ਏਅਰ ਪੋਰਟ ਤੋਂ ਆ ਰਹੇ ਨੌਜਵਾਨ ਨੂੰ ਇਸ ਤਰਾਂ ਭੇਤਭਰੇ ਹਾਲਾਤ ਚ ਮਿਲੀ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਜਿੱਥੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾਦੀ ਹੈ। ਜਿਸ ਨਾਲ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉੱਥੇ ਹੀ ਪੰਜਾਬ ਵਿੱਚ ਲਗਾਤਾਰ ਵਾਪਰਨ ਵਾਲੇ ਹਾਦਸਿਆਂ ਅਤੇ ਕਈ ਹੋਰ ਕਾਰਣ ਦੇ ਕਾਰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਵੱਖ-ਵੱਖ ਹਾਦਸਿਆਂ ਦੇ ਸ਼ਿਕਾਰ ਹੋਣ ਵਾਲੇ ਇਨ੍ਹਾਂ ਲੋਕਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਈ ਦਿਨ ਹੀ ਪੰਜਾਬ ਵਿੱਚ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਨ੍ਹਾਂ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਜਾਂਦੀ।

ਹੁਣ ਪੰਜਾਬ ਵਿੱਚ ਇੱਥੇ ਹਵਾਈ ਅੱਡੇ ਤੋਂ ਵਾਪਸ ਆਏ ਨੌਜਵਾਨ ਦੀ ਭੇਦ-ਭਰੇ ਹਲਾਤਾ ਵਿੱਚ ਮੌਤ ਹੋਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਸਤਕੋਟ ਤੋਂ ਸਾਹਮਣੇ ਆਈ ਹੈ। ਜਿਥੇ ਇੱਕ ਨੌਜਵਾਨ ਦੀ ਭੇਦ-ਭਰੇ ਹਲਾਤਾ ਵਿੱਚ ਮੌਤ ਹੋ ਗਈ ਹੈ। ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਚਚੇਰੇ ਭਰਾ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਚਾਚਾ ਜੀ ਦੀ ਜਿਥੇ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਉਥੇ ਹੀ ਸਾਰੀ ਪ੍ਰਵਾਰਕ ਜੁਮੇਵਾਰੀ ਉਨ੍ਹਾਂ ਦੇ ਚਾਚਾ ਜੀ ਦੇ ਬੇਟੇ ਜਸਵੰਤ ਸਿੰਘ ਦੇ ਸਿਰ ਆ ਗਈ ਸੀ। ਜੋ ਕਿ ਸ਼ਾਦੀਸ਼ੁਦਾ ਸੀ, ਜੋ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ ਅਤੇ ਹੁਣ ਪਿੰਡ ਵਿਚ ਕੀ ਕਰਿਆਨੇ ਦੀ ਦੁਕਾਨ ਕਰ ਰਿਹਾ ਸੀ। ਜੋ ਬੀਤੇ ਦਿਨੀਂ ਸੋਮਵਾਰ ਨੂੰ ਪਿੰਡ ਅਰਲੀਭੰਨ ਦੀ ਇਕ ਲੜਕੀ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਉਪਰ ਛੱਡ ਕੇ ਆਇਆ ਸੀ। ਉਥੋਂ ਵਾਪਸ ਆਉਣ ਉਪਰੰਤ ਜਦੋਂ ਇਹ ਨੌਜਵਾਨ ਆਪਣੇ ਘਰ ਪਹੁੰਚਿਆ ਤਾਂ ਇਸ ਨੂੰ ਸਿਹਤ ਸਬੰਧੀ ਕੁੱਝ ਸਮੱਸਿਆ ਆ ਗਈ ਸੀ।

ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਵਾਸਤੇ ਕਲਾਨੌਰ ਦੇ ਕਮਿਊਨਿਟੀ ਸਿਹਤ ਕੇਂਦਰ ਵਿੱਚ ਦਾਖਲ ਕਰਾਇਆ ਗਿਆ। ਜਿੱਥੇ ਇਹ ਨੌਜਵਾਨ ਜੇਰੇ ਇਲਾਜ ਸੀ ਉਥੇ ਹੀ ਕੁਝ ਸਮੇਂ ਬਾਅਦ ਇਸ ਦੀ ਦਰਦਨਾਕ ਮੌਤ ਹੋ ਗਈ। ਅਚਨਚੇਤ ਰਹੱਸਮਈ ਢੰਗ ਨਾਲ ਹੋਈ ਜਸਵੰਤ ਸਿੰਘ ਦੀ ਮੌਤ ਨੇ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਵਿੱਚ ਪਤਨੀ ਅਤੇ ਇੱਕ ਬੇਟੀ ਨੂੰ ਛੱਡ ਗਿਆ ਹੈ।

error: Content is protected !!