ਇੰਡੀਆ ਚ ਹਵਾਈ ਯਾਤਰਾ ਕਰਨ ਵਾਲਿਆਂ ਲਈ ਆਈ ਇਹ ਵੱਡੀ ਖੁਸ਼ਖਬਰੀ – ਹੋ ਗਿਆ ਇਹ ਵੱਡਾ ਐਲਾਨ

ਆਈ ਤਾਜ਼ਾ ਵੱਡੀ ਖਬਰ 

ਜਦੋਂ ਦੀ ਦੁਨੀਆਂ ਦੇ ਵਿੱਚ ਕੋਰੋਨਾ ਵਰਗੀ ਵੈਸ਼ਵਿਕ ਮਹਾਂਮਾਰੀ ਆਈ ਹੈ , ਇਸ ਮਹਾਂਮਾਰੀ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ । ਇਸ ਮਹਾਂਮਾਰੀ ਤੋਂ ਬਚਣ ਦੇ ਲਈ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਅਲੱਗ ਅਲੱਗ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ਤਾਂ ਜੋ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਸ ਵੈਸ਼ਵਿਕ ਮਹਾਂਮਾਰੀ ਤੋਂ ਬਚਾਇਆ ਜਾ ਸਕੇ । ਪਰ ਹੁਣ ਜਿਵੇਂ ਜਿਵੇਂ ਦੁਨੀਆਂ ਦੇ ਵੇਖੋ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ , ਉਸ ਦੇ ਚੱਲਦੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਦੇਸ਼ ਦੇ ਵਿਚ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ ਤੇ ਦੇਸ਼ ਵਾਸੀਆਂ ਨੂੰ ਕੁਝ ਰਾਹਤ ਦਿੱਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਕੋਰੋਨਾ ਮਾਹਾਵਾਰੀ ਦੇ ਸਮੇਂ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਹਵਾਈ ਉਡਾਣਾਂ ਤੇ ਵੀ ਰੋਕ ਲਗਾਈ ਗਈ ਸਨ । ਜਿਸ ਕਾਰਨ ਲੋਕਾਂ ਨੇ ਦੋ ਸਾਲ ਦੇ ਕਰੀਬ ਦਾ ਸਮਾਂ ਹਵਾਈ ਉਡਾਣਾਂ ਦੇ ਸਫ਼ਰ ਦਾ ਆਨੰਦ ਨਹੀਂ ਮਾਣਿਆ ।

ਪਰ ਹੁਣ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਹਵਾਈ ਉਡਾਣਾਂ ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ ਤੇ ਲੋਕ ਹੁਣ ਹਵਾਈ ਯਾਤਰਾ ਦੇ ਸਫ਼ਰ ਦਾ ਆਨੰਦ ਵੀ ਮਾਣਦੇ ਹਨ । ਇਸੇ ਵਿਚਕਾਰ ਹੁਣ ਇੰਡੀਆ ਚ ਹਵਾਈ ਯਾਤਰਾ ਕਰਨ ਵਾਲਿਆਂ ਲਈ ਇੱਕ ਵੱਡੀ ਖੁਸ਼ੀ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ । ਕਿਉਂਕਿ ਹੁਣ ਹਵਾਈ ਉਡਾਣਾਂ ਨੂੰ ਲੈ ਕੇ ਇਕ ਵੱਡਾ ਐਲਾਨ ਹੋ ਚੁੱਕਿਆ ਹੈ । ਦਰਅਸਲ ਹੁਣ ਅਕਾਸਾ ਏਅਰ ਨੇ ਅਮਰੀਕੀ ਏਅਰੋਸਪੇਸ ਕੰਪਨੀ ਨੂੰ ਜਹਾਜ਼ਾਂ ਦੀ ਖਰੀਦ ਦਾ ਆਰਡਰ ਦੇ ਦਿੱਤਾ ਗਿਆ ਹੈ । ਜਿਸ ਕਾਰਨ ਹੁਣ ਦੇਸ਼ਵਾਸੀਆਂ ਨੂੰ ਹਵਾਈ ਸਫ਼ਰ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਉਨ੍ਹਾਂ ਨੂੰ ਹੁਣ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣ ਜਾ ਰਹੀਆਂ ਹਨ ।

ਰਾਕੇਸ਼ ਝੁਨਝੁਨਵਾਲਾ ਦੀ ਨਵੀਂ ਏਅਰਲਾਈਨ ਅਕਸਾ ਏਅਰ ਦੇ ਵੱਲੋਂ 72 ਬੋਇੰਗ 737 ਮੈਕਸ ਜਹਾਜ਼ਾਂ ਦੀ ਖਰੀਦ ਦਾ ਆਰਡਰ ਦਿੱਤਾ ਹੈ। ਇਸ ਦੀ ਜਾਣਕਾਰੀ ਕੰਪਨੀ ਦੇ ਵੱਲੋਂ ਅੱਜ ਯਾਨੀ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਕੇ ਦਿੱਤੀ ਗਈ ਹੈ । ਅਕਾਸਾ ਏਅਰ ਅਤੇ ਬੋਇੰਗ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਕਾਸਾ ਏਅਰ ਕੰਪਨੀ ਦੇ ਵੱਲੋਂ ਅਮਰੀਕੀ ਏਅਰੋਸਪੇਸ ਕੰਪਨੀ ਨੂੰ ਜਹਾਜ਼ਾਂ ਦੀ ਖਰੀਦ ਦਾ ਆਰਡਰ ਦੇ ਦਿੱਤਾ ਗਿਆ ਹੈ ਤੇ ਇਸ ਆਰਡਰ ਦੇ ਵਿਚ ਮੈਕਸ ਦੇ ਦੋ ਵੇਰੀਐਂਟ ਵੀ ਸ਼ਾਮਲ ਕੀਤੇ ਜਾਣਗੇ ।

ਜ਼ਿਕਰਯੋਗ ਹੈ ਕਿ ਇਸ ਕੰਪਨੀ ਦੇ ਵੱਲੋਂ ਜਿਨ੍ਹਾਂ ਜਹਾਜ਼ਾਂ ਦਾ ਆਰਡਰ ਕੀਤਾ ਗਿਆ ਹੈ, ਉਹ ਜਹਾਜ਼ ਵਧ ਸਮਰੱਥਾ ਵਾਲੇ ਹੋਣਗੇ ਅਤੇ ਹਵਾਈਬਾਜ਼ੀ ਮੰਤਰਾਲੇ ਦੇ ਵੱਲੋਂ ਜਾਰੀ ਕੀਤੇ ਗਏ ਆਪਣੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ ਭਾਰਤ ਦੇਸ਼ ਦੇ ਵਿਚ ਅਕਸਾ ਏਅਰ ਦੇ ਸੰਚਾਲਨ ਲਈ ਕੋਈ ਇੰਤਜ਼ਾਮ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਸੀ । ਇਸੇ ਦੇ ਚੱਲਦੇ ਹੁਣ ਆਕਾਸਾ ਏਅਰ ਕੰਪਨੀ ਦੇ ਵੱਲੋਂ ਆਪਣੀ ਯੋਜਨਾ ਦੋ ਹਜਾਰ ਬਾਈ ਦੀਆਂ ਗਰਮੀਆਂ ਤੋਂ ਸ਼ੁਰੂ ਕਰਨ ਦੀ ਹੈ ਤੇ ਹੁਣ ਇਨ੍ਹਾਂ ਫਲਾਈਟਾਂ ਦੇ ਸ਼ੁਰੂ ਹੋਣ ਦੇ ਨਾਲ ਆਮ ਲੋਕਾਂ ਨੂੰ ਇਸ ਦਾ ਕਾਫੀ ਲਾਭ ਹੋਣ ਵਾਲਾ ਹੈ । ਜ਼ਿਆਦਾ ਤੋਂ ਜ਼ਿਆਦਾ ਲੋਕ ਇਨ੍ਹਾਂ ਫਲਾਈਟਾਂ ਦਾ ਫ਼ਾਇਦਾ ਚੁੱਕ ਸਕਣਗੇ ।

error: Content is protected !!