ਔਲਾਦ ਨਹੀਂ ਹੁੰਦੀ ਜਿਨ੍ਹਾਂ ਦੇ ਘਰ ਚੜ੍ਹਾਉਂਦੇ ਨੇ ਇਹ ਗੁਰਦਵਾਰੇ ਪਾਥੀਆਂ


ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾ ਇਕ ਇਸ ਤਰ੍ਹਾਂ ਦੇ ਗੁਰੂ ਘਰ ਦੀ ਜਿਸ ਦਾ ਵੱਖਰਾ ਇਤਿਹਾਸ ਹੈ ਅਤੇ ਲੋਕ ਅਮਰੀਕਾ ਕਨੇਡਾ ਵਰਗੇ ਵੱਡੇ ਦੇਸ਼ਾਂ ਵਿਚੋਂ ਏਥੇ ਪਾਥੀਆਂ ਚੜਾ ਕੇ ਆਪਣੀ ਮਾਨਤਾ ਮੰਨਦੇ ਹਨ । ਪਾਥੀਆਂ ਚੜਾਉਣ ਦਾ ਮੁੱਖ ਕਾਰਨ ਔਲਾਦ ਦੀ ਦਾਤ ਮੰਗਦੇ ਹਨ । ਗੁਰੂਦੁਆਰਾ ਸਾਹਿਬ ਦਾ ਨਾਮ ਟੋਭਾ ਭਾਈ ਸਾਲ੍ਹੋ ਜੀ ਹੈ ਜੌ ਕੇ ਅੰਮ੍ਰਿਤਸਰ ਵਿਖੇ ਸਥਿੱਤ ਹੈ ।ਸੰਗਤਾਂ ਇਸ ਅਸਥਾਨ ਉਤੇ ਦਰਸ਼ਨ ਇਸ਼ ਨਾਨ ਕਰਨ ਦੇ ਨਾਲ ਨਾਲ ਪਾਥੀਆਂ ਚੜਾ ਕੇ ਜਾ ਉਂ ਦੀ ਹੈ ਜਿਸ ਨਾਲ ਕੇ ਓਹਨਾ ਨੂੰ ਔਲਾਦ ਦੀ ਦਾਤ ਮਿਲਦੀ ਹੈ । ਸੰਗਤ ਏਥੇ ਲੰਗਰ ਘਰ ਦੇ ਵਿਚ ਪਾਥੀਆਂ ਪਾਉਂਦੀ ਹੈ ਅਤੇ ਮੱਥਾ ਟੇਕਦੀ ਹੈ । ਜਿਸ ਤੋ ਬਾਅਦ ਓਹ ਜਲ ਲੈਕੇ ਘਰ ਜਾਂਦੇ ਹਨ ਅਤੇ ਘਰ ਵਿਚ ਇਸ ਜਲ ਨਾਲ ਇਸ਼ਨਾਨ ਕਰਦੇ ਹਨ ।

ਦੇਸ਼ ਵਿਦੇਸ਼ਾਂ ਤੋ ਸੰਗਤਾਂ ਏਥੇ ਪੁੱਜਦੀਆਂ ਹਨ । ਇਕੱਲੇ ਸਿੱਖ ਹੀ ਨਹੀਂ ਬਲਕਿ ਕਈ ਧਰਮਾਂ ਦੇ ਲੋਕ ਏਥੇ ਪੁੱਜਦੇ ਹਨ । ਸੰਗਤਾਂ ਇਕ ਟੋਭਾ ਪਾ-ਥੀ-ਆਂ ਦਾ ਭਰ ਕੇ ਲਿਆਉਂਦੀਆਂ ਹਨ ਕਿਉਕਿ ਗੁਰੂ ਰਾਮਦਾਸ ਜੀ ਵਲੋ ਭਾਈ ਸ਼ਾਹਲੋ ਜੀ ਨੂੰ ਵਰ ਮਿਲਿਆ ਸੀ ਕਿਉਂਕਿ ਜਦੋਂ ਦਰਬਾਰ ਸਾਹਿਬ ਦੇ ਸਰੋਵਰ ਦੀ ਸੇਵਾ ਹੋ ਰਹਿ ਰਹੀ ਸੀ ਤਾਂ ਮੀਂਹ ਬਹੁਤ ਜਿਆਦਾ ਪੇ ਗਿਆ ਸੀ ਅਤੇ ਬਾ-ਲ-ਣ ਦੀ ਸਖ਼ਤ ਲੋੜ ਸੀ ਅਤੇ ਭਾਈ ਸਾਲ੍ਹੋ ਜੀ ਨੇ ਇਹ ਜਿੰਮੇਵਾਰੀ ਚੁੱਕੀ ਅਤੇ ਸਾਰਿਆ ਨੂੰ ਕਿਹਾ ਕਿ ਜੇਕਰ ਕੋਈ ਟੋਭਾ ਪਾਥੀਆਂ ਦਾ ਦਵੇਗਾ ਤਾਂ ਗੁਰੂ ਸਾਹਿਬ ਉਸਨੂੰ ਇਕ ਬੱਚੇ ਦੀ ਦਾਤ ਬਖਸ਼ਣਗੇ ।

ਸੋ ਓਸ ਸਮੇ ਗੁਰੂ ਰਾਮਦਾਸ ਜੀ ਨੇ ਬਚਨ ਕੀਤੇ ਸਨ ਕਿ ਜੌ ਵੀ ਭਾਈ ਸਾਲ੍ਹੋ ਜੀ ਦੇ ਗੁਰੂਦੁਆਰੇ ਸਾਹਿਬ ਵਿਚ ਪਾਥੀਆਂ ਚੜਾਵੇਗਾ ਉਸਨੂੰ ਬੱਚੇ ਦੀ ਦਾਤ ਮਿਲੇਗੀ । ਇਕ ਔਰਤ ਜੌ ਕੇ ਉਥੇ ਮੌਜੂਦ ਸਨ ਓਹਨਾ ਨੇ ਦਸਿਆ ਕਿ ਮੈ ਅਮਰੀਕਾ ਤੋ ਆਈ ਹਾ ਜਿਸਨੇ ਕੇ ਚਾਰ ਸਾਲ ਪਹਿਲਾ ਮੰਨਤ ਮੰਗੀ ਸੀ ਕੇ ਮੈਨੂੰ ਦੋ ਕੁੜੀਆ ਦੀ ਦਾਤ ਮਿਲੇ ਜੌ ਕਿ ਗੁਰੂ ਮਹਾਰਾਜ ਨਾਲ ਜੁੜੀਆਂ ਹੋਣ ਅਤੇ ਹਨ ਓਹਨਾ ਕੋਲ ਦੋ ਕੁੜੀਆ ਹਨ ਜੌ ਸੱਚਮੁੱਚ ਹੀ ਵਾਹਿਗੁਰੂ ਨਾਲ ਜੁੜੀਆ ਹੋਈਆਂ ਹਨ । ਓਹਨਾ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਇਸ ਸਥਾਨ ਉਤੇ ਬਹੁਤ ਜਿਆਦਾ ਸ਼ਾਂਤੀ ਹੈ ਅਤੇ ਤੁਹਾਨੂੰ ਇਸ ਦਾ ਇਤਿਹਾਸ ਪੜ ਕੇ ਇਥੇ ਜਰੂਰ ਆਉਣਾ ਚਾਹੀਦਾ ਹੈ ।

ਗ੍ਰੰਥੀ ਸਾਹਿਬਾਨ ਵਲੋਂ ਦਸਿਆ ਗਿਆ ਕਿ ਪੰਜਵੇਂ ਪਾਤਸ਼ਾਹ ਵਲੋ ਸਰੋਵਰ ਨੂੰ ਪੱਕੇ ਕਰਨ ਦਾ ਕੰਮ ਚਲਾਇਆ ਗਿਆ ਅਤੇ ਭਾਈ ਸਾਲ੍ਹੋ ਜੀ ਨੂੰ ਕਿਹਾ ਕਿ ਇੱਟਾਂ ਪਕਾ ਉਣ ਵਸਤੇ ਬਾਲਣ ਦੀ ਲੋੜ ਹੈ ਜੌ ਕੇ ਸੇਵਾ ਭਾਈ ਸਾਲ੍ਹੋ ਜੀ ਨੇ ਕੀਤੀ ਅਤੇ ਓਹਾਂ ਨੂ ਇਹ ਵਰ ਮਿਲਿਆ ਕੇ ਜੌ ਵੀ ਭਾਈ ਸਾਲ੍ਹੋ ਜੀ ਦੇ ਗੁਰੂਦੁਆਰੇ ਸਾਹਿਬ ਵਿਚ ਪਾਥੀਆਂ ਦੀ ਸੇਵਾ ਕਰੇਗਾ ਉਸਨੂੰ ਬੱਚੇ ਦੀ ਦਾਤ ਮਿਲੇਗੀ । ਜਦੋਂ ਭਾਈ ਸਾਲ੍ਹੋ ਜੀ ਰਾਮਦਾਸ ਜੀ ਦੇ ਦਰ ਦੀ ਸੇਵਾ ਕਰਕੇ ਆਰਾਮ ਕਰਨ ਲਈ ਇਸ ਅਸਥਾਨ ਉਤੇ ਆਉਂਦੇ ਸਨ ਤੇ ਇਥੇ ਇਕ ਕੁਈ ਹੁੰਦੀ ਸੀ ਜੌ ਕੇ ਰਾਹ ਗੀਰਾ ਨੂੰ ਪਾਣੀ ਪਿਆਉਣ ਦੇ ਕੰਮ ਆਉਂਦੀ ਸੀ ਅਤੇ ਹੁਣ ਜੌ ਵੀ ਇਸ ਵਿਚ ਇਸ਼ਨਾਨ ਕਰਦਾ ਹੈ ਉਸਨੂੰ ਬੱਚੇ ਦੀ ਦਾਤ ਮਿਲਦੀ ਹੈ

error: Content is protected !!