ਇਸ ਰੂਟ ਤੇ ਜਾਣ ਵਾਲੇ ਰਹਿਣ ਸਾਵਧਾਨ ਦੇਖਿਓ ਕਿਤੇ ਲੁਟੇ ਪੁਟੇ ਨਾ ਜਾਇਓ

ਆਈ ਤਾਜਾ ਵੱਡੀ ਖਬਰ


ਦੇਸ਼ ਅੰਦਰ ਜਿਥੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਦਾਅਵੇ ਕੀਤੇ ਜਾਂਦੇ ਹਨ। ਉਥੇ ਹੀ ਪ੍ਰਸ਼ਾਸਨ ਦੀ ਨਿਗਰਾਨੀ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਆਏ ਦਿਨ ਹੀ ਵਾਧਾ ਹੋ ਰਿਹਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਚੌਕਸੀ ਨੂੰ ਵਧਾ ਦਿੱਤਾ ਗਿਆ ਹੈ। ਉਥੇ ਹੀ ਲੁੱਟ ਖੋਹ ਅਤੇ ਚੋਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਵੱਲੋਂ ਲੋਕਾਂ ਨੂੰ ਲੁਟ-ਖੋਹ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਅੰਦਰ ਵਧਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਦੇ ਮਨਾਂ ਉਪਰ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਿਸ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ।

ਹੁਣ ਇਸ ਰੂਟ ਤੇ ਜਾਣ ਵਾਲਿਆਂ ਨੂੰ ਸਾਵਧਾਨ ਰਹਿਣ ਲਈ ਆਖਿਆ ਗਿਆ ਹੈ। ਦੇਸ਼ ਅੰਦਰ ਇਥੇ ਲੁੱਟ ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਲੋਕਾਂ ਨੂੰ ਰਾਸ਼ਟਰੀ ਰਾਜਮਾਰਗ ਸੀਰੀਅਲ ਨੰਬਰ 30 ਤੇ ਜਬਲਪੁਰ ਤੋਂ ਹੋਰ ਜਾਣ ਵਾਲੇ ਰਸਤੇ ਉਪਰ ਲੋਕਾਂ ਨੂੰ ਚੌਕਸੀ ਵਰਤਣ ਲਈ ਆਖਿਆ ਗਿਆ ਹੈ। ਕਿਉਂਕਿ ਇਸ ਰਸਤੇ ਉੱਪਰ ਹੋਣ ਵਾਲੀਆਂ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਲੁਟੇਰਿਆਂ ਵੱਲੋਂ ਇਸ ਮਾਰਗ ਉਪਰ ਹੀ ਗੋਸਲਪੁਰ ਦੇ ਕੰਜਈ ਪਿੰਡ ਨਿਵਾਸੀ ਸ਼ੇਖਰ ਪਟੇਲ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ।

ਜਿਸ ਵੱਲੋਂ ਆਪਣੀ ਹੱਡ ਬੀਤੀ ਪੁਲੀਸ ਨੂੰ ਦੱਸਦੇ ਹੋਏ ਦੱਸਿਆ ਗਿਆ ਹੈ ਕਿ ਜਿਸ ਸਮੇਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਮਾਸੀ ਦੇ ਘਰ ਜਾ ਰਿਹਾ ਸੀ ਤਾਂ ਲੁਟੇਰਿਆਂ ਵੱਲੋਂ ਉਸਦੀ ਬਾਇਕ ਨੂੰ ਰੋਕ ਲਿਆ ਗਿਆ। ਜਿਸ ਤੋਂ ਬਾਅਦ ਉਸ ਕੋਲੋਂ ਇਕ ਹਜ਼ਾਰ ਰੁਪਏ ਅਤੇ ਮੋਬਾਇਲ ਖੋਹ ਲਿਆ ਗਿਆ। ਸ਼ੇਖਰ ਪਟੇਲ ਕਰਿਆਨੇ ਦੀ ਦੁਕਾਨ ਚਲਾਉਣ ਦਾ ਕੰਮ ਕਰਦਾ ਹੈ ਜੋ ਇਸ ਘਟਨਾ ਦਾ ਸ਼ਿਕਾਰ ਹੋ ਗਿਆ। ਇਸ ਤਰਾਂ ਹੀ ਇਕ ਹੋਰ ਘਟਨਾ ਵਿਚ ਜਾਣਕਾਰੀ ਦਿੰਦੇ ਹੋਏ ਕਟਨੀ ਜ਼ਿਲੇ ਦੇ 21 ਸਾਲਾ ਰੋਹਿਤ ਬੈਰਾਗੀ ਇਸ ਰਸਤੇ ਉਪਰ ਆਪਣੇ ਵਾਹਨ ਲੋਡਿੰਗ ਕਰ ਕੇ ਜਾ ਰਹੇ ਸਨ ਤਾਂ ਉਸ ਸਮੇਂ ਉਨ੍ਹਾਂ ਦੇ ਭਰਾ ਵੀ ਉਹਨਾਂ ਨਾਲ ਮੌਜੂਦ ਸੀ।

ਜੋ ਟਰਾਂਸਪੋਰਟ ਦਾ ਸਮਾਨ ਛੱਡ ਕੇ ਵਾਪਸ ਪਰਤ ਰਹੇ ਸਨ, ਤਾਂ ਉਨ੍ਹਾਂ ਨੂੰ ਵੀ ਲੁਟੇਰਿਆਂ ਵੱਲੋਂ ਅੱਗੇ ਮੋਟਰਸਾਈਕਲ ਲਗਾ ਕੇ ਰੋਕ ਲਿਆ ਗਿਆ। ਜਿਸ ਤੋਂ ਬਾਅਦ ਉਹ ਗਾਲੀ-ਗਲੋਚ ਅਤੇ ਕੁਟਮਾਰ ਕੀਤੀ ਗਈ ਅਤੇ ਉਨ੍ਹਾਂ ਕੋਲੋਂ ਨਗਦੀ ਅਤੇ ਮੋਬਾਈਲ ਖੋਹ ਕੇ ਲੈ ਗਏ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਲੁਟੇਰਿਆਂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ।

error: Content is protected !!