ਇੰਡੀਆ ਦਾ ਇਹ ਮਾਸਟਰ ਇਸ ਤਰੀਕੇ ਨਾਲ ਬਣ ਗਿਆ ਅਰਬਪਤੀ, ਸਾਰੀ ਦੁਨੀਆ ਤੇ ਹੋ ਗਈ ਚਰਚਾ

ਇਹ ਮਾਸਟਰ ਇਸ ਤਰੀਕੇ ਨਾਲ ਬਣ ਗਿਆ ਅਰਬਪਤੀ

ਕਿਹਾ ਜਾਂਦਾ ਹੈ ਕਿ ਜੇਕਰ ਮਨ ਵਿੱਚ ਕੁਝ ਕਰ ਗੁਜ਼ਰਨ ਦੀ ਚਾਹਤ ਹੋਵੇ ਤਾਂ ਦੁਨੀਆਂ ਦੀ ਵੱਡੀ ਤੋਂ ਵੱਡੀ ਰੁਕਾਵਟ ਵੀ ਉਸ ਇਨਸਾਨ ਨੂੰ ਰੋਕ ਨਹੀਂ ਸਕਦੀ। ਆਪਣੇ ਇਰਾਦਿਆਂ ਦਾ ਪੱਕਾ ਇਨਸਾਨ ਹਰ ਤਰਾਂ ਦੀਆਂ ਮੁਸ਼ਕਿਲਾਂ ਨੂੰ ਸਰ ਕਰਦਾ ਹੋਇਆ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਹੀ ਲੈਂਦਾ ਹੈ। ਅਜਿਹਾ ਕਰ ਪਾਉਣ ਵਾਲਾ ਕੋਈ ਮਨੁੱਖ ਸਾਧਾਰਣ ਨਹੀਂ ਹੁੰਦਾ ਕਿਉਂਕਿ ਅਜਿਹਾ ਕਰਨ ਲਈ ਸਖ਼ਤ ਮਿਹਨਤ ਅਤੇ ਸਬਰ ਦੀ ਜ਼ਰੂਰਤ ਹੁੰਦੀ ਹੈ। ਜਿਸ ਨਾਲ ਉਹ ਇਨਸਾਨ ਦੁਨੀਆ ਨੂੰ ਆਪਣੀ ਮੁੱਠੀ ਵਿੱਚ ਬੰਦ ਕਰ ਸਕਦਾ ਹੈ।

ਭਾਰਤ ਦੇ ਦੱਖਣੀ ਹਿੱਸੇ ਵਿਚ ਇਕ ਅਜਿਹੇ ਹੀ ਇਨਸਾਨ ਨੇ ਜਨਮ ਲਿਆ ਜਿਸ ਨੂੰ ਅੱਜ ਪੂਰੀ ਦੁਨੀਆ ਜਾਣਦੀ ਹੈ। ਉਸ ਵੱਲੋਂ ਸਿੱਖਿਆ ਦੇ ਖੇਤਰ ਵਿਚ ਚੁੱਕੇ ਗਏ ਅਹਿਮ ਕਦਮਾਂ ਕਾਰਨ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦਾ ਸਾਥ ਵੀ ਉਸ ਨੂੰ ਪ੍ਰਾਪਤ ਹੋਇਆ ਹੈ। ਇਥੇ ਅਸੀਂ ਗੱਲ ਕਰ ਰਹੇ ਹਾਂ ਕੇਰਲ ਸੂਬੇ ਦੇ ਵਿੱਚ ਜਨਮੇ ਬਯਜੂ ਰਵਿੰਦਰਨ ਦੀ ਜੋ ਬਚਪਨ ਦੇ ਵਿਚ ਸਕੂਲ ਤੋਂ ਜ਼ਿਆਦਾ ਸਮਾਂ ਖੇਡ ਦੇ ਮੈਦਾਨ ਵਿਚ ਫੁੱਟਬਾਲ ਖੇਡਣ ਲਈ ਬਿਤਾਉਂਦਾ ਸੀ ਪਰ ਉਹ ਅੱਜ ਆਪਣੇ ਘਰੇ ਬੈਠ ਕੇ ਵਿਸ਼ਵ ਭਰ ਦੇ ਵਿੱਚ ਬੱਚਿਆਂ ਨੂੰ ਪੜਾ ਰਿਹਾ ਹੈ।

ਉਸ ਦੇ ਪੜ੍ਹਾਉਣ ਦਾ ਤਰੀਕਾ ਆਨਲਾਈਨ ਮਾਧਿਅਮ ਦੇ ਨਾਲ ਜੁੜਿਆ ਹੋਇਆ ਹੈ। ਰਵਿੰਦਰਨ ਪਹਿਲਾਂ ਸਕੂਲ ਦੇ ਵਿਚ ਅਧਿਆਪਕ ਸੀ ਜੋ ਹੁਣ ਇਕ ਕੰਪਨੀ ਦਾ ਮਾਲਕ ਬਣ ਚੁੱਕਾ ਹੈ ਜਿਸ ਦੀ ਕਮਾਈ 6 ਅਰਬ ਡਾਲਰ ਹੈ। ਉਸ ਨੇ ਵਿਸ਼ਵ ਦੇ ਵਿਚ ਇੰਨੀ ਪ੍ਰਸਿੱਧੀ ਅਤੇ ਆਮਦਨੀ ਬੱਚਿਆਂ ਦੇ ਲਈ ਬਣਾਈ ਗਈ ਪੜ੍ਹਾਈ ਵਾਲੀ ਐਪਲੀਕੇਸ਼ਨ BYJU’S The Learning App ਰਾਹੀਂ ਖੱਟੀ। ਆਪਣੀ ਇੰਜਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰਵਿੰਦਰਨ ਨੇ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਦੇ ਵਿੱਚ ਮਦਦ ਕਰਨੀ ਸ਼ੁਰੂ ਕਰ ਦਿੱਤੀ।

ਉਸ ਵੱਲੋਂ ਪੜ੍ਹਾਏ ਗਏ ਤਰੀਕਿਆ ਨੇ ਵਿਦਿਆਰਥੀਆਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਜਿਸ ਕਾਰਨ ਕਲਾਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਣ ਲੱਗ ਪਈ। ਇਸ ਦੌਰਾਨ ਰਵਿੰਦਰਨ ਇੱਕ ਮਸ਼ਹੂਰ ਅਧਿਆਪਕ ਬਣੇ ਜਿਨ੍ਹਾਂ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਇੱਕ ਸਟੇਡੀਅਮ ਵਿੱਚ ਪੜ੍ਹਾਇਆ। BYJU’S ਦੇ ਇਸ ਸਮੇਂ ਵਿਸ਼ਵ ਵਿੱਚ 3.5 ਕਰੋੜ ਯੂਜ਼ਰ ਹਨ ਜਦ ਕਿ 24 ਲੱਖ ਗ੍ਰਾਹਕ ਹਨ। 37 ਸਾਲ ਦੇ ਇਸ ਹਿੰਮਤੀ ਅਤੇ ਮਿਹਨਤੀ ਭਾਰਤੀ ਅਧਿਆਪਕ ਨੇ ਡਿਜ਼ਨੀ ਦੀ ਤਰਜ਼ ਉੱਪਰ ਆਪਣੀ ਵਿਦਿਅਕ ਐਪਲੀਕੇਸ਼ਨ ਦੇ ਵਿਚ ਦਾ ਲਾਇਨ ਕਿੰਗ ਦੇ ਸਿੰਬਾ ਦੁਆਰਾ ਛੋਟੇ ਬੱਚਿਆਂ ਨੂੰ ਮੈਥ ਅਤੇ ਅੰਗਰੇਜ਼ੀ ਸਿਖਾਈ। ਮੌਜੂਦਾ ਸਮੇਂ ਵਿਚ ਰਵਿੰਦਰਨ ਕੰਪਨੀ ਦੇ 21 ਪ੍ਰਤੀਸ਼ਤ ਤੋਂ ਵੱਧ ਦੇ ਸ਼ੇਅਰ ਦੇ ਮਾਲਕ ਬਣ ਚੁੱਕੇ ਹਨ।

error: Content is protected !!