ਇੰਡੀਆ ਦੇ ਅੰਤਰਾਸ਼ਟਰੀ ਯਾਤਰੀਆਂ ਲਈ ਹੁਣ ਇਸ ਦੇਸ਼ ਨੇ ਕਰਤਾ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਭਾਰਤ ਵਿਚ ਪਿਛਲੇ ਸਾਲ ਮਾਰਚ ਤੋਂ ਹੀ ਕਰੋਨਾ ਦੇ ਵਧੇ ਕੇਸਾਂ ਨੂੰ ਦੇਖਿਆ ਅੰਤਰਰਾਸ਼ਟਰੀ ਉਡਾਨਾਂ ਉਪਰ ਰੋਕ ਲਗਾ ਦਿੱਤੀ ਗਈ ਸੀ। ਉਥੇ ਹੀ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਕੁਝ ਖਾਸ ਸਮਝੌਤਿਆਂ ਤਹਿਤ ਕੁਝ ਹਵਾਈ ਉਡਾਣਾਂ ਨੂੰ ਵੀ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਕਰੋਨਾ ਦੇ ਕਾਰਨ ਬਹੁਤ ਜ਼ਿਆਦਾ ਅਸਰ ਇਸ ਹਵਾਈ ਆਵਾਜਾਈ ਉਪਰ ਪਿਆ ਹੈ ਜਿਸ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉੱਥੇ ਹੀ ਭਾਰਤ ਵਿਚ ਕਰੋਨਾ ਦੀ ਦੂਜੀ ਲਹਿਰ ਅਤੇ ਡੈਲਟਾ ਵੈਰੀਐਂਟ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਉਪਰ ਅਣਮਿੱਥੇ ਸਮੇਂ ਲਈ ਰੋਕ ਲਗਾਈ ਗਈ ਸੀ।

ਹੁਣ ਇੰਡੀਆ ਤੇ ਅੰਤਰਰਾਸ਼ਟਰੀ ਯਾਤਰੀਆਂ ਲਈ ਏਸ ਦੇਸ਼ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਕੁਝ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਉਪਰ ਰੋਕ ਲਗਾਈ ਗਈ ਸੀ ਉਨ੍ਹਾਂ ਵਿੱਚ ਸੰਯੁਕਤ ਅਰਬ ਅਮੀਰਾਤ ਵੀ ਸ਼ਾਮਲ ਸੀ। ਜਿਸ ਵੱਲੋਂ ਹੁਣ ਭਾਰਤ ਸਮੇਤ 6 ਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਨੂੰ 5 ਅਗਸਤ ਤੋਂ ਸੰਯੁਕਤ ਅਰਬ ਅਮੀਰਾਤ ਵਿਚ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ।

ਇਸ ਖਬਰ ਨੂੰ ਸੁਣਦੇ ਹੀ ਉਨ੍ਹਾਂ ਯਾਤਰੀਆਂ ਵਿੱਚ ਖੁਸ਼ੀ ਵੇਖੀ ਜਾ ਰਹੀ ਹੈ ਜੋ ਲੰਮੇ ਸਮੇਂ ਤੋਂ ਸੰਯੁਕਤ ਅਰਬ ਅਮੀਰਾਤ ਵਿਚ ਜਾਣ ਲਈ ਇੰਤਜ਼ਾਰ ਕਰ ਰਹੇ ਸਨ। ਜਰਨਲ ਸਿਵਲ ਐਵੀਏਸ਼ਨ ਅਥਾਰਟੀ ਵੱਲੋਂ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਫੈਸਲੇ ਤੋਂ ਬਾਅਦ ਹੁਣ ਛੇ ਦੇਸ਼ਾਂ ਤੋਂ ਯੂ ਏ ਈ ਨਿਵਾਸੀ ਆਪਣੇ ਦੇਸ਼ ਪਰਤ ਸਕਣਗੇ। ਪਰਤਣ ਵਾਲੇ ਯਾਤਰੀਆਂ ਲਈ ਟੀਕਾਕਰਣ ਹੋਣਾ ਲਾਜ਼ਮੀ ਕੀਤਾ ਗਿਆ ਹੈ।

ਲਾਗੂ ਕੀਤੇ ਗਏ ਇਕ ਫੈਸਲੇ ਵਿਚ 5 ਅਗਸਤ ਨੂੰ ਦੇਸ਼ ਅੰਦਰ ਪ੍ਰਵੇਸ਼ ਕਰਨ ਵਾਲੇ ਯਾਤਰੀਆਂ ਨੂੰ ਇਜਾਜ਼ਤ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਸੰਯੁਕਤ ਅਰਬ ਅਮੀਰਾਤ ਵਿਚ ਤਾਇਨਾਤ ਡਾਕਟਰ, ਨਰਸ, ਅਤੇ ਤਕਨੀਸ਼ੀਅਨ, ਵਿਦਿਆਰਥੀ , ਮਨਜ਼ੂਰ ਸ਼ੁਦਾ ਰੈਜੀਡੈਂਸ ਪਰਮਿਟ ਵਾਲੇ ਸਰਕਾਰੀ ਕਰਮਚਾਰੀ ਸ਼ਾਮਲ ਹਨ। ਯਾਤਰੀਆਂ ਨੂੰ ਆਉਣ ਤੋਂ 14 ਦਿਨ ਪਹਿਲਾਂ ਵੈਕਸੀਨ ਦੀ ਦੂਜੀ ਡੋਜ਼ ਲਈ ਹੋਣੀ ਲਾਜ਼ਮੀ ਕੀਤੀ ਗਈ ਹੈ। ਭਾਰਤ ਤੋਂ ਇਲਾਵਾ ਯੂਗਾਂਡਾ ,ਸ੍ਰੀਲੰਕਾ ,ਨਾਈਜ਼ੀਰੀਆ, ਨੇਪਾਲ ਅਤੇ ਪਾਕਿਸਤਾਨ ਤੋਂ ਵੀ ਇਹ ਪਾਬੰਦੀ ਹਟਾ ਦਿੱਤੀ ਗਈ ਹੈ।

error: Content is protected !!