ਕਈ ਲੋਕ ਪੰਜਾਬ ਤੋਂ ਬਾਹਰ ਜਾ ਕੇ ਵੀ ਨਹੀਂ ਸੁਧਰਦੇ – ਕਨੇਡਾ ਤੋਂ ਆਈ ਇਹ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਆਏ ਦਿਨ ਹੀ ਲੁੱਟ ਖੋਹ ਅਤੇ ਧੋਖਾਧੜ੍ਹੀ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਦੁਨੀਆਂ ਵਿੱਚ ਪਹਿਲਾਂ ਹੀ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਕਿਉਂਕਿ ਕਰੋਨਾ ਦੇ ਕਾਰਨ ਪੂਰੀ ਦੁਨੀਆ ਵਿੱਚ ਤਾਲਾਬੰਦੀ ਕੀਤੀ ਗਈ ਸੀ ਅਤੇ ਸਾਰੇ ਦੇਸ਼ਾਂ ਵੱਲੋਂ ਸਥਿਤੀ ਦੇ ਅਨੁਸਾਰ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਠੱਪ ਹੋ ਗਏ ਸਨ ਜਿਸ ਕਾਰਨ ਘਰ ਦਾ ਗੁਜਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ।

ਉੱਥੇ ਹੀ ਲੁੱਟ ਖੋਹ ਅਤੇ ਧੋਖਾਧੜੀ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ ਜੋ ਸਾਰੀ ਦੁਨੀਆਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ ਕਿਉਂਕਿ ਅਜਿਹੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਜਾਂਦਾ ਹੈ ਜਿਨ੍ਹਾਂ ਵੱਲੋਂ ਅਜਿਹੀਆਂ ਘਟਨਾਵਾਂ ਬਾਰੇ ਸੋਚਿਆ ਵੀ ਨਹੀਂ ਜਾਂਦਾ। ਹੁਣ ਪੰਜਾਬ ਦੇ ਕਈ ਲੋਕਾਂ ਵੱਲੋਂ ਬਾਹਰ ਜਾ ਕੇ ਅਜਿਹੀਆਂ ਘਟਨਾਵਾਂ ਨੂੰ ਅੰ-ਜਾ-ਮ ਦਿੱਤਾ ਜਾ ਰਿਹਾ ਹੈ, ਜਿਸ ਬਾਰੇ ਹੁਣ ਕੈਨੇਡਾ ਤੋਂ ਇਕ ਖਬਰ ਸਾਹਮਣੇ ਆਈ ਹੈ। ਪੰਜਾਬ ਵਿਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਵਿਦੇਸ਼ਾਂ ਵਿੱਚ ਜਾ ਕੇ ਵੀ ਅਜਿਹੀਆਂ ਘਟਨਾਵਾਂ ਕਰਦੇ ਹਨ।

ਹੁਣ ਕੈਨੇਡਾ ਵਿੱਚ ਲੁੱਟ ਖੋਹ ਦੇ ਮਾਮਲੇ ਵਿੱਚ ਬਰੈਂਪਟਨ ਦੇ 19 ਸਾਲਾ ਸਾਹਿਬ ਸਿੰਘ ਉਪਰ ਵੱਖ-ਵੱਖ ਘਟਨਾਵਾਂ ਨਾਲ ਜੁੜੇ ਹੋਏ ਮਾਮਲਿਆਂ ਦੇ ਦੋਸ਼ ਲੱਗੇ ਹਨ। ਇਸ ਨੌਜਵਾਨ ਉਪਰ 2020 ਤੋਂ ਵੱਖ ਵੱਖ ਵੱਖ ਡਕੈਤੀਆਂ ਨਾਲ ਜੁੜੇ ਮਾਮਲਿਆਂ ਵਿੱਚ ਪਹਿਲਾਂ ਹੀ ਰਿਹਾਈ ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਇਕ ਹੋਰ ਨੌਜਵਾਨ ਨੂੰ ਇਨ੍ਹਾਂ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ 17 ਸਾਲਾਂ ਦਾ ਨੌਜਵਾਨ ਹੈ ਅਤੇ ਬਰੈਂਪਟਨ ਸ਼ਹਿਰ ਨਾਲ ਸਬੰਧ ਰੱਖਦਾ ਹੈ।

23 ਜੁਲਾਈ 2021 ਅਤੇ 4 ਅਗਸਤ 2021 ਦਰਮਿਆਨ ਬਰੈਂਪਟਨ ਸ਼ਹਿਰ ਵਿੱਚ 5 ਪ੍ਰਚੂਨ ਲੁਟਾਂ ਹੋਈਆਂ ਸਨ ਜਿਸ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਦੋਹਾਂ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਦੋਹਾਂ ਨੂੰ 5 ਅਗਸਤ 2021 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੋਹਾਂ ਲੁਟਾਂ ਦੇ ਵਿਚ ਇਨ੍ਹਾਂ ਦੋਸ਼ਾਂ ਵਿਚ ਸ਼ਾਮਲ ਤੀਜੇ ਵਿਅਕਤੀ ਦੀ ਗ੍ਰਿਫਤਾਰੀ ਦੀ ਭਾਲ ਜਾਰੀ ਹੈ। ਕੈਨੇਡਾ ਵਿੱਚ ਲੁੱਟਾਂ-ਖੋਹਾਂ ਦੇ ਦੋਸ਼ ਵਿਚ ਇਨ੍ਹਾਂ ਦੋ ਪੰਜਾਬੀ ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਨਮੋਸ਼ੀ ਵੇਖੀਂ ਜਾ ਰਹੀ ਹੈ।

error: Content is protected !!