ਇਸ ਸ਼ਹਿਰ ਚ ਮਰਨ ਤੇ ਹੈ ਮਨਾਹੀ – ਕਾਰਨ ਜਾਣ ਤੁਸੀਂ ਵੀ ਹੈਰਾਨ ਹੋ ਜਾਵੋਂਗੇ – ਏਥੇ 70 ਸਾਲਾਂ ਤੋਂ ਨਹੀਂ ਕੋਈ ਮਰਿਆ

ਆਈ ਤਾਜ਼ਾ ਵੱਡੀ ਖਬਰ 

ਪ੍ਰਮਾਤਮਾ ਨੇ ਮਨੁੱਖ ਨੂੰ ਜ਼ਿੰਦਗੀ ਦੀ ਦਾਤ ਬਖ਼ਸ਼ੀ ਹੈ , ਜਿਸ ਨੂੰ ਲੋਕ ਵੱਖਰੇ ਵੱਖਰੇ ਢੰਗ ਦੇ ਨਾਲ ਜਿਊਣਾ ਪਸੰਦ ਕਰਦੇ ਹਨ , ਕਈ ਇਸ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਕੰਮ ਕਰ ਜਾਂਦੇ ਨੇ ਤੇ ਕਈ ਇਸ ਜ਼ਿੰਦਗੀ ਦਾ ਆਨੰਦ ਮਾਣਨ ਦੀ ਬਜਾਏ ਸਗੋਂ ਟੈਨਸ਼ਨਾਂ ਫ਼ਿਕਰਾਂ ਦੇ ਵਿੱਚ ਹੀ ਆਪਣੀ ਸਾਰੀ ਜ਼ਿੰਦਗੀ ਲੰਘਾ ਦਿੰਦੇ ਹਨ । ਇਸ ਜ਼ਿੰਦਗੀ ਨੂੰ ਜੇਕਰ ਇਕ ਚੰਗੇ ਢੰਗ ਦੇ ਨਾਲ ਜਿਉਣ ਦੀ ਕੋਸ਼ਿਸ਼ ਕੀਤੀ ਜਾਵੇ , ਤਾਂ ਇਹ ਜ਼ਿੰਦਗੀ ਦਾ ਸਫ਼ਰ ਕਾਫ਼ੀ ਖ਼ੂਬਸੂਰਤ ਬਣ ਸਕਦਾ ਹੈ । ਪਰ ਅੱਜ ਕੱਲ੍ਹ ਦੇ ਜ਼ਿਆਦਾਤਰ ਲੋਕ ਇਸ ਜ਼ਿੰਦਗੀ ਨੂੰ ਮੁਕਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ । ਛੋਟੀ ਜਿਹੀ ਕੋਈ ਜ਼ਿੰਦਗੀ ਦੇ ਵਿੱਚ ਦਿੱਕਤ ਨਹੀਂ ਆਉਂਦੀ ਕਿ ਲੋਕ ਖ਼ੁਦਕੁਸ਼ੀਆਂ, ਆਤਮਹੱਤਿਆ ਕਰਕੇ ਆਪਣੀ ਜ਼ਿੰਦਗੀ ਨੂੰ ਸਮਾਪਤ ਕਰ ਰਹੇ ਹਨ ।

ਪਰਮਾਤਮਾ ਦੀ ਦਿੱਤੀ ਹੋਈ ਦਾਤ ਨੂੰ ਉਨ੍ਹਾਂ ਦੇ ਵੱਲੋਂ ਖ਼ਤਮ ਕਰ ਦਿੱਤਾ ਜਾਂਦਾ ਹੈ ਜ਼ਿੰਦਗੀ ਦੇ ਵਿੱਚ ਆਈਆਂ ਛੋਟੀਆਂ ਮੋਟੀਆਂ ਮੁਸ਼ਕਿਲਾਂ ਦੇ ਕਾਰਨ । ਪਰ ਇਕ ਦੇਸ਼ ਅਜਿਹਾ ਦੇਸ਼ ਸਾਹਮਣੇ ਆਇਆ ਹੈ ਜਿੱਥੇ ਲੋਕਾਂ ਦੇ ਮਰਨ ਤੇ ਮਨਾਹੀ ਹੈ ਤੇ ਇੱਥੇ ਪਿਛਲੇ 70 ਸਾਲਾਂ ਤੋਂ ਕੋਈ ਵੀ ਨਹੀਂ ਮਰਿਆ । ਕਾਰਨ ਅਜਿਹਾ ਹੈ ਕਿ ਤੁਸੀਂ ਸੁਣ ਕੇ ਹੀ ਹੈਰਾਨ ਰਹਿ ਜਾਵੋਗੇ । ਹਾਲਾਂਕਿ ਅਜਿਹਾ ਅਕਸਰ ਹੀ ਕਿਹਾ ਜਾਂਦਾ ਹੈ ਕਿ ਮੌਤ ਅਤੇ ਜਨਮ ਕਿਸੇ ਦੇ ਵੱਸ ਦੀ ਖੇਡ ਨਹੀਂ , ਇਹ ਇਕ ਕੌੜੀ ਸੱਚਾਈ ਹੈ ਕਿ ਜੋ ਮਨੁੱਖ ਇਸ ਦੁਨੀਆਂ ਤੇ ਆਇਆ ਹੈ ਉਸ ਨੇ ਇੱਕ ਨਾ ਇੱਕ ਦਿਨ ਇਸ ਦੁਨੀਆਂ ਨੂੰ ਅਲਵਿਦਾ ਆਖ ਕੇ ਦੂਜੀ ਦੁਨੀਆਂ ਦੇ ਵਿੱਚ ਜਾਣਾ ਹੀ ਹੁੰਦਾ ਹੈ ।

ਪਰ ਦੁਨੀਆਂ ਦੇ ਵਿਚ ਇਕ ਅਜਿਹਾ ਦੇਸ਼ ਵੀ ਹੈ ਜਿੱਥੇ ਲੋਕ ਪਿਛਲੇ ਕਈ ਸਾਲਾਂ ਤੋਂ ਮਰੇ ਨਹੀਂ ਹਨ । ਬਹੁਤ ਸਾਰੇ ਲੋਕ ਤਾਂ ਇਸ ਗੱਲ ਤੇ ਵਿਸ਼ਵਾਸ ਹੀ ਨਹੀਂ ਕਰਨਗੇ ਪਰ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਸੱਚ ਹੈ । ਅਸੀਂ ਗੱਲ ਕਰ ਰਹੇ ਹਾਂ ਨਾਰਵੇ ਦੇ ਇੱਕ ਛੋਟੇ ਜਿਹੇ ਕਸਬੇ Longyearbyen ਦੀ, ਜਿੱਥੇ ਤਾਪਮਾਨ ਬੇਹੱਦ ਹੀ ਘੱਟ ਹੁੰਦਾ ਹੈ ਇੱਥੇ ਕੜਾਕੇ ਦੀ ਠੰਢ ਪੈਂਦੀ ਹੈ । ਜਿਸ ਕਾਰਨ ਲਾਸ਼ਾਂ ਪਿਛਲੇ ਕਈ ਕਈ ਸਾਲਾਂ ਤੋਂ ਪਈਆਂ ਹੋਈਆਂ ਹਨ ਜਿਨ੍ਹਾਂ ਨੂੰ ਸਾੜਨਾ ਜਾਂ ਨਸ਼ਟ ਕਰਨਾ ਬੇਹੱਦ ਹੀ ਮੁਸ਼ਕਿਲ ਹੋ ਜਾਂਦਾ ਹੈ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 1917 ਦੇ ਵਿਚ ਇੱਕ ਵਿਅਕਤੀ ਦੀ ਮੌਤ ਇੱਕ ਵਾਇਰਸ ਦੇ ਕਾਰਨ ਹੋ ਗਈ ਸੀ , ਜਿਸ ਤੋਂ ਬਾਅਦ ਇਸ ਬਿਮਾਰੀ ਦੇ ਫੈਲਣ ਦੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੇ ਮਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਵੇ ਜਾਂ ਫਿਰ ਉਸ ਨੂੰ ਐਮਰਜੈਂਸੀ ਹੋਵੇ ਤਾਂ ਉਸ ਦੀ ਲਾਸ਼ ਯਾ ਉਸ ਵਿਅਕਤੀ ਨੂੰ ਹੈਲੀਕਾਪਟਰ ਚ ਪਾ ਕੇ ਦੂਜੇ ਦੇਸ਼ ਚ ਲਿਜਾਇਆ ਜਾਂਦਾ ਹੈ । ਜਿੱਥੇ ਜਾ ਕੇ ਉਸ ਦਾ ਅੰਤਿਮ ਸੰਸਕਾਰ ਵੀ ਆਸਾਨੀ ਨਾਲ ਕੀਤਾ ਜਾ ਸਕੇ ।

error: Content is protected !!