ਇਸ ਮਸ਼ਹੂਰ ਅਦਾਕਾਰ ਦੇ ਘਰੇ ਪਈ ਇਹ ਵੱਡੀ ਬਿਪਤਾ – ਖੁਦ ਦਿੱਤੀ ਜਾਣਕਾਰੀ ਕਿਹਾ ਦੁਆਵਾਂ ਕਰੋ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਹੋਈਆਂ ਸਖਸ਼ੀਅਤਾਂ ਬਾਰੇ ਕੋਈ ਨਾ ਕੋਈ ਮੰਦਭਾਗੀ ਖਬਰ ਸਾਹਮਣੇ ਆ ਹੀ ਜਾਂਦੀ ਹੈ। ਜਿੱਥੇ ਅਦਾਕਾਰੀ ਦੇ ਖੇਤਰ ਵਿਚ ਬਹੁਤ ਸਾਰੇ ਲੋਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਰੋਨਾ ਦੀ ਚਪੇਟ ਵਿੱਚ ਆਏ ਸਨ। ਉਥੇ ਹੀ ਆਏ ਦਿਨ ਕੋਈ ਨਾ ਕੋਈ ਅਜਿਹੀ ਖ਼ਬਰ ਸਾਹਮਣੇ ਆ ਜਾਂਦੀ ਹੈ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਹੁਣ ਟੀਵੀ ਜਗਤ ਦੇ ਨਾਲ ਜੁੜੇ ਹੋਏ ਅਦਾਕਾਰ ਦੇ ਘਰ ਇੱਕ ਬਹੁਤ ਵੱਡੀ ਮੁਸੀਬਤ ਪੈ ਗਈ ਹੈ । ਜਿਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਮੁਸੀਬਤ ਬਾਰੇ ਦੱਸਿਆ ਅਤੇ ਆਪਣੇ ਦਰਸ਼ਕਾਂ ਦੇ ਕੋਲੋ ਮਦਦ ਵੀ ਮੰਗੀ ਹੈ ।

ਦੱਸਦਿਆ ਇਹ ਮੁਸੀਬਤ ਪਈ ਹੈ ਮਸ਼ਹੂਰ ਅਦਾਕਾਰ ਸ਼ੋਏਬ ਇਬਰਾਹਿਮ ਦੇ ਘਰੇ । ਜਿਸਦੇ ਚਲਦੇ ਅਦਾਕਾਰਾ ਸ਼ੋਏਬ ਇਬਰਾਹਿਮ ਅਤੇ ਉਸ ਦੀ ਪਤਨੀ ਦੀਪਿਕਾ ਕੱਕੜ ਨੇ ਸੋਸ਼ਲ ਮੀਡੀਆ ‘ਤੇ ਇਸ ਬੁਰੀ ਖ਼ਬਰ ਨੂੰ ਸਾਂਝਾ ਕੀਤਾ ਹੈ। ਦਰਅਸਲ ਇਹ ਬੁਰੀ ਖ਼ਬਰ ਇਹ ਹੈ ਕਿ ਸ਼ੋਏਬ ਇਬਰਾਹਿਮ ਦੇ ਪਿਤਾ ਜੀ ਨੂੰ ਦਿਮਾਗ ਦਾ ਦੌਰਾ ਪੈ ਗਿਆ ਹੈ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਇਸ ਬਿਪਤਾ ਦੇ ਹੀ ਚੱਲਦੇ ਇਸ ਮਸ਼ਹੂਰ ਟੀਵੀ ਜੋੜੀ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਓਥੇ ਹੀ ਸ਼ੋਏਬ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਪਿਤਾ ਲਈ ਪ੍ਰਾਰਥਨਾ ਕਰਨ ਲਈ ਵੀ ਕਿਹਾ ਹੈ।

ਓਥੇ ਹੀ ਦੀਪਿਕਾ ਕੱਕੜ ਨੇ ਸ਼ੋਏਬ ਦੀ ਪੋਸਟ ਨੂੰ ਵੀ ਸਾਂਝਾ ਕੀਤਾ ਹੈ। ਇੰਸਟਾਗ੍ਰਾਮ ਤੇ ਸਟੋਰੀ ਪਾ ਕੇ ਸ਼ੋਇਬ ਇਬਰਾਹਿਮ ਨੇ ਲਿਖਿਆ,’ ਇਕ ਵਾਰ ਫਿਰ ਤੁਹਾਡੇ ਸਾਰਿਆਂ ਦੀ ਪ੍ਰਾਰਥਨਾ ਅਤੇ ਸਹਾਇਤਾ ਦੀ ਜ਼ਰੂਰਤ ਹੈ। ਪਾਪਾ ਨੂੰ ਬ੍ਰੇਨ ਸਟ੍ਰੋਕ ਆਇਆ ਹੈ ਜਿਸ ਕਾਰਨ ਰਾਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਸਮੇਂ ਉਹ ਆਈ.ਸੀ.ਯੂ ਵਿੱਚ ਦਾਖ਼ਲ ਹਨ, ਇਸ ਲਈ ਕਿਰਪਾ ਕਰਕੇ ਸਾਰੇ ਪ੍ਰਾਰਥਨਾ ਕਰੋ ਕਿ ਅੱਲਾ ਉਹਨਾਂ ਨੂੰ ਜਲਦੀ ਠੀਕ ਕਰੇ।

ਇਸ ਤੋਂ ਇਲਾਵਾ ਦੀਪਿਕਾ ਕੱਕੜ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਸ਼ੋਏਬ ਇਬਰਾਹਿਮ ਦੇ ਪਿਤਾ ਜੀ ਦੇ ਲਈ ਪ੍ਰਾਰਥਨਾ ਕਰਨ ਲਈ ਕਿਹਾ ਹੈ । 2018 ਵਿਚ, ਉਸਨੇ ਆਪਣੀ ‘ਸਸੁਰਾਲ ਸਿਮਰ ਕਾ’ ਦੀ ਸਹਿ-ਅਦਾਕਾਰਾ ਦੀਪਿਕਾ ਕੱਕੜ ਨਾਲ ਵਿਆਹ ਕੀਤਾ। ਉਹ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀ ਪਤਨੀ ਪਿਆਰ ਵਾਲੀਆਂ ਤਸਵੀਰਾਂ ਸ਼ੇਅਰ ਕਰਦੇ ਦੇਖਿਆ ਜਾਂਦਾ ਹੈ ।ਸ਼ੋਏਬ’ ਨੇ ਸਸੁਰਾਲ ਸਿਮਰ ਕਾ ‘,’ ਕੋਈ ਲਾਉਟ ਕੇ ਆਇਆ ਹੈ ‘ਅਤੇ’ ਇਸ਼ਕ ਮੈਂ ਮਰਜਾਵਾਂ ‘ਵਰਗੇ ਟੀਵੀ ਸੀਰੀਅਲਾਂ ਦਾ ਹਿੱਸਾ ਰਹੇ ਹਨ।

error: Content is protected !!