ਕਨੇਡਾ ਚ ਇਸ ਕਾਰਨ 3 ਪੰਜਾਬੀਆਂ ਨੂੰ ਕੀਤਾ ਗਿਆ ਗਿਰਫ਼ਤਾਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਅੱਜ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਵਿਦੇਸ਼ਾਂ ਦਾ ਰੁੱਖ ਕੀਤਾ ਜਾਂਦਾ ਹੈ ਉਥੇ ਹੀ ਵਿਦੇਸ਼ਾਂ ਵਿੱਚ ਜਾ ਕੇ ਭਾਰੀ ਮਿਹਨਤ ਮੁਸ਼ਕਤ ਕੀਤੀ ਜਾਦੀ ਹੈ ਜਿੱਥੇ ਕੈਨੇਡਾ ਦੀ ਧਰਤੀ ਤੇ ਜਾ ਕੇ ਬਹੁਤ ਸਾਰੇ ਪੰਜਾਬੀਆਂ ਵੱਲੋਂ ਸ਼ਲਾਘਾਯੋਗ ਕਦਮ ਚੁੱਕੇ ਜਾਂਦੇ ਹਨ ਅਤੇ ਕੈਨੇਡਾ ਦੀ ਧਰਤੀ ਤੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਵੱਲੋਂ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਜਿਸ ਸਦਕਾ ਪੰਜਾਬੀਆਂ ਦਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ। ਉੱਥੇ ਕੁਝ ਪੰਜਾਬੀਆਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਨਾਲ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਪੰਜਾਬ ਵਾਂਗ ਕੈਨੇਡਾ ਵਿੱਚ ਵੀ ਲਗਾਤਾਰ ਲੁੱਟ-ਖੋਹ ਅਤੇ ਚੋਰੀ ਠਗੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।

ਹੁਣ ਕੈਨੇਡਾ ਵਿੱਚ ਇਸ ਕਾਰਨ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰੈਂਪਟਨ ਵਿਚ ਜਿਥੇ ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਜਿਨ੍ਹਾਂ ਵਿਚ ਚੋਰਾਂ ਵੱਲੋਂ ਧਾਰਮਿਕ ਸਥਾਨਾਂ ਨੂੰ ਇਨ੍ਹਾਂ ਘਟਨਾਵਾਂ ਦਾ ਨਿਸ਼ਾਨਾ ਬਣਾਇਆ ਗਿਆ। ਹੁਣ ਬਰੈਂਪਟਨ ਤੇ ਮਿਸਾਲਾ ਦੇ ਅਨੇਕਾਂ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਹੋਈਆਂ ਚੋਰੀਆਂ ਦੇ ਦੋਸ਼ ਤਹਿਤ ਤਿੰਨ ਪੰਜਾਬੀਆਂ ਨੂੰ ਅਪੀਲ ਪੁਲਿਸ ਦੇ ਅਫਸਰਾਂ ਵੱਲੋਂ ਕਾਬੂ ਕੀਤਾ ਗਿਆ ਹੈ।

ਜਿੱਥੇ ਹੋਈਆਂ ਇਨ੍ਹਾਂ ਚੋਰੀਆਂ ਲਈ ਇਨ੍ਹਾਂ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਥੇ ਚੌਥੇ ਦੀ ਭਾਲ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਤਿੰਨ ਪੰਜਾਬੀਆਂ ਦੀ ਪਹਿਚਾਣ ਪਰਮਿੰਦਰ ਗਿਲ 42 ਸਾਲਾ, ਜਗਦੀਸ਼ ਪੰਧੇਰ 39 ਸਾਲਾਂ, ਗੁਰਸ਼ਰਨਜੀਤ ਢੀਂਡਸਾ 31 ਸਾਲਾ ਵਜੋਂ ਹੋਈ ਹੈ। ਜਿਨ੍ਹਾਂ ਵੱਲੋਂ ਆਪਣਾ ਗੁਨਾਹ ਕਬੂਲ ਕੀਤਾ ਗਿਆ ਹੈ।

ਨਵੰਬਰ 2021 ਤੋਂ ਲੈ ਕੇ ਮਾਰਚ 2022 ਤੱਕ ਹੋਈਆਂ ਮੰਦਰ ਅਤੇ ਗੁਰਦੁਆਰਿਆਂ ਦੀਆਂ ਚੋਰੀਆਂ ਦੌਰਾਨ ਇਨ੍ਹਾਂ ਦੋਸ਼ੀਆਂ ਵੱਲੋਂ ਗੋਲਕਾਂ ਤੋੜਕੇ ਲੁੱਟ ਲਈਆਂ ਗਈਆਂ ਸਨ। ਪੀਲ ਇਲਾਕੇ ਵਿੱਚ ਦੋ ਗੁਰਦੁਆਰਿਆਂ ਵਿੱਚ, ਦੋ ਹਿੰਦੂ ਮੰਦਰਾਂ ਅਤੇ 9 ਚੋਰੀਆਂ ਜੈਨ ਮੰਦਰਾਂ ਵਿੱਚ ਹੋਈਆਂ ਸਨ। ਉੱਥੇ ਹੀ ਬਰੈਂਪਟਨ ਦੇ ਗੌਰੀ ਸ਼ੰਕਰ ਮੰਦਰ ਅਤੇ ਮਾਤਾ ਚਿੰਤਪੁਰਨੀ ਮੰਦਿਰ ਵਿੱਚ ਵੀ ਪਿਛਲੇ ਮਹੀਨੇ ਹੋਈਆਂ ਚੋਰੀਆਂ ਵਿੱਚ ਇਨ੍ਹਾਂ ਮੰਦਰਾਂ ਚੋਂ ਇਨ੍ਹਾਂ ਚੋਰਾਂ ਵੱਲੋਂ 30 ਹਜ਼ਾਰ ਡਾਲਰ ਚੋਰੀ ਕੀਤੇ ਗਏ ਸਨ। ਇਨ੍ਹਾਂ ਪੰਜਾਬੀਆਂ ਵੱਲੋਂ ਕੀਤੀ ਗਈ ਸ਼ਰਮਨਾਕ ਹਰਕਤ ਕਾਰਨ ਪੰਜਾਬੀਆਂ ਵਿੱਚ ਰੋਸ ਵੇਖਿਆ ਜਾ ਰਿਹਾ ਹੈ।

error: Content is protected !!