ਇੰਗਲੈਂਡ ਤੋਂ ਹੁਣੇ ਹੁਣੇ ਆਈ ਇਹ ਵੱਡੀ ਮਾੜੀ ਖਬਰ – ਹੁਣ ਲੱਗ ਗਈ ਇਹ ਪਾਬੰਦੀ

ਆਈ ਤਾਜਾ ਵੱਡੀ ਖਬਰ

ਵਿਸ਼ਵ ਅੰਦਰ ਆਈ ਕਰੋਨਾ ਦੀ ਬੀਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿਚ ਲੈ ਲਿਆ ਸੀ। ਜਿਸ ਨੇ ਸਾਰੀ ਦੁਨੀਆਂ ਨੂੰ ਪੂਰੀ ਤਰ੍ਹਾਂ ਝੰ-ਜੋ-ੜ ਕੇ ਰੱਖ ਦਿੱਤਾ। ਅਜੇ ਤੱਕ ਦੁਨੀਆ ਇਸ ਦੀ ਚਪੇਟ ਵਿੱਚੋਂ ਬਾਹਰ ਨਹੀਂ ਆ ਸਕੀ ਸੀ, ਕਿ ਹੁਣ ਬ੍ਰਿਟੇਨ ਦੇ ਵਿੱਚ ਦੁਬਾਰਾ ਤੋ ਸਾਹਮਣੇ ਆਏ ਕਰੋਨਾ ਦੇ ਨਵੇਂ ਸਟਰੇਨ ਕਾਰਨ ਦੁਨੀਆਂ ਫਿਰ ਤੋਂ ਚਿੰਤਾ ਵਿਚ ਨਜ਼ਰ ਆ ਰਹੀ ਹੈ। ਨਵੇਂ ਸਟ੍ਰੇਨ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਫਿਰ ਤੋਂ ਤਾਲਾਬੰਦੀ ਕੀਤੀ ਗਈ ਹੈ ਅਤੇ ਆਪਣੀਆਂ ਸਰਹੱਦਾਂ ਤੇ ਸੁਰੱਖਿਆ ਨੂੰ ਵਧਾ ਦਿਤਾ ਗਿਆ ਹੈ।

ਕਿਉਂਕਿ ਕਰੋਨਾ ਵਾਇਰਸ ਦਾ ਇਹ ਨਵਾਂ ਰੂਪ ਪਹਿਲੇ ਕਰੋਨਾ ਵਾਇਰਸ ਨਾਲੋ 70 ਫੀਸਦੀ ਜ਼ਿਆਦਾ ਖ-ਤ-ਰ-ਨਾ-ਕ ਹੈ। ਇੰਗਲੈਂਡ ਤੋਂ ਇੱਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਫਿਰ ਪਾਬੰਦੀ ਲਗਾ ਦਿੱਤੀ ਗਈ ਹੈ। ਇੰਗਲੈਂਡ ਅੰਦਰ ਸਾਹਮਣੇ ਆਇਆਂ ਕਰੋਨਾ ਵਾਇਰਸ ਦਾ ਨਵਾਂ ਸਟਰੇਨ ਦਿਨ ਬ ਦਿਨ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਕੇਸਾਂ ਦੇ ਵਾਧੇ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਇੰਗਲੈਂਡ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਸੀ। ਜਿਸ ਨੂੰ ਹੁਣ 17 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ।

ਬ੍ਰਿਟਿਸ਼ ਸਰਕਾਰ ਨੇ ਆਖਿਆ ਹੈ ਕਿ ਤਮਾਮ ਪਾਬੰਦੀਆਂ ਦੇ ਬਾਵਜੂਦ ਵੀ ਇਨਫੈਕਸ਼ਨ ਦੀ ਦਰ ਤੇ ਕੰਟਰੋਲ ਨਹੀਂ ਕੀਤਾ ਜਾ ਰਿਹਾ ਹੈ। ਬ੍ਰਿਟੇਨ ਅੰਦਰ ਦੂਸਰੇ ਘੱਟ ਖਤਰੇ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੀ 10 ਦਿਨ ਲਈ ਇਕਾਂਤ-ਵਾਸ ਦੇ ਵਿੱਚ ਰੱਖਣ ਦਾ ਐਲਾਨ ਕੀਤਾ ਗਿਆ ਹੈ। ਬ੍ਰਿਟੇਨ ਵਿੱਚ ਇਨਫੈਕਸ਼ਨ ਕਾਰਨ ਇਕ ਲੱਖ ਦੇ ਕਰੀਬ ਮੌਤਾਂ ਦਾ ਅੰਕੜਾ ਸਾਹਮਣੇ ਆਇਆ ਹੈ। ਦੇਸ਼ ਅੰਦਰ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਜਿਸਦੇ ਤਹਿਤ ਹੁਣ ਤੱਕ 5.38 ਲੱਖ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ।

ਜਦੋਂ ਸਰਕਾਰ ਨੂੰ ਇਸ ਟੀਕਾਕਰਨ ਦੇ ਅਭਿਆਨ ਦਾ ਕੁਝ ਅਸਰ ਦਿਖਾਈ ਦੇਵੇਗਾ ਤਾਂ ਉਸ ਤੋਂ ਬਾਅਦ ਹੀ ਪਾਬੰਦੀਆਂ ਵਿਚ ਕੁਝ ਸਖਤੀ ਕੀਤੇ ਜਾਣ ਤੇ ਵਿਚਾਰ ਕੀਤਾ ਜਾਵੇਗਾ। ਕਰੋਨਾ ਦੇ ਵਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਤਾਂ ਦਾ ਅੰਕੜਾ ਵਧਣ ਦੀ ਉਮੀਦ ਹੈ। ਕਿਉਂਕਿ ਨਵਾਂ ਸਟਰੇਨ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਕਾਰਨ ਮੌਤਾਂ ਦੀ ਦਰ ਵੀ ਵਧ ਰਹੀ ਹੈ।

error: Content is protected !!