ਓਮੀਕ੍ਰੋਨ ਦੇ ਕਾਰਨ ਹਵਾਈ ਯਾਤਰੀਆਂ ਲਈ ਆ ਗਈ ਇਹ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ 

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਜਿੱਥੇ 2019 ਦੇ ਅਖ਼ੀਰ ਵਿੱਚ ਸ਼ੁਰੂ ਹੋਈ ਸੀ। ਉੱਥੇ ਹੀ ਇਹ ਸਾਰੀ ਦੁਨੀਆ ਵਿੱਚ ਫੈਲ ਗਈ ਅਤੇ ਕੋਈ ਵੀ ਦੇਸ਼ ਇਸ ਦੀ ਚਪੇਟ ਵਿੱਚ ਆਉਣ ਤੋਂ ਨਾ ਬਚ ਸਕਿਆ। ਤਾਲਾਬੰਦੀ ਕਰਕੇ ਅਤੇ ਟੀਕਾਕਰਨ ਤੋਂ ਬਾਅਦ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੇ ਜਾਣ ਦੇ ਨਾਲ ਹੀ ਇਸ ਨੂੰ ਕਾਫ਼ੀ ਹੱਦ ਤੱਕ ਕਾਬੂ ਪਾਇਆ ਗਿਆ ਸੀ। ਪਰ ਦੱਖਣੀ ਅਫਰੀਕਾ ਵਿੱਚ ਪੈਦਾ ਹੋਏ ਨਵੇਂ ਵੇਰੀਏਂਟ ਓਮੀਕਰੋਨ ਦੇ ਮਾਮਲੇ ਵਧੇਰੇ ਤੇਜ਼ੀ ਨਾਲ ਫੈਲ ਗਏ ਹਨ ਜਿਸ ਕਾਰਨ ਮੁੜ ਤੋਂ ਦੁਨੀਆਂ ਵਿੱਚ ਚਿੰਤਾ ਵੇਖੀ ਜਾ ਰਹੀ ਹੈ। ਇਸ ਸਮੇਂ ਜਿਥੇ ਇਸ ਨਵੇਂ ਵਾਇਰਸ ਦੇ ਮਾਮਲੇ 29 ਦੇਸ਼ਾਂ ਵਿੱਚ ਫੈਲ ਚੁੱਕੇ ਹਨ। ਉੱਥੇ ਹੀ ਵਿਸ਼ਵ ਸਿਹਤ ਸੰਗਠਨ ਵੱਲੋਂ ਦੱਸਿਆ ਗਿਆ ਹੈ ਕਿ ਇਹ ਵਾਇਰਸ ਵਧੇਰੇ ਤੇਜ਼ੀ ਨਾਲ ਫੈਲਦਾ ਹੈ।

ਓਮੀਕਰੋਨ ਦੇ ਕਾਰਨ ਹਵਾਈ ਯਾਤਰੀਆਂ ਲਈ ਇਹ ਬੜੀ ਮਾੜੀ ਖਬਰ ਸਾਹਮਣੇ ਆਈ ਹੈ। ਕਰੋਨਾ ਦੇ ਨਵੇਂ ਰੂਪ ਦੇ ਫੈਲਣ ਕਾਰਨ ਜਿੱਥੇ ਫਿਰ ਤੋਂ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ਤੇ ਹੋਣ ਵਾਲੇ ਨੁਕਸ਼ਾਨ ਉਪਰ ਸਾਰੇ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਸਨ। ਜਿਸ ਨਾਲ ਇਸ ਨਵੇਂ ਵਾਇਰਸ ਉਪਰ ਕਾਬੂ ਪਾਇਆ ਜਾ ਸਕੇ। ਉਥੇ ਹੀ ਦੁਨੀਆ ਵਿੱਚ ਐਤਵਾਰ ਨੂੰ 4 ਹਜ਼ਾਰ ਤੋਂ ਵੱਧ ਉਡਾਨਾਂ ਨੂੰ ਰੱਦ ਕੀਤਾ ਗਿਆ ਹੈ। ਨਵੇਂ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਕਾਰਨ ਜਿੱਥੇ ਪਾਈਲਟਾਂ ਅਤੇ ਕੈਬਿਨ ਕਰੂ ਦੀ ਕਮੀ ਦੇ ਚਲਦੇ ਹੋਏ ਇਨ੍ਹਾਂ ਉਡਾਨਾਂ ਨੂੰ ਰੱਦ ਕਰਨ ਲਈ ਮਜ਼ਬੂਰ ਹੋਣਾ ਪਿਆ।

ਇਸ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ਤੇ ਬਹੁਤ ਸਾਰੇ ਲੋਕਾਂ ਵੱਲੋਂ ਛੁੱਟੀਆਂ ਕਰਨ ਵਾਸਤੇ ਇਸ ਸਮੇਂ ਹਵਾਈ ਉਡਾਨਾਂ ਦੀ ਵਰਤੋਂ ਕੀਤੀ ਜਾ ਰਹੀ ਸੀ ਉਥੇ ਹੀ ਇਨ੍ਹਾਂ ਉਡਾਨਾਂ ਨੂੰ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਜਿੱਥੇ ਐਤਵਾਰ ਨੂੰ 4 ਹਜ਼ਾਰ ਉਡਾਨਾਂ ਨੂੰ ਰੱਦ ਕੀਤਾ ਗਿਆ ਉਥੇ ਹੀ ਇਨ੍ਹਾਂ ਵਿੱਚ ਬਹੁਤ ਸਾਰੀਆਂ ਅਮਰੀਕਾ ਦੀਆਂ ਉਡਾਣਾਂ ਸਨ, ਜਿਥੇ 2400 ਤੋਂ ਵਧੇਰੇ ਉਡਾਨਾਂ ਅਮਰੀਕਾ ਆਉਣ-ਜਾਣ ਵਾਲੀਆਂ ਸਨ ਜਿਨ੍ਹਾਂ ਨੂੰ ਰੱਦ ਕਰ ਦਿਤਾ ਗਿਆ। ਉਥੇ ਹੀ ਕੁਝ ਉਡਾਨਾਂ ਦੇਰੀ ਨਾਲ ਉਡਾਣ ਭਰਨ ਕਾਰਨ ਵੀ ਕਈ ਯਾਤਰੀਆਂ ਨੂੰ ਭਾਰੀ ਮੁਸ਼ਕਲ ਦਰਪੇਸ਼ ਆਈਆ। ਇਸ ਸਮੇਂ ਫਿਰ ਤੋਂ ਵਧ ਰਹੇ ਨਵੇਂ ਵਾਇਰਸ ਦੇ ਮਾਮਲਿਆਂ ਕਾਰਨ ਹਵਾਈ ਯਾਤਰਾ ਉਪਰ ਅਸਰ ਪੈ ਰਿਹਾ ਹੈ।

error: Content is protected !!