ਇੰਡੀਆ ਦੇ ਹਵਾਈ ਯਾਤਰੀਆਂ ਲਈ ਆਈ ਵੱਡੀ ਖਬਰ – ਹੁਣ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਭਾਰਤ ਵਿੱਚ ਕਰੋਨਾ ਦੀ ਭਿਅੰਕਰ ਲਹਿਰ ਦੇ ਚਲਦਿਆਂ ਭਾਰਤੀ ਸਰਕਾਰ ਵੱਲੋਂ ਘਰੇਲੂ ਹਵਾਈ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਤੋਂ ਬਚਾਇਆ ਜਾ ਸਕੇ। ਜਿਥੇ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਵੱਲੋਂ ਉਨ੍ਹਾਂ ਦੇ ਘਟ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਹਵਾਈ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ ਉਥੇ ਹੀ ਭਾਰਤ ਵੱਲੋਂ ਪਿਛਲੇ ਦਿਨੀਂ ਘਰੇਲੂ ਹਵਾਈ ਉਡਾਨਾਂ ਨੂੰ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਨ੍ਹਾਂ ਉਡਾਨਾਂ ਦੇ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਸਰਕਾਰ ਦੇ ਇਸ ਫੈਸਲੇ ਨਾਲ ਕਾਫੀ ਯਾਤਰੀਆਂ ਕੀ ਇਹ ਮੁਸ਼ਕਿਲ ਆਸਾਨ ਹੋ ਜਾਵੇਗੀ।

ਭਾਰਤ ਦੀ ਸਪਾਈਸ ਜੈੱਟ ਕੰਪਨੀ ਵੱਲੋਂ 10 ਜੁਲਾਈ ਤੋਂ 42 ਨਵੀਆਂ ਉਡਾਨਾਂ ਸ਼ੁਰੂ ਕਰਨ ਦੀ ਵੱਡੀ ਜਾਣਕਾਰੀ ਦਿੱਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਦੀ ਚੀਫ਼ ਕਮਰਸ਼ੀਅਲ ਔਫੀਸਰ ਸ਼ਿਲਪਾ ਭਾਟੀਆ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਆਖਿਆ ਕਿ ਹਵਾਈ ਯਾਤਰਾ ਦੀ ਕਈ ਸਥਾਨਾਂ ਤੇ ਵੱਧ ਰਹੀ ਮੰਗ ਨੂੰ ਧਿਆਨ ਵਿਚ ਰੱਖ ਕੇ ਬਹੁਤ ਸਾਰੇ ਖੇਤਰਾਂ ਲਈ ਸਹੂਲਤਾਂ ਵਾਲੀਆਂ ਉਡਾਨਾਂ ਉਪਲੱਬਧ ਕੀਤੀਆਂ ਗਈਆਂ ਹਨ।

ਭਾਟੀਆ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਯਾਤਰੀ ਆਸਾਨੀ ਨਾਲ ਹੁਣ ਭਾਰਤ ਦੇ ਕਈ ਮਹਾਂਨਗਰਾਂ ਵਿੱਚ ਯਾਤਰਾ ਕਰ ਸਕਦੇ ਹਨ ਕਿਉਂਕਿ ਸਪਾਈਸਜੈਟ ਦੇ ਹਵਾਈ ਜਹਾਜ ਇਸ ਲਈ ਪੂਰੀ ਤਰਾਂ ਸਮਰੱਥ ਹਨ ਜਿਸ ਦਾ ਯਾਤਰੀਆਂ ਨੂੰ ਕਾਫੀ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਹੋਰ ਸ਼ਹਿਰਾਂ ਵਿੱਚ ਯਾਤਰਾ ਦੀ ਅਸਾਨੀ ਨੂੰ ਧਿਆਨ ਵਿੱਚ ਰੱਖਦਿਆਂ ਜਲਦ ਹੀ ਹੋਰ ਉਡਾਣਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਜੋਤੀਰਾਦਿੱਤਿਆ ਦੇ ਐਵੀਏਸ਼ਨ ਮਨਿਸਟਰ ਬਣਨ ਤੋਂ ਬਾਅਦ ਉਹਨਾਂ ਦੇ ਘਰੇਲੂ ਖੇਤਰ ਗਵਾਲੀਅਰ ਨੂੰ ਵੀ ਦੂਜੇ ਸ਼ਹਿਰਾਂ ਨਾਲ ਜੋੜਨ ਲਈ ਸਪਾਈਸਜੈੱਟ ਵੱਲੋਂ ਉਡਾਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।

ਸਪਾਈਸਜੈੱਟ ਵੱਲੋਂ ਏਹ ਉਡਾਣ ਗਵਾਲੀਅਰ ਤੋਂ ਅਹਿਮਦਾਬਾਦ, ਪੁਣੇ ਅਤੇ ਮੁੰਬਈ, ਸੂਰਤ ਤੋਂ ਜਬਲਪੁਰ, ਜੈਪੁਰ, ਹੈਦਰਾਬਾਦ, ਬੈਂਗਲੋਰ ਅਤੇ ਪੁਣੇ ਦੇ ਰੂਟਾਂ ਤੇ ਫਲਾਈਟਾਂ ਚੱਲਣਗੀਆਂ। ਇਸ ਸਾਲ 10 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਇਸ ਏਅਰਲਾਈਨ ਦੀਆਂ ਉਡਾਨਾਂ ਮੈਟਰੋ ਅਤੇ ਗੈਰ ਮੈਟਰੋ ਸ਼ਹਿਰਾਂ ਵਿੱਚ ਸਮਝੌਤੇ ਨੂੰ ਵਧਾਏਗੀ ਅਤੇ ਏਅਰ ਬਬਲ ਸਮਝੌਤੇ ਦੇ ਤਹਿਤ ਕੋਚੀ ਅਤੇ ਮੁੰਬਈ ਰੂਟਾਂ ਲਈ ਅੰਤਰ-ਰਾਸ਼ਟਰੀ ਹਵਾਈ ਉਡਾਣਾ ਸ਼ੁਰੂ ਕਰੇਗੀ। ਸਪਾਈਸ ਜੈੱਟ ਵੱਲੋਂ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ਤੇ 42 ਨਵੀਆਂ ਉਡਾਨਾਂ ਦੀ ਸ਼ੁਰੂਆਤ ਕੀਤੀ ਜਾਵੇਗੀ।

error: Content is protected !!