ਇਸ ਦੇਸ਼ ਦੀ ਨਾਗਰੀਤਾ 1 ਮਹੀਨੇ ਚ ਏਨੇ ਪੈਸਿਆਂ ਨਾਲ ਮਿਲ ਜਾਂਦੀ ਹੈ ਅਤੇ UK ਸਮੇਤ 130 ਦੇਸ਼ਾ ਚ ਜਾ ਸਕਦੇ ਹੋ

ਆਈ ਤਾਜਾ ਵੱਡੀ ਖਬਰ

ਦੁਨੀਆ ਬਹੁਤ ਖੂਬਸੂਰਤ ਹੈ ਉਥੇ ਹੀ ਖੂਬਸੂਰਤ ਦੇਸ਼ਾਂ ਦੀ ਖੂਬਸੂਰਤੀ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਉਥੇ ਹੀ ਬਹੁਤ ਸਾਰੇ ਲੋਕ ਰੁਜ਼ਗਾਰ ਦੀ ਖਾਤਰ ਵੀ ਵਿਦੇਸ਼ਾਂ ਦਾ ਰੁੱਖ ਕਰ ਲੈਂਦੇ ਹਨ। ਜਿੱਥੇ ਜਾ ਕੇ ਉਨ੍ਹਾਂ ਨੂੰ ਵਧੇਰੇ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੁੰਦੇ ਹਨ ਅਤੇ ਮਿਹਨਤ ਕਰਕੇ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰਦੇ ਹਨ। ਅੱਜਕਲ ਦੀ ਨੌਜਵਾਨ ਪੀੜ੍ਹੀ ਵੱਲੋਂ ਵਿਦੇਸ਼ਾਂ ਦੇ ਵਿੱਚ ਜਾਣ ਦਾ ਰੁਝਾਨ ਪਹਿਲਾਂ ਦੇ ਮੁਕਾਬਲੇ ਵਧੇਰੇ ਵੇਖਿਆ ਜਾ ਰਿਹਾ ਹੈ। ਉਥੇ ਹੀ ਵਿਦੇਸ਼ਾਂ ਦੀ ਧਰਤੀ ਉਪਰ ਜਾ ਕੇ ਪੰਜਾਬੀਆਂ ਨੇ ਆਪਣਾ ਨਾਮ ਰੌਸ਼ਨ ਕੀਤਾ ਹੈ। ਪਰ ਕਰੋਨਾ ਦੇ ਚਲਦੇ ਹੋਏ ਵਿਦੇਸ਼ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਕਮੀ ਦੇਖੀ ਗਈ ਹੈ।

ਇਸ ਦੇਸ਼ ਦੀ ਨਾਗਰਿਕਤਾ ਇਕ ਮਹੀਨੇ ਵਿਚ ਇਨੇ ਪੈਸੇ ਨਾਲ ਮਿਲ ਜਾਂਦੀ ਹੈ ਅਤੇ ਯੂ ਕੇ ਸਮੇਤ 133 ਦੇਸ਼ਾਂ ਵਿੱਚ ਜਾ ਸਕਦੇ ਹੋ। ਵਿਦੇਸ਼ ਜਾਣ ਲਈ ਅਲੱਗ-ਅਲੱਗ ਸਿਸਟਮ ਦੇ ਤਹਿਤ ਤੁਸੀਂ ਵਿਦੇਸ਼ ਜਾ ਸਕਦੇ ਹੋ। ਸਾਹਮਣੇ ਜਾਣਕਾਰੀ ਮੁਤਾਬਕ ਸਾਲ 2020 ਦੌਰਾਨ ਦੇਸ਼ ਵਨਾਤੂ ਦੀ ਗੋਲਡਨ ਪਾਸਪੋਰਟ ਸਕੀਮ ਦੇ ਤਹਿਤ ਦੋ ਹਜ਼ਾਰ ਤੋਂ ਵਧੇਰੇ ਲੋਕਾਂ ਵੱਲੋਂ ਨਾਗਰਿਕਤਾ ਪ੍ਰਾਪਤ ਕੀਤੀ ਗਈ ਸੀ। ਉੱਥੇ ਹੀ ਹੁਣ ਪੈਸੇਫਿਕ ਖੇਤਰ ਦੇ ਵਿਚ ਇਹ ਸਕੀਮ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਸਕੀਮ ਦੇ ਤਹਿਤ ਲੋਕ ਇੰਗਲੈਂਡ ਤੋਂ ਇਲਾਵਾ 130 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਦਾਖਿਲਾ ਲੈ ਸਕਦੇ ਹਨ।

ਵਨਾਤੂ ਦੇਸ਼ ਟੈਕਸ ਬਚਾਉਣ ਵਾਲਿਆਂ ਲਈ ਇੱਕ ਸਵਰਗ ਹੈ। ਜਿੱਥੇ ਕਿਸੇ ਆਮਦਨ ਕਾਰਪੋਰੇਟ ਅਤੇ ਦੋਲਤ ਟੈਕਸ ਨਹੀਂ ਹੈ। ਇਸ ਦੇਸ਼ ਵਿੱਚ ਅਜਿਹੇ ਬਹੁਤ ਸਾਰੇ ਲੋਕ ਰਹਿੰਦੇ ਹਨ ਜਿਨ੍ਹਾਂ ਵੱਲੋਂ ਗੋਲਡਨ ਪਾਸਪੋਰਟ ਪ੍ਰਾਪਤ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਸੀਰੀਆ ਦਾ ਇੱਕ ਕਾਰੋਬਾਰੀ ਵੀ ਸ਼ਾਮਲ ਹੈ ਜਿਸ ਉਪਰ ਅਮਰੀਕੀ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਉੱਤਰੀ ਕੋਰੀਆ ਦਾ ਇੱਕ ਸ਼ੱਕੀ ਸਿਆਸਤਦਾਨ ਇਕ ਇਤਾਲਵੀ ਕਾਰੋਬਾਰੀ ਆਸਟ੍ਰੇਲੀਆ ਦੇ ਬਦਨਾਮ ਮੋਟਰਸਾਈਕਲ ਗੈਂਗ ਦਾ ਇਕ ਸਾਬਕਾ ਮੈਂਬਰ ਅਤੇ 3.6 ਬਿਲੀਅਨ ਡਾਲਰ ਦੀ ਕਰਿਪਟੋਕਰੰਸੀ ਦੀ ਠੱਗੀ ਮਾਰਨ ਵਾਲੇ ਦੱਖਣ ਅਫਰੀਕੀ ਭਰਾ ਹਨ।

ਇਸ ਪਾਸਪੋਰਟ ਸਕੀਮ ਦੇ ਤਹਿਤ 1,30,000 ਅਮਰੀਕੀ ਡਾਲਰ ਖਰਚ ਕੇ ਇੱਕ ਮਹੀਨੇ ਦੇ ਅੰਦਰ ਹੀ ਨਾਗਰਿਕਤਾ ਹਾਸਲ ਕੀਤੀ ਜਾ ਸਕਦੀ ਹੈ ਉਹ ਵੀ ਉੱਥੇ ਜਾਣ ਤੋਂ ਬਿਨਾਂ। ਵਨਾਤੂ ਇੱਕ ਅਜਿਹਾ ਦੇਸ਼ ਹੈ, ਜਿੱਥੋਂ ਦੀ ਨਾਗਰਿਕਤਾ ਨੂੰ ਏਜੰਟ ਸਭ ਤੋਂ ਤੇਜ਼ ਅਤੇ ਸਸਤਾ ਗੋਲਡਨ ਪਾਸਪੋਰਟ ਸਕੀਮ ਕਹਿ ਕੇ ਵੇਚਦੇ ਹਨ। ਏਥੋਂ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਲੋਕ 130 ਦੇਸ਼ਾਂ ਵਿੱਚ ਜਾ ਸਕਦੇ ਹਨ। ਬਹੁਤ ਸਾਰੇ ਅਪਰਾਧੀਆਂ ਨੂੰ ਜਿਥੇ ਪੁਲਸ ਦੀ ਭਾਲ ਹੁੰਦੀ ਹੈ। ਉਹ ਇਸ ਦੇਸ਼ ਦੀ ਨਾਗਰਿਕਤਾ ਦਾ ਫਾਇਦਾ ਉਠਾਉਂਦੇ ਹਨ।

error: Content is protected !!