ਏਅਰਪੋਰਟ ਤੇ ਟਾਈਮ ਪਾਸ ਕਰਨ ਲਈ ਔਰਤ ਨੇ ਕੀਤਾ ਅਜਿਹਾ ਕੰਮ ਕੇ ਹੋ ਗਈ ਬੱਲੇ ਬੱਲੇ – ਸਾਰੀ ਦੁਨੀਆਂ ਤੇ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ

ਅਕਸਰ ਹੀ ਕੁਝ ਲੋਕ ਟਾਇਮ ਪਾਸ ਕਰਨ ਦੇ ਲਈ ਵੱਖਰੇ – ਵੱਖਰੇ ਤਰੀਕੇ ਲੱਭਦੇ ਹਨ। ਪਰ ਕਈ ਵਾਰ ਆਪਣਾ ਸਮਾਂ ਬਤੀਤ ਕਰਨ ਲਈ ਤੁਸੀਂ ਜਿਨ੍ਹਾਂ ਤਰੀਕਿਆਂ ਦਾ ਇਸਤੇਮਾਲ ਕਰਦੇ ਹੋ ਉਹ ਕਈ ਵਾਰ ਲਾਹੇਬੰਦ ਵੀ ਸਾਬਤ ਹੋ ਜਾਂਦੇ ਹਨ। ਇੱਕ ਔਰਤ ਵਲੋਂ ਵੀ ਕੁਝ ਅਜਿਹਾ ਹੀ ਕੀਤਾ ਗਿਆ । ਉਸਨੇ ਟਾਈਮ ਪਾਸ ਕਰਨ ਲਈ ਇਕ ਅਜਿਹਾ ਕੰਮ ਕੀਤਾ ਜਿਸ ਤੋਂ ਬਾਅਦ ਹੁਣ ਉਸ ਦੀ ਹਰ ਥਾਂ ਚਰਚਾ ਹੋ ਰਹੀ ਹੈ। ਸਾਰਾ ਮਾਮਲਾ ਵਿਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਦੇ ਵਲੋਂ ਲੋਟਰੀ ਟਿਕਟ ਖਰੀਦੀ ਗਈ ਅਤੇ ਬਾਅਦ ਵਿਚ ਜੋ ਉਸ ਦੇ ਨਾਲ ਹੋਇਆ ਉਹ ਉਸ ਨੇ ਕਦੇ ਖ਼ੁਦ ਵੀ ਨਹੀਂ ਸੀ ਸੋਚਿਆ।ਵਿਦੇਸ਼ੀ ਧਰਤੀ ਅਮਰੀਕਾ ਦੇ ਵਿਚ ਇਕ ਔਰਤ ਦੀ ਬੱਲੇ-ਬੱਲੇ ਹੋ ਗਈ, ਜਦ ਉਸ ਨੇ ਲਾਟਰੀ ਟਿਕਟ ਖਰੀਦੀ ਅਤੇ 10 ਲੱਖ ਡਾਲਰ ਦੀ ਮਾਲਕਨ ਬਣ ਗਈ।

ਅਮਰੀਕਾ ਦੇ ਮਿਸੌਰੀ ਸੂਬੇ ਦੇ ਵਿਚ ਰਹਿਣ ਵਾਲੀ ਔਰਤ ਉਸ ਵੇਲੇ ਮਾਲਾਮਾਲ ਹੋ ਗਈ ਜੱਦ ਉਸਦੀ 10 ਲੱਖ ਡਾਲਰ ਦੀ ਲਾਟਰੀ ਲੱਗ ਗਈ। ਦਰਅਸਲ ਜਿਸ ਉਡਾਣ ਵਿਚ ਔਰਤ ਨੇ ਸਫ਼ਰ ਕਰਨਾ ਸੀ ਉਹ ਰੱਦ ਹੋ ਚੁੱਕੀ ਸੀ। ਜਿਸ ਤੋਂ ਬਾਅਦ ਔਰਤ ਨੇ ਸੋਚਿਆ ਕਿ ਕਿਉਂ ਨਾ ਉਹ ਟਾਈਮ ਪਾਸ ਕਰਨ ਲਈ ਕੁਝ ਲੋਟਰੀ ਟਿਕਟ ਖਰੀਦ ਲਵੇ। ਉਸਨੇ ਕੁਝ ਲਾਟਰੀ ਟਿਕਟ ਖਰੀਦੇ, ਜਿਸ ਦੇ ਵਿਚੋਂ ਉਸਦਾ ਇਕ ਇਨਾਮ ਨਿਕਲ਼ਿਆ ਜੋ 10 ਲੱਖ ਡਾਲਰ ਦਾ ਸੀ।

51 ਸਾਲਾਂ ਦੀ ਏਂਜਲਾ ਕੈਰਾਵੇਲਾ ਨੇ ਇਕ ਵਾਰ ਵਿਚ ਹੀ ਸਾਰੇ ਪੈਸੇ ਲੈਣ ਦਾ ਫ਼ੈਸਲਾ ਕੀਤਾ। ਫਲੋਰੀਡਾ ਲਾਟਰੀ ਦੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ ਔਰਤ ਨੇ 10 ਲੱਖ ਡਾਲਰ ਦਾ ਵੱਡਾ ਇਨਾਮ ਜਿੱਤਿਆ ਹੈ। ਕੈਰਾਵੇਲਾ ਦਾ ਕਹਿਣਾ ਹੈ ਕਿ ਉਸ ਨੇ ਇੰਝ ਹੀ ਬੈਠੇ ਹੋਏ ਲਾਟਰੀ ਖਰੀਦ ਲਈ ਅਤੇ 10 ਲੱਖ ਡਾਲਰ ਦਾ ਇਨਾਮ ਜਿੱਤ ਲਿਆ।

ਫ਼ਿਲਹਾਲ ਉਸਦੇ ਘਰ ਵਿਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਉਸ ਨੂੰ 7 ਲੱਖ 90 ਹਜ਼ਾਰ ਡਾਲਰ ਮਿਲਿਆ ਹੈ। ਅਚਾਨਕ ਉਡਾਣ ਰੱਦ ਹੋਣ ਤੋਂ ਬਾਅਦ ਲਿਆ ਗਿਆ ਫ਼ੈਸਲਾ ਕੈਰਾਵੇਲਾ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ, ਉਹ ਵੀ ਇਸ ਚਮਤਕਾਰ ‘ਤੇ ਖੁਸ਼ੀ ਜ਼ਾਹਰ ਕਰ ਰਹੀ ਹੈ |

error: Content is protected !!