ਕਨੇਡਾ ਚ ਵਾਪਰਿਆ ਕਹਿਰ ਪੰਜਾਬੀ ਨੂੰ ਭੀੜ ਵਾਲੇ ਇਲਾਕੇ ਚ ਇਸ ਤਰਾਂ ਮਿਲੀ ਦਰਦਨਾਕ ਮੌਤ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਲੋਕਾਂ ਵੱਲੋਂ ਰੁਜ਼ਗਾਰ ਦੀ ਖ਼ਾਤਿਰ ਵਿਦੇਸ਼ੀ ਧਰਤੀ ਦਾ ਰੁਖ ਕੀਤਾ ਜਾਂਦਾ ਹੈ। ਜਿੱਥੇ ਜਾ ਕੇ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ ਅਤੇ ਬਿਹਤਰ ਭਵਿੱਖ ਨੂੰ ਵੀ ਲੈ ਕੇ ਕਈ ਤਰ੍ਹਾਂ ਦੇ ਦੇਖੇ ਜਾਂਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕੇ। ਉੱਥੇ ਹੀ ਪੰਜਾਬੀ ਲੋਕਾਂ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਭਾਰੀ ਮਿਹਨਤ ਮੁਸ਼ੱਕਤ ਕੀਤੀ ਜਾਂਦੀ ਹੈ ਅਤੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਜਿੱਥੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਵਿਦੇਸ਼ਾਂ ਵਿੱਚ ਗਏ ਆਪਣੇ ਇਨ੍ਹਾਂ ਪੁੱਤਰਾਂ ਦੀ ਸੁੱਖ-ਸ਼ਾਂਤੀ ਲਈ ਹਰ ਵੇਲੇ ਅਰਦਾਸ ਕੀਤੀ ਜਾਂਦੀ ਹੈ। ਅਤੇ ਉਨ੍ਹਾਂ ਦਾ ਭਾਰਤ ਪਰਤਣ ਦਾ ਵੀ ਇੰਤਜ਼ਾਰ ਕੀਤਾ ਜਾਂਦਾ ਹੈ।

ਉੱਥੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨਾਲ ਵਾਪਰਨ ਵਾਲੇ ਹਾਦਸਿਆਂ ਦੀਆਂ ਖ਼ਬਰਾਂ ਘਰ ਤੱਕ ਪਹੁੰਚ ਜਾਂਦੀਆਂ ਹਨ। ਵਿਦੇਸ਼ਾ ਵਿਚ ਪੰਜਾਬੀਆਂ ਨਾਲ ਵਾਪਰਨ ਵਾਲੇ ਇਨ੍ਹਾਂ ਹਾਦਸਿਆਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਥੇ ਵਿਦੇਸ਼ਾਂ ਦੀ ਧਰਤੀ ਤੇ ਵਾਪਰਨ ਵਾਲੇ ਬਹੁਤ ਸਾਰੇ ਹਾਦਸਿਆਂ ਦਾ ਸ਼ਿਕਾਰ ਪੰਜਾਬੀ ਹੋ ਰਹੇ ਹਨ। ਹੁਣ ਕੈਨੇਡਾ ਦੀ ਧਰਤੀ ਤੇ ਕਹਿਰ ਵਾਪਰਿਆ ਹੈ ਜਿੱਥੇ ਭੀੜ ਵਾਲੇ ਇਲਾਕੇ ਵਿੱਚ ਇੱਕ ਪੰਜਾਬੀ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੈਨੇਡਾ ਦੇ ਵੈਨਕੂਵਰ ਤੋ ਸਾਹਮਣੇ ਆਈ ਹੈ।

ਜਿੱਥੇ ਦੋ ਬੱਸਾਂ ਦੇ ਵਿਚਕਾਰ ਆਉਣ ਕਾਰਨ ਇਕ 60 ਸਾਲਾ ਪੰਜਾਬੀ ਚਰਨਜੀਤ ਸਿੰਘ ਪਰਹਾਰ ਦੀ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਚਰਨਜੀਤ ਸਿੰਘ ਇੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਜੋ ਕਿ ਪਿਛਲੇ 20 ਸਾਲਾਂ ਦੇ ਵੀ ਵਧੇਰੇ ਸਮੇਂ ਤੋਂ ਇੱਕ ਕੋਸਟ ਮਾਊਂਟੇਨ ਬੱਸ ਕੰਪਨੀ ਬੱਸ ਡਰਾਈਵਰ ਵਜੋਂ ਕੰਮ ਕਰਦਾ ਆ ਰਿਹਾ ਸੀ। ਜਿਸ ਸਮੇਂ ਉਹ ਬੱਸ ਵਿੱਚ ਅਚਾਨਕ ਆਈ ਤਕਨੀਕੀ ਖ-ਰਾ-ਬੀ ਦੇ ਕਾਰਨ ਬੱਸ ਵਿੱਚੋਂ ਉਤਰਿਆ ਤਾਂ, ਹੋਰ ਤੇਜ਼ ਰਫਤਾਰ ਆਈ ਬੱਸ ਕਾਰਨ ਦੋਵਾਂ ਬੱਸਾਂ ਦੇ ਵਿਚਕਾਰ ਹੋਣ ਕਾਰਨ ਉਸ ਦੀ ਮੌਤ ਹੋ ਗਈ।

ਕਿਉਂਕਿ ਦੂਜੀ ਬੱਸ ਵੱਲੋਂ ਉਸ ਨੂੰ ਦਰੜ ਦਿੱਤਾ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਥੇ ਹੀ ਕੰਪਨੀ ਦੇ ਸੀ ਈ ਓ, ਅਤੇ ਸਹਿਕਾਰੀ ਕਰਮਚਾਰੀਆਂ ਵੱਲੋਂ ਉਸ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੁਪਹਿਰ ਦੇ ਸਮੇਂ ਸਾਰੀਆਂ ਬੱਸਾਂ ਦੇ ਡਰਾਈਵਰਾਂ ਵੱਲੋਂ 3 ਵਜੇ ਇਕ ਪਲ ਦਾ ਮੌਨ ਰੱਖਿਆ ਗਿਆ। ਉੱਥੇ ਹੀ ਕੰਪਨੀ ਦੇ ਮਾਲਿਕ ਨੇ ਕਿਹਾ ਹੈ ਕਿ ਉਨ੍ਹਾਂ ਦੇ ਇਸ ਮੈਂਬਰ ਦੀ ਹੋਈ ਮੌਤ ਕਾਰਨ ਕੰਪਨੀ ਵਿੱਚ ਸੋਗ ਦੀ ਲਹਿਰ ਹੈ। ਜਿੱਥੇ ਮ੍ਰਿਤਕ ਨੂੰ ਸ਼ਰਧਾਂਜਲੀ ਦਿੱਤੀ ਗਈ ਉੱਥੇ ਹੀ ਉਸ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੇ ਜਾਣ ਦਾ ਭਰੋਸਾ ਵੀ ਦਿਵਾਇਆ ਗਿਆ ਹੈ।

error: Content is protected !!