ਇੰਗਲੈਂਡ ਜਾਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ – ਸਰਕਾਰ ਨੇ ਹੁਣ ਕਰਤਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿੱਚ ਕੋਰੋਨਾ ਮਹਾਂਮਾਰੀ ਦੇ ਆਉਣ ਤੋਂ ਬਾਅਦ ਵੱਖ ਵੱਖ ਦੇਸ਼ਾਂ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਲੱਗੀਆਂ ਹੋਈਆਂ ਹਨ । ਤਿੰਨ ਸਾਲ ਦੇ ਕਰੀਬ ਦਾ ਸਮਾਂ ਹੋਣ ਵਾਲਾ ਹੈ ਇਸ ਮਹਾਂਮਾਰੀ ਨੂੰ ਦੁਨੀਆਂ ਭਰ ਦੇ ਵਿੱਚ ਆਇਆਂ ਨੂੰ , ਪਰ ਅਜੇ ਵੀ ਇਸ ਮਹਾਂਮਾਰੀ ਦਾ ਪ੍ਰਕੋਪ ਘਟਣ ਦਾ ਨਾਮ ਨਹੀਂ ਲੈ ਰਿਹਾ । ਵੱਖ ਵੱਖ ਦੇਸ਼ਾਂ ਦੇ ਵਿੱਚ ਵੈਕਸੀਨੇਸ਼ਨ ਦਾ ਕੰਮ ਵੀ ਜ਼ੋਰਾਂ ਤੇ ਚੱਲ ਰਿਹਾ ਹੈ । ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਜਾਣ ਲਈ ਵੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸੇ ਵਿਚਕਾਰ ਹੁਣ ਯੂ ਕੇ ਸਰਕਾਰ ਦੇ ਵੱਲੋਂ ਭਾਰਤੀਆਂ ਨੂੰ ਇਕ ਵੱਡੀ ਰਾਹਤ ਦਿੰਦਿਆਂ ਹੋਇਆ ਇੱਕ ਅਹਿਮ ਫੈਸਲਾ ਲਿਆ ਗਿਆ ਹੈ ।

ਦਰਅਸਲ ਹੁਣ ਦੁਨੀਆਂ ਦੇ ਵਿੱਚ ਘਟ ਰਹੇ ਕੋਰੋਨਾ ਦੇ ਪ੍ਰਕੋਪ ਨੂੰ ਵੇਖਦੇ ਹੋਏ ਯੂ ਕੇ ਸਰਕਾਰ ਨੇ ਇੱਥੇ ਪਹੁੰਚਣ ਵਾਲੇ ਭਾਰਤੀ ਨਾਗਰਿਕਾਂ ਜਿਨ੍ਹਾਂ ਨੇ ਕੋਰੋਨਾ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ ਉਨ੍ਹਾਂ ਨੂੰ ਗਿਆਰਾਂ ਫਰਵਰੀ ਤੋਂ ਹੁਣ ਕੋਈ ਵੀ ਮੈਡੀਕਲ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ l ਹਾਲਾਂਕਿ ਉਨ੍ਹਾਂ ਨੂੰ ਇਕ ਯਾਤਰੀ ਲੁਕੇਟਰ ਫਾਰਮ ਭਰਨਾ ਹੋਵੇਗਾ । ਜ਼ਿਕਰਯੋਗ ਹੈ ਕਿ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਜਾਣ ਦੇ ਲਈ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ l ਬਹੁਤ ਸਾਰੇ ਮੈਡੀਕਲ ਟੈਸਟ ਜਿਨ੍ਹਾਂ ਵਿੱਚ ਕੋਰੋਨਾ ਟੈਸਟ ਸਮੇਤ ਹੋਰ ਦੇ ਟੈਸਟ ਵੀ ਸ਼ਾਮਲ ਸਨ , ਉਨ੍ਹਾਂ ਦੀ ਰਿਪੋਰਟ ਵੀ ਲਾਜ਼ਮੀ ਕੀਤੀ ਗਈ ਸੀ ।

ਇਸੇ ਵਿਚਕਾਰ ਹੁਣ ਯੂ ਕੇ ਸਰਕਾਰ ਦੇ ਵੱਲੋਂ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਿਆ ਹੈ ਉਨ੍ਹਾਂ ਦੇ ਲਈ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਟੈਸਟ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਜਿਨ੍ਹਾਂ ਲੋਕਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਹੀਂ ਲਈਆਂ, ਉਨ੍ਹਾਂ ਨੂੰ ਰਵਾਨਗੀ ਤੋਂ ਪਹਿਲਾਂ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਲਾਜ਼ਮੀ ਹੋਵੇਗੀ ਅਤੇ ਰਿਪੋਰਟ ਆਉਣ ਤੇ ਦੂਜੇ ਦਿਨ ਜਾਂ ਇਸ ਤੋਂ ਪਹਿਲਾਂ ਇਕ ਹੋਰ ਟੈਸਟ ਕਰਵਾਉਣਾ ਪਵੇਗਾ ।

ਇਸ ਸਬੰਧੀ ਬਿਆਨ ਜਾਰੀ ਕਰਦਿਆਂ ਹੋਇਆ ਯੂਕੇ ਸਰਕਾਰ ਨੇ ਕਿਹਾ ਹੈ ਕਿ ਯੂਕੇ ਵਿੱਚ ਪਹੁੰਚਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਲਈ ਸਾਰੇ ਟੈਸਟਿੰਗ ਉਪਾਅ ਗਿਆਰਾਂ ਫਰਵਰੀ ਨੂੰ ਸਵੇਰੇ ਚਾਰ ਵਜੇ ਤੋਂ ਹਟਾ ਦਿੱਤੇ ਜਾਣਗੇ ।

error: Content is protected !!