ਇਸ ਮਹਾਨ ਹਸਤੀ ਦੀ ਹੋਈ ਅਚਾਨਕ ਮੌਤ ,ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤਾ ਅਫਸੋਸ ਜਾਹਰ

ਆਈ ਤਾਜਾ ਵੱਡੀ ਖਬਰ

ਭਾਰਤ ਦੇਸ਼ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਡਾਕਟਰ ਹਨ ਜਿਨ੍ਹਾਂ ਨੇ ਆਪਣੀ ਪੂਰੀ ਉਮਰ ਗਰੀਬ ਅਤੇ ਬੇਸਹਾਰਾ ਦੀ ਜਾਨ ਨੂੰ ਬਚਾਉਂਦੇ ਹੋਏ ਗੁਜ਼ਾਰ ਦਿੱਤੀ। ਇਨ੍ਹਾਂ ਡਾਕਟਰਾਂ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ। ਜਿਸ ਦੇ ਕਾਰਨ ਹੀ ਕਈ ਵਾਰ ਡਾਕਟਰਾਂ ਨੂੰ ਉੱਚ ਪੱਧਰੀ ਐਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਜਾਂਦਾ ਹੈ।

ਇਨ੍ਹਾਂ ਵਿੱਚੋਂ ਹੀ ਇੱਕ ਡਾਕਟਰ ਵੀ ਸ਼ਾਂਤਾ ਜਿਸ ਨੂੰ 2005 ਰੇਮਨ ਮੈਗਸਾਸੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਜਿਸ ਨੇ ਬਤੌਰ ਓਨਕੋਲੋਜਿਸਟ ਆਪਣੀਆਂ ਸੇਵਾਵਾਂ ਮਰੀਜ਼ਾਂ ਦੇ ਪ੍ਰਤੀ ਦਿੱਤੀਆਂ, ਇਸ ਮਹਾਨ ਸ਼ਖਸੀਅਤ ਦਾ ਮੰਗਲਵਾਰ ਸਵੇਰ ਦਿਹਾਂਤ ਹੋ ਗਿਆ। ਅਦਿਆਰ ਕੈਂਸਰ ਇੰਸੀਚਿਊਟ ਦੀ ਸੀਨੀਅਰ ਓਨਕੋਲੋਜਿਸਟ ਅਤੇ ਪ੍ਰਧਾਨ ਡਾ. ਵੀ ਸ਼ਾਂਤਾ ਦੀ ਉਮਰ 93 ਸਾਲ ਸੀ। ਸੋਮਵਾਰ ਰਾਤ 9 ਵਜੇ ਉਹਨਾਂ ਨੂੰ ਸੀਨੇ ਵਿੱਚ ਦਰਦ ਦੀ ਸ਼ਿ-ਕਾ-ਇ-ਤ ਕਾਰਨ ਇਕ ਨਿਜੀ ਹਸਪਤਾਲ ਲਿਆਂਦਾ ਗਿਆ ਸੀ

ਜਿਥੇ ਮੰਗਲ ਵਾਰ ਸਵੇਰੇ 3.55 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਆਪਣੇ ਗੁਰੂ ਡਾ. ਕ੍ਰਿਸ਼ਨਮੂਰਤੀ ਨਾਲ ਮਿਲ ਕੇ ਬਣਾਏ ਗਏ ਓਲਡ ਕੈਂਸਰ ਇੰਸਟੀਚਿਊਟ ਕੈਂਪਸ ਦੇ ਵਿਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲਿਜਾਇਆ ਗਿਆ ਹੈ। ਸਾਥੀਆਂ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਮੁਤਾਬਕ ਉਹ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸਨ। ਉਨ੍ਹਾਂ ਦੀ ਮੌਤ ਉਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਸੋਸ ਜਤਾਉਂਦੇ ਹੋਏ ਆਖਿਆ ਕਿ ਡਾ. ਸ਼ਾਂਤਾ ਨੂੰ ਉੱਚ ਪੱਧਰੀ ਕੈਂਸਰ ਦੀ ਦੇਖ ਭਾਲ ਯਕੀਨੀ ਬਣਾਉਣ ਵਿੱਚ ਉਹਨਾਂ ਦੇ ਉੱਤਮ ਯਤਨਾਂ ਲਈ ਯਾਦ ਕੀਤਾ ਜਾਵੇਗਾ।

ਚੇੱਨਈ ਦਾ ਕੈਂਸਰ ਇੰਸਟੀਚਿਊਟ ਗਰੀਬ ਅਤੇ ਦਲਿਤਾਂ ਦੀ ਸੇਵਾ ਕਰਨ ਦੇ ਵਿੱਚ ਸਭ ਤੋਂ ਮੋਹਰੀ ਰਿਹਾ ਹੈ। ਮੈਨੂੰ ਸਾਲ 2018 ਦੇ ਵਿਚ ਇੰਸਟੀਚਿਊਟ ਦੀ ਯਾਤਰਾ ਯਾਦ ਹੈ। ਡਾ. ਵੀ ਸ਼ਾਂਤਾ ਦੀ ਮੌਤ ਤੋਂ ਮੈਂ ਦੁਖੀ ਹਾਂ। ਓਮ ਸ਼ਾਂਤੀ। ਜ਼ਿਕਰਯੋਗ ਹੈ ਕਿ ਮ੍ਰਿਤਕ ਡਾ. ਸ਼ਾਂਤਾ ਵੱਲੋਂ ਬਣਾਇਆ ਗਿਆ ਕੈਂਸਰ ਇੰਸੀਚਿਊਟ ਸਮਾਜ ਦੇ ਸਾਰੇ ਮਰੀਜ਼ਾਂ ਦੀ ਵਧੀਆ ਢੰਗ ਨਾਲ ਦੇਖਭਾਲ ਕਰਦਾ ਹੈ। ਉਹ ਲੋਕ ਜੋ ਆਪਣਾ ਇਲਾਜ ਕਰਾਉਣ ਤੋਂ ਅਸਮਰੱਥ ਹੁੰਦੇ ਹਨ ਉਨ੍ਹਾਂ ਦਾ ਟ੍ਰੀਟਮੈਂਟ ਇੱਥੇ ਮੁਫਤ ਕੀਤਾ ਜਾਂਦਾ ਹੈ।

ਦੱਸ ਦਈਏ ਕਿ ਡਾ. ਵੀ ਸ਼ਾਂਤਾ ਨੂੰ ਭਾਰਤ ਸਰਕਾਰ ਦੁਆਰਾ ਸਾਲ 2015 ਦੇ ਵਿਚ ਪਦਮ ਵਿਭੂਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਪ੍ਰਸਿੱਧ ਵਿਗਿਆਨੀ ਅਤੇ ਨੋਬਲ ਪੁਰਸਕਾਰ ਵਿਜੇਤਾ ਸ. ਚੰਦਰਸ਼ੇਖਰ ਉਨ੍ਹਾਂ ਦੇ ਮਾਮਾ ਸਨ ਅਤੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਸੀ ਵੀ ਰਮਨ ਉਨ੍ਹਾਂ ਦੇ ਨਾਨਾ ਜੀ ਦੇ ਭਰਾ ਸਨ। ਉਨ੍ਹਾਂ ਦੀਆਂ ਮਹਾਨ ਉਪਲਬਧੀਆਂ ਦੇ ਕਾਰਨ ਹੀ ਦੇਸ਼ ਦੇ ਲੋਕ ਉਨ੍ਹਾਂ ਦੇ ਸਦੀਵੀ ਵਿਛੋੜਾ ਦੇ ਜਾਣ ਕਾਰਨ ਸ਼ੋਕ ਵਿਅਕਤ ਕਰ ਰਹੇ ਹਨ।

error: Content is protected !!