ਇਸ ਮਾਂ ਨੇ ਆਪਣੇ ਦੀਵਿਅੰਗ ਪੁੱਤ ਲਈ ਕੀਤਾ ਅਜਿਹਾ ਅਨੋਖਾ ਕੰਮ , ਹੋਗੀ ਸਾਰੀ ਦੁਨੀਆ ਤੇ ਚਰਚਾ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿੱਚ ਹਰ ਮਾਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਣਾ ਚਾਹੁੰਦੀ ਹੈ। ਜਿਸ ਵਾਸਤੇ ਉਹ ਕੁਝ ਵੀ ਕਰ ਸਕਦੀ ਹੈ। ਆਪਣੇ ਬੱਚਿਆਂ ਦੇ ਰਸਤੇ ਵਿਚ ਆਉਣ ਵਾਲੀਆਂ ਸਾਰੀਆਂ ਮੁਸੀਬਤਾਂ ਨੂੰ ਹਰ ਮਾਂ ਆਪਣੇ ਉਪਰ ਲੈ ਲੈਂਦੀ ਹੈ ਅਤੇ ਮੁਸ਼ਕਲਾਂ ਦੇ ਦੌਰ ਵਿੱਚੋਂ ਗੁਜ਼ਰਨ ਤੋਂ ਬਾਅਦ ਵੀ ਆਪਣੇ ਬੱਚਿਆਂ ਦੀ ਹਰ ਖੁਸ਼ੀ ਦਾ ਖਿਆਲ ਰਖਦੀ ਹੈ। ਇਸ ਲਈ ਹੀ ਸਿਆਣੇ ਆਖਦੇ ਹਨ ਕਿ ਰੱਬ ਹਰ ਜਗ੍ਹਾ ਤੇ ਨਹੀਂ ਪਹੁੰਚ ਸਕਦਾ ਸੀ ਇਸ ਲਈ ਮਾਂ ਨੂੰ ਬਣਾਇਆ ਗਿਆ। ਦੁਨੀਆਂ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿੱਥੇ ਬਹੁਤ ਸਾਰੇ ਬੱਚੇ ਆਪਣੀਆਂ ਮਾਵਾਂ ਲਈ ਕੰਮ ਕਰਦੇ ਹਨ ਜੋ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਪਰ ਕੁਝ ਮਾਂਵਾ ਆਪਣੇ ਬੱਚਿਆਂ ਦੀ ਖ਼ੁਸ਼ੀ ਦੇ ਲਈ ਅਜੇਹੇ ਕਾਰਨਾਮੇਂ ਕਰ ਜਾਂਦੀਆਂ ਹਨ, ਕਿ ਉਹ ਦੁਨੀਆਂ ਉੱਪਰ ਇੱਕ ਰਿਕਾਰਡ ਬਣ ਜਾਂਦੇ ਹਨ।

ਹੁਣ ਇਸ ਮਾਂ ਵੱਲੋਂ ਆਪਣੇ ਦਿਵਿਆਂਗ ਪੁੱਤਰ ਲਈ ਅਜਿਹਾ ਕੰਮ ਕੀਤਾ ਗਿਆ ਹੈ,ਜਿਸ ਦੀ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੀ 43 ਸਾਲਾ ਇੱਕ ਮਾਂ ਨਿਕੀ ਵੱਲੋਂ ਆਪਣੇ 26 ਸਾਲਾਂ ਦਿਵਿਆਂਗ ਪੁੱਤਰ ਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਣ ਵਾਸਤੇ ਆਪਣੀ ਪਿੱਠ ਉਪਰ ਚੁੱਕ ਕੇ ਅੱਧੀ ਦੁਨੀਆ ਵਿਖਾ ਦਿੱਤੀ ਗਈ ਹੈ। ਨਿੱਕੀ ਦਾ 26 ਸਾਲਾ ਪੁੱਤਰ ਜਿੰਮੀ ਜਿਥੇ ਸਰੀਰਕ ਅਤੇ ਮਾਨਸਿਕ ਤੌਰ ਤੇ ਅਪਾਹਿਜ ਹੈ ਉੱਥੇ ਹੀ ਉਸਨੂੰ ਅੰਨੇਪਣ ਦੀ ਸਮੱਸਿਆ ਵੀ ਹੈ।

ਮਾ ਵੱਲੋਂ ਦੱਸਿਆ ਗਿਆ ਹੈ ਕਿ ਉਹ ਆਪਣੇ ਪੁੱਤਰ ਨੂੰ ਹਰ ਖੁਸ਼ੀ ਦੇਣਾ ਚਾਹੁੰਦੀ ਹੈ ਜਿਸ ਕਾਰਨ ਉਹ ਆਪਣੇ ਪੁੱਤਰ ਨੂੰ ਪਿੱਠ ਉਪਰ ਚੁੱਕੀ ਕਈ ਜਗ੍ਹਾ ਦਾ ਸਫ਼ਰ ਕਰਵਾ ਚੁੱਕੀ ਹੈ ਜਿੱਥੇ ਉਸ ਵੱਲੋਂ ਢਲਾਣਾਂ ਤੱਕ ਵਿਖਾ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ ਹਵਾਈ ਤੋਂ ਬਾਲੀ ਅਤੇ ਪੇਰੀਸ਼ਰ ਵੀ ਸ਼ਾਮਲ ਹਨ। ਉਥੇ ਹੀ ਮਾਂ ਨਿੱਕੀ ਐਟਰਮ ਵੱਲੋਂ ਦੱਸਿਆ ਗਿਆ ਹੈ ਕਿ ਉਸ ਵੱਲੋਂ ਆਪਣੇ ਬੇਟੇ ਨਾਲ ਹਰ ਖੁਸ਼ੀ ਨੂੰ ਸਾਂਝਾ ਕੀਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਕਦੇ ਵੀ ਆਪਣੀ ਖ਼ੁਸ਼ੀ ਦੇ ਰਾਹ ਵਿਚ ਮੁਸ਼ਕਲ ਨੂੰ ਨਹੀਂ ਆਉਣ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਜਦੋਂ ਵੀ ਉਨ੍ਹਾਂ ਵੱਲੋਂ ਕਿਸੇ ਦੌਰੇ ਤੇ ਜਾਣਾ ਹੁੰਦਾ ਹੈ ਤਾਂ ਉਹ ਆਪਣੇ ਨਾਲ ਚਾਦਰਾ, ਕਪੜੇ, ਸਿਰਹਾਣੇ, ਬੈਡ, ਡਾਇਪਰ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਜਾਂਦੀ ਹੈ ਅਤੇ ਆਪਣੇ ਬੇਟੇ ਨੂੰ ਜ਼ਿੰਦਗੀ ਦੀ ਹਰ ਵੱਡੀ ਛੋਟੀ ਖੁਸ਼ੀ ਦੇਣਾ ਚਾਹੁੰਦੀ ਹੈ। ਉਸ ਵੱਲੋਂ ਇਕ ਬੈਗ ਦੇ ਜ਼ਰੀਏ ਆਪਣੇ ਬੇਟੇ ਨੂੰ ਪਿੱਠ ਉੱਪਰ ਚੁੱਕਣ ਦਾ ਅਭਿਆਸ ਕੀਤਾ ਗਿਆ ਹੈ ਜਿਸ ਨਾਲ ਉਹ ਅਰਾਮ ਨਾਲ ਹੀ ਕਾਫ਼ੀ ਸਫ਼ਰ ਤਹਿ ਕਰ ਲੈਂਦੀ ਹੈ ।

error: Content is protected !!