ਇਸ ਚਿੱਠੀ ਤੋਂ ਹੋਇਆ ਵੱਡਾ ਖੁਲਾਸਾ – ਕੀ ਰਾਮ ਰਹੀਮ ਨੂੰ ਪਹਿਲਾਂ ਹੀ ਪਤਾ ਸੀ ਪਰੋਲ ਮਿਲਣ ਬਾਰੇ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਦੋਸ਼ਾਂ ਦੇ ਤਹਿਤ ਦੋਸ਼ੀ ਸਾਬਤ ਹੋਣ ਤੋਂ ਬਾਅਦ ਜਿੱਥੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਉੱਥੇ ਹੀ ਇਨ੍ਹਾਂ ਵੱਖ ਵੱਖ ਦੋਸ਼ਾਂ ਦੇ ਤਹਿਤ ਸਜ਼ਾ ਕੱਟ ਰਹੇ ਸਨ। ਜਿਨ੍ਹਾਂ ਨੂੰ ਬੀਤੇ ਕੱਲ੍ਹ ਹਰਿਆਣਾ ਸਰਕਾਰ ਵੱਲੋਂ 21 ਦਿਨਾਂ ਦੀ ਪੈਰੋਲ ਤੇ ਜੇਲ ਤੋਂ ਬਾਹਰ ਭੇਜਿਆ ਗਿਆ ਹੈ। ਜਿੱਥੇ ਉਨ੍ਹਾਂ ਦੇ ਇਸ ਜੇਲ ਤੋਂ ਬਾਹਰ ਨਿਕਲਣ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਸਿਆਸਤ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜਿਸ ਦਾ ਅਸਰ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਹੋਣ ਵਾਲੀਆਂ ਚੋਣਾਂ ਉੱਪਰ ਹੋ ਸਕਦਾ ਹੈ। ਉਥੇ ਹੀ ਉਨ੍ਹਾਂ ਨੂੰ ਪੈਰੋਲ ਮਿਲਣ ਤੇ ਬਹੁਤ ਸਾਰੇ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ।

ਡੇਰਾ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੀ ਇਸ ਪਹਿਲੂ ਨੂੰ ਸਿਆਸਤ ਤੋਂ ਵੱਖ ਦੱਸਿਆ। ਹੁਣ ਇਸ ਚਿੱਠੀ ਤੋਂ ਇਹ ਵੱਡਾ ਖੁਲਾਸਾ ਹੋਇਆ ਹੈ ਕਿ ਕੀ ਰਾਮ ਰਹੀਮ ਨੂੰ ਪਹਿਲਾਂ ਹੀ ਪੈਰੋਲ ਮਿਲਣ ਬਾਰੇ ਪਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ 21 ਦਿਨਾਂ ਦੀ ਪੈਰੋਲ ਮਿਲੀ ਹੈ। ਉਥੇ ਹੀ ਉਨ੍ਹਾਂ ਵੱਲੋਂ 25 ਜਨਵਰੀ ਨੂੰ ਆਯੋਜਿਤ ਪ੍ਰੋਗਰਾਮ ਬਾਰੇ ਲਿਖੇ ਇੱਕ ਪੱਤਰ ਵਿੱਚ ਇਸ ਬਾਰੇ ਸਪੱਸ਼ਟੀਕਰਨ ਵੀ ਦਿੱਤਾ ਗਿਆ ਸੀ ਕਿ ਉਹ ਜਲਦ ਹੀ ਜੇਲ੍ਹ ਤੋਂ ਬਾਹਰ ਆ ਜਾਣਗੇ। ਜਿੱਥੇ ਉਨ੍ਹਾਂ ਵੱਲੋਂ ਇਸ ਪੱਤਰ ਵਿੱਚ ਇਹ ਲਿਖਿਆ ਗਿਆ ਸੀ ਕਿ ਅਗਰ ਰੱਬ ਨੇ ਚਾਹਿਆ ਤਾਂ ਉਹ ਸਾਰਿਆਂ ਦੇ ਵਿਚਕਾਰ ਜਲਦੀ ਹੀ ਹੋਣਗੇ।

ਉਨ੍ਹਾਂ ਦੀ ਪੈਰੋਲ ਦੀ ਜਿੱਥੇ ਸੂਚਨਾ ਸੋਮਵਾਰ ਸਵੇਰ ਨੂੰ ਜਾਰੀ ਕੀਤੀ ਗਈ ਉਥੇ ਹੀ ਇਸ ਖਬਰ ਨੂੰ ਸੁਣ ਕੇ ਉਨ੍ਹਾਂ ਦੇ ਸ਼ਰਧਾਲੂਆਂ ਵਿਚ ਖੁਸ਼ੀ ਦੇਖੀ ਗਈ। ਡੇਰਾ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਨੂੰ ਵੀ ਬਹੁਤ ਸਾਰੇ ਸੰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਸਥਿਤੀ ਨੂੰ ਵਿਗੜਨ ਤੋਂ ਬਚਾਇਆ ਜਾ ਸਕੇ।

ਪੈਰੋਲ ਮਿਲਣ ਤੋਂ ਬਾਅਦ ਜਿਥੇ ਗੁਰਮੀਤ ਰਾਮ ਰਹੀਮ ਨੂੰ ਗੁਰੂਗ੍ਰਾਮ ਲਿਜਾਇਆ ਗਿਆ ਹੈ ਉਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮਿਲਣ ਲਈ ਰਵਾਨਾ ਹੋਏ ਹਨ। ਗੁਰਮੀਤ ਰਾਮ ਰਹੀਮ ਦੀ ਚਿੱਠੀ ਤੋਂ ਇਹ ਸਪਸ਼ਟ ਸੰਕੇਤ ਮਿਲ ਰਹੇ ਹਨ ਕਿ ਉਨ੍ਹਾਂ ਨੂੰ ਆਪਣੀ ਪੈਰੋਲ ਦੀ ਜਾਣਕਾਰੀ ਪਹਿਲਾਂ ਹੀ ਸੀ। ਜਿੱਥੇ ਇਹ ਸਥਿਤੀ ਉਨ੍ਹਾਂ ਵੱਲੋਂ ਲਿਖੀ ਗਈ ਚਿੱਠੀ ਤੋਂ ਸਾਬਤ ਹੁੰਦੀ ਹੈ। ਕੀ ਉਨ੍ਹਾਂ ਨੂੰ ਪੈਰੋਲ ਮਿਲਣ ਬਾਰੇ ਪਹਿਲਾਂ ਹੀ ਪਤਾ ਸੀ।

error: Content is protected !!