ਇਸ ਮਸ਼ਹੂਰ ਪੰਜਾਬੀ ਹਸਤੀ ਦੇ ਪੁੱਤ ਦੇ ਵਿਆਹ ਚ ਮੋਦੀ ਅਮਿਤ ਸ਼ਾਹ ਅਤੇ ਰਾਜਨਾਥ ਸਮੇਤ ਦਰਜਨਾਂ ਮੰਤਰੀ ਹੋਏ ਸ਼ਾਮਲ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਹਨ ਪੰਜਾਬ ਵਿੱਚ ਚੋਣਾਂ ਦਾ ਜੋਰ ਹੈ। ਹਰ ਇਕ ਸਿਆਸੀ ਪਾਰਟੀ ਦਾਅ ਪੇਚ ਖੇਡਦੀ ਹੋਈ ਨਜ਼ਰ ਆ ਰਹੀ ਹੈ । ਗੱਲ ਕੀਤੀ ਜਾਵੇ ਜੇਕਰ ਕਿਸਾਨੀ ਅੰਦੋਲਨ ਦੀ ਤਾਂ ਕਿਸਾਨੀ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ਤੇ ਚੱਲਦੇ ਹੁਣ ਤੱਕ ਗਿਆਰਾਂ ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ । ਕਿਸਾਨੀ ਅੰਦੋਲਨ ਦਾ ਅਸਰ ਹੁਣ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਵੇਖਣ ਨੂੰ ਮਿਲ ਰਿਹਾ ਹੈ । ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਦਿੱਤੀ ਗਈ ਕਾਲ ਦੇ ਚੱਲਦੇ ਹੁਣ ਕਿਸਾਨ ਹਰ ਇਕ ਸਿਆਸੀ ਲੀਡਰ ਜੋ ਕਿ ਪੰਜਾਬ ਦੀਆਂ ਦੋ ਹਜਾਰ ਬਾਈ ਦੀਆਂ ਚੋਣਾਂ ਤੋਂ ਪਹਿਲਾਂ , ਚੋਣ ਪ੍ਰਚਾਰ ਕਰਨ ਆਉਂਦਾ ਹੈ ਤਾਂ ਕਿਸਾਨ ਉਸ ਦਾ ਘਿਰਾਓ ਕਰਦੇ ਨੇ ਤੇ ਸ਼ਾਂਤਮਈ ਢੰਗ ਦੇ ਨਾਲ ਉਸ ਦੇ ਵੱਲੋਂ ਕੀਤੇ ਹੋਏ ਕਾਰਜਾਂ ਦੀ ਰਿਪੋਰਟ ਕਾਰਡ ਮੰਗਦੇ ਹਨ ।

ਭਾਜਪਾ ਲੀਡਰਾਂ ਦਾ ਵੀ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ । ਤੇ ਹੁਣ ਭਾਜਪਾ ਦੇ ਲੀਡਰ ਵੀ ਕਿਸਾਨਾਂ ਦੇ ਵਿਰੋਧ ਦੇ ਚੱਲਦੇ ਹੁਣ ਚੋਣ ਪ੍ਰਚਾਰ ਤੇ ਰੈਲੀਆਂ ਨਹੀਂ ਕਰ ਰਹੇ ਹਨ । ਇਸੇ ਵਿਚਕਾਰ ਅੱਜ ਤਰੁਣ ਚੁੱਘ ਦੇ ਵੱਲੋਂ ਆਪਣੇ ਪੁੱਤਰ ਦਾ ਵਿਆਹ ਕੀਤਾ ਗਿਆ , ਪਰ ਇਸ ਵਿਆਹ ਦੇ ਬਾਰੇ ਜ਼ਿਆਦਾ ਰੌਲਾ ਰੱਪਾ ਨਹੀਂ ਪਾਇਆ ਗਿਆ ਕਿਸਾਨੀ ਸੰਘਰਸ਼ ਦੇ ਕਾਰਨ । ਪੰਜਾਬ ਦੇ ਸੀਨੀਅਰ ਨੇਤਾ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਨ ਚੁੱਘ ਦੇ ਪੁੱਤਰ ਦਾ ਵਿਆਹ 21 ਅਕਤੂਬਰ 2021 ਨੂੰ ਹੋਇਆ । ਜਿਸ ਵਿਆਹ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਹਸਤੀਆਂ ਸਮੇਤ ਕਈ ਸਿਆਸੀ ਲੀਡਰਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ । ਜਿਨ੍ਹਾਂ ਦੇ ਵਿੱਚ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ,ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜਨਾਥ ਸਮੇਤ ਕਈ ਵੱਡੇ ਵੱਡੇ ਸਿਆਸੀ ਲੀਡਰ ਇੱਥੇ ਪਹੁੰਚੇ ਸਨ ।

ਜਿਨ੍ਹਾਂ ਦੇ ਵੱਲੋਂ ਇਸ ਵਿਆਹ ਸਮਾਗਮ ਦੇ ਵਿਚ ਪਹੁੰਚ ਕੇ ਵਿਆਹ ਵਾਲੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਗਿਆ । ਜ਼ਿਕਰਯੋਗ ਹੈ ਕਿ ਪੰਜਾਬ ਦੇ ਸੀਨੀਅਰ ਨੇਤਾ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦਾ ਬੇਟਾ ਇਕ ਵਕੀਲ ਹੈ ਜਿਨ੍ਹਾਂ ਦਾ ਵਿਆਹ ਭਾਰਤੀ ਫ਼ੌਜ ਦੇ ਨਾਲ ਸਬੰਧ ਰੱਖਣ ਵਾਲੇ ਪਰਿਵਾਰ ਦੀ ਧੀ ਸ਼ਗਨ ਨਾਮ ਦੀ ਕੁੜੀ ਦੇ ਨਾਲ ਹੋਇਆ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 19 ਅਕਤੂਬਰ ਨੂੰ ਦਿੱਲੀ ਦੇ ਵਿਚ ਤਰੁਣ ਚੁੱਘ ਦੇ ਬੇਟੇ ਦੇ ਵਿਆਹ ਤੋਂ ਪਹਿਲਾਂ ਆਸ਼ੀਰਵਾਦ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ , ਇਹ ਸਮਾਰੋਹ ਬੇਹਦ ਹੀ ਸੱਭਿਆਚਾਰਕ ਅਤੇ ਧਾਰਮਿਕ ਢੰਗ ਦੇ ਨਾਲ ਕੀਤਾ ਗਿਆ ਸੀ ।

ਇਸ ਆਸ਼ੀਰਵਾਦ ਸਮਾਰੋਹ ਦੇ ਵਿਚ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ ਸਨ , ਜਿਨ੍ਹਾਂ ਦੇ ਵੱਲੋਂ ਇਸ ਸਮਾਰੋਹ ਅਤੇ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ ਗਈ ਸੀ । ਇਸ ਆਸ਼ੀਰਵਾਦ ਸਮਾਰੋਹ ਦੇ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬਹੁਤ ਹੀ ਸਨਮਾਨ ਅਤੇ ਸਾਦਗੀ ਦੇ ਨਾਲ ਸਮਾਰੋਹ ਵਿਚ ਸ਼ਾਮਲ ਹੋ ਕੇ ਪਰਿਵਾਰ ਦੇ ਮੁਖੀ ਦੀ ਮਿਸਾਲ ਕਾਇਮ ਕੀਤੀ । ਆਸ਼ੀਰਵਾਦ ਸਮਾਰੋਹ ਦੀ ਸਾਦਗੀ ਅਤੇ ਸੈਂਕੜਾ ਪ੍ਰਸਿੱਧ ਹਸਤੀਆਂ ਦੀ ਮੌਜੂਦਗੀ ਇਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।

error: Content is protected !!