ਇਸ ਚੋਟੀ ਦੀ ਮਸ਼ਹੂਰ ਬੋਲੀਵੁਡ ਹਸਤੀ ਦੇ ਘਰੇ ਪਈ ਬਿਪਤਾ – ਲੋਕਾਂ ਨੂੰ ਕੀਤੀ ਇਹ ਅਪੀਲ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿਚ ਫੈਲਣ ਵਾਲੀ ਕਰੋਨਾ ਨੇ ਜਿੱਥੇ ਬਹੁਤ ਸਾਰੇ ਦੇਸ਼ਾਂ ਵਿਚ ਭਾਰੀ ਤਬਾਹੀ ਮਚਾਈ। ਉੱਥੇ ਹੀ ਭਾਰਤ ਦੇ ਵਿੱਚ ਕਰੋਨਾ ਦੀ ਦੂਜੀ ਲਹਿਰ ਨੇ ਲੋਕਾਂ ਨੂੰ ਪਹਿਲੀ ਲਹਿਰ ਦੇ ਮੁਕਾਬਲੇ ਵਧੇਰੇ ਪ੍ਰਭਾਵਿਤ ਕੀਤਾ। ਭਾਰਤ ਵਿਚ ਮਹਾਰਾਸ਼ਟਰ ਵਿੱਚ ਕੋਰੋਨਾ ਨੇ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਇਆ ਹੈ। ਜਿੱਥੇ ਮੁੰਬਈ ਦੇ ਵਿੱਚ ਬਹੁਤ ਸਾਰੀਆਂ ਫਿਲਮੀ ਹਸਤੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰ ਵੀ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਨਹੀਂ ਬਚ ਸਕੇ। ਇਸ ਤੋਂ ਇਲਾਵਾ ਬਹੁਤ ਸਾਰੀਆਂ ਫਿਲਮੀ ਹਸਤੀਆਂ ਆਏ ਦਿਨ ਹੀ ਚਰਚਾ ਦੇ ਵਿੱਚ ਬਣੀਆਂ ਰਹਿੰਦੀਆਂ ਹਨ। ਜਿਨ੍ਹਾਂ ਬਾਰੇ ਕੋਈ ਨਾ ਕੋਈ ਖ਼ਬਰ ਸਾਹਮਣੇ ਆ ਹੀ ਜਾਂਦੀ ਹੈ।

ਹੁਣ ਇਸ ਚੋਟੀ ਦੇ ਮਸ਼ਹੂਰ ਬਾਲੀਵੁੱਡ ਹਸਤੀ ਦੇ ਘਰੇ ਪਈ ਬਿਪਤਾ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜ਼ਰੀਨ ਖਾਨ ਇਨੀਂ ਦਿਨੀਂ ਦੁੱਖ ਦੀ ਘੜੀ ਵਿੱਚੋਂ ਗੁਜ਼ਰ ਰਹੀ ਹੈ। ਦੱਸਿਆ ਗਿਆ ਹੈ ਕਿ ਜਰੀਨ ਖਾਨ ਦੀ ਮਾਂ ਨੂੰ ਸਿਹਤ ਖਰਾਬ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਹ ਆਈਸੀਯੂ ਵਿਚ ਜੇਰੇ ਇਲਾਜ ਹਨ। ਸਲਮਾਨ ਖ਼ਾਨ ਦੀ ਫ਼ਿਲਮ ਵੀਰ ਨਾਲ ਡੈਬਿਊ ਕਰਨ ਵਾਲੀ ਜ਼ਰੀਨ ਖਾਨ ਦੀ ਤੁਲਨਾ ਕੈਟਰੀਨਾ ਕੈਫ ਨਾਲ ਕੀਤੀ ਜਾਂਦੀ ਹੈ।

ਜਿੱਥੇ ਉਸ ਦੀ ਪਹਿਲੀ ਫਿਲਮ ਫਲਾਪ ਸਾਬਿਤ ਹੋਈ, ਉੱਥੇ ਹੀ ਉਸਦੀ ਖੂਬਸੂਰਤੀ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ। ਪਰ ਇਹਨੀਂ ਦਿਨੀ ਉਸ ਦੀ ਮਾਂ ਹਸਪਤਾਲ ਵਿਚ ਦਾਖਲ ਹੋਣ ਕਾਰਨ ਉਸ ਵੱਲੋਂ ਆਪਣੇ ਪ੍ਰਸ਼ੰਸਕਾਂ ਨੂੰ ਮਾਂ ਦੇ ਜਲਦ ਸਿਹਤਯਾਬ ਹੋਣ ਲਈ ਪ੍ਰਾਰਥਨਾ ਕਰਨ ਵਾਸਤੇ ਅਪੀਲ ਕੀਤੀ ਗਈ ਹੈ। ਜ਼ਰੀਨ ਖਾਨ ਨੇ ਆਪਣੇ ਪਿਤਾ ਨੂੰ ਛੱਡਣ ਤੋਂ ਬਾਅਦ ਆਪਣੀ ਮਾਂ ਅਤੇ ਭੈਣ ਦਾ ਪੂਰੀ ਤਰਾਂ ਖਿਆਲ ਰੱਖਿਆ ਹੈ ਅਤੇ ਦੋਵਾਂ ਨੂੰ ਚੰਗੀ ਜ਼ਿੰਦਗੀ ਦੇਣ ਲਈ ਬਹੁਤ ਸਖਤ ਮਿਹਨਤ ਕੀਤੀ ਹੈ।

ਇਸ ਤੋਂ ਪਹਿਲਾਂ ਵੀ ਮਈ ਵਿਚ ਜ਼ਰੀਨ ਖਾਨ ਦੀ ਮਾਂ ਨੂੰ ਸਿਹਤ ਖਰਾਬ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸ ਸਮੇਂ ਵੀ ਅਦਾਕਾਰਾ ਜ਼ਰੀਨ ਖਾਨ ਵੱਲੋਂ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਲੋਕਾਂ ਨੂੰ ਪ੍ਰਾਰਥਨਾ ਕਰਨ ਵਾਸਤੇ ਸੋਸ਼ਲ ਮੀਡੀਆ ਤੇ ਅਪੀਲ ਕੀਤੀ ਗਈ ਸੀ। ਕਿਉਂਕਿ ਉਹ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਹੈ।

error: Content is protected !!