ਇੱਕ ਜਿਸਮ ਦੋ ਜਾਨ’ ਸੋਹਣਾ-ਮੋਹਣਾ ਬਾਰੇ ਆਈ ਇਹ ਵੱਡੀ ਖਬਰ , ਡਾਕਟਰ ਪਏ ਸੋਚਾਂ ਚ

ਆਈ ਤਾਜਾ ਵੱਡੀ ਖਬਰ

ਤੁਸੀ ਸਾਰੀਆਂ ਨੇ ਫ਼ਿਲਮਾਂ ਵਿੱਚ ਤਾਂ ਬਹੁਤ ਵੇਖਿਆ ਹੋਣਾ ਦੋ ਲੋਕ ਇਕੋ ਸ਼ਕਲ ਦੇ ਹੁੰਦੇ ਹਨ ਜਿਸਨੂੰ ਅਸੀਂ ਜੁੜਵਾਂ ਆਖ ਦੇਂਦੇ ਹਾਂ, ਪਰ ਤੁਸੀ ਇਸ ਤਰਾਂ ਕਦੇ ਵੇਖਿਆ ਦੋ ਚਿਹਰੇ ਇੱਕ ਜਿਸਮ । ਨਹੀਂ ਵੇਖਿਆ ਤਾਂ ਤੁਸੀਂ ਇਸ ਤਸਵੀਰ ਵਿੱਚ ਵੇਖ ਸਕਦੇ ਹੋ । ਇਕ ਜਿਸਮ ਅਤੇ ਦੋ ਜਾਨਾ ਨੂੰ । ਬਹੁਤ ਸਾਰੇ ਤਾਂ ਲੋਕ ਇਹਨਾਂ ਨੂੰ ਜਾਣਦੇ ਹਨ ਪਰ ਜਿਹਨਾਂ ਨੂੰ ਨਹੀਂ ਪਤਾ ਉਹ ਇਹਨਾਂ ਵਾਰੇ ਜਾਣ ਲੈਣ । ਇਹ ਦੋਵੇਂ ਅੰਮ੍ਰਿਤਸਰ ਦੇ ਪਿੰਗਲਵਾੜਾ ਦੇ ਵਿੱਚ ਰਹਿੰਦੇ ਹਨ । ਇਹਨਾਂ ਦਾ ਨਾਮ ਸੋਹਣਾ ਅਤੇ ਮੋਹਨਾ ਹੈ । ਇਹ ਦੋਵੇਂ ਅੰਮ੍ਰਿਤਸਰ ਦੇ ਪਿਗਲਵਾੜਾ ਵਿੱਚ ਹੀ ਵੱਡੇ ਹੋਏ । ਇਹਨਾਂ ਦੀ ਉਮਰ 18 ਸਾਲ ਹੈ ।

ਇਹਨਾਂ ਦੋਵਾਂ ਨੇ ਇਲੈਕਟ੍ਰੀਕਲ ਡਿਪਲੋਮਾ ਕੀਤਾ ਹੋਇਆ ਹੈ । ਇਹਨਾਂ ਦੋਵਾਂ ਦੀ ਸ਼ਰੀਰਕ ਬਣਤਰ ਵੇਖ ਕੇ ਹਰ ਕੋਈ ਹੈਰਾਨ ਹੁੰਦਾ ਹੈ ਕਿ ਪ੍ਰਮਾਤਮਾ ਦੇ ਕਿਹੋ ਜਹੇ ਰੰਗ ਹਨ ।ਪੰਜਾਬ ਦੇ ਵਿੱਚ ਰਹਿਣ ਵਾਲੇ ਇਹਨਾਂ ਦੋਵੇਂ ਭਰਾਵਾਂ ਨੇ ਹੁਣ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਅਗਲੇ ਪੜਾਅ ਦੇ ਵਿੱਚ ਪੈਰ ਧਰ ਦਿੱਤਾ ਹੈ । ਪਰ ਇਹਨਾਂ ਦੇ ਉਸ ਪੜਾਅ ਦੇ ਵਿੱਚ ਵੀ ਸਰਕਾਰੀ ਵਿਵਸਥਾ ਅੜਿਕਾ ਬਣਦੀ ਹੋਈ ਨਜ਼ਰ ਆ ਰਹੀ ਹੈ ।

ਦੱਸਦਿਆ ਕਿ ਇਹਨਾਂ ਨੌਜਵਾਨਾਂ ਦੇ ਵਲੋਂ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਪਾਵਰਕੌਮ ਦੇ ਵਿੱਚ ਇਹਨਾਂ ਦੇ ਵਲੋਂ ਜੇਈ ਦੀ ਨੌਕਰੀ ਦੇ ਲਈ ਅਪਲਾਈ ਕੀਤਾ ਗਿਆ ਹੈ । ਪਰ ਸਰਕਾਰੀ ਵਿਵਸਤਾ ਇਹਨਾਂ ਦੀ ਇਸ ਕਾਮਜ਼ਾਬੀ ਦੇ ਵਿੱਚ ਰੋੜਾ ਬਣ ਕੇ ਸਾਹਮਣੇ ਆ ਰਹੀ ਹੈ । ਦਰਅਸਲ ਇਹਨਾਂ ਨੇ ਜੇਈ ਦੀ ਨੌਕਰੀ ਦੇ ਲਈ ਅਰਜ਼ੀ ਤਾਂ ਭਰ ਦਿੱਤੀ ਹੈ ਪਰ ਇਹਨਾਂ ਨੂੰ ਹੁਣ ਸਰਕਾਰ ਦੇ ਵਲੋਂ ਅਪੰਗਤਾ ਸਰਟੀਫਿਕੇਟ ਨਹੀਂ ਮਿਲ ਰਿਹਾ ਹੈ ਅਤੇ ਨਾਲ ਹੀ ਇਹ ਸਰਟੀਫਿਕੇਟ ਬਨਾਉਣ ਦੀ ਕੋਈ ਵੀ ਵਿਵਸਥਾ ਨਹੀਂ ਹੈ ।

ਸੋਹਣਾ ਅਤੇ ਮੋਹਣਾ ਜਿਥੇ ਅਪਾਹਜਤਾ ਸਰਟੀਫਿਕੇਟ ਬਣਾਉਣਾ ਚਾਹੁੰਦੇ ਹਨ ਉਥੇ ਹੀ ਉਹ ਮੈਡੀਕਲ ਫਿਟਨੈਸ ਸਰਟੀਫਿਕੇਟ ਵੀ ਬਣਾਉਣਾ ਚਾਹੁੰਦੇ ਹਨ । ਜਿਸਦੇ ਚਲਦੇ ਹੁਣ ਡਾਕਟਰ ਵੀ ਪ੍ਰੇਸ਼ਾਨੀ ਵਿੱਚ ਹੈ ਕਿਉਕਿ ਸਰਕਾਰ ਦੇ ਵਲੋਂ ਜਾਰੀ ਕੋਈ ਵੀ ਸਹੂਲਤ ਨਾ ਹੋਣ ਕਰਕੇ ਉਹ ਸਰਟੀਫਿਕੇਟ ਬਨਾਉਣ ਦੇ ਯੋਗ ਨਹੀਂ ਹਨ ।

error: Content is protected !!