ਕਨੇਡਾ ਤੋਂ ਆਈ ਵੱਡੀ ਖਬਰ ਇਸ ਪੰਜਾਬੀ ਧੀ ਨੇ ਵਧਾਇਆ ਪੰਜਾਬੀਆਂ ਦਾ ਮਾਣ – ਹੁਣ ਹੋਵੇਗਾ ਸਨਮਾਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਤੋਂ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਹੀ ਸੁਪਨਿਆਂ ਨੂੰ ਲੈ ਕੇ ਕੈਨੇਡਾ ਦੀ ਉਡਾਣ ਭਰੀ ਜਾਂਦੀ ਹੈ। ਜਿੱਥੇ ਜਾ ਕੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ ਅਤੇ ਆਪਣੇ ਪਰਵਾਰ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਵੀ ਦੂਰ ਕਰ ਕੇ ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦੇ ਸਕਣ। ਜਿਸ ਵਾਸਤੇ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਨੌਜਵਾਨਾਂ ਵੱਲੋਂ ਭਾਰੀ ਮਿਹਨਤ ਮੁਸ਼ੱਕਤ ਕੀਤੀ ਜਾਂਦੀ ਹੈ ਅਤੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਦਾ ਹੈ। ਜਿਨ੍ਹਾਂ ਵੱਲੋਂ ਸਮਾਜ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਕੀਤੇ ਜਾਂਦੇ ਕਾਰਜਾਂ ਦੀ ਸਾਰੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਦੂਰ ਤੱਕ ਉਨ੍ਹਾਂ ਦੇ ਕੰਮ ਦੀ ਚਰਚਾ ਹੋ ਜਾਂਦੀ ਹੈ। ਪੰਜਾਬੀਆਂ ਵੱਲੋਂ ਕੀਤੇ ਜਾਂਦੇ ਅਜਿਹੇ ਉਪਰਾਲਿਆਂ ਨਾਲ ਪੰਜਾਬੀਆਂ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ।

ਹੁਣ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਧੀ ਨੇ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਹੈ ਉਥੇ ਉਸ ਦਾ ਸਨਮਾਨ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਵੂਮੈਂਨਜ਼ ਐਕਸੀਕਿਊਟਿਵ ਨੈਟਵਰਕ ਸੰਸਥਾ ਵੱਲੋਂ ਜਿੱਥੇ ਕੈਨੇਡਾ ਵਿੱਚ ਔਰਤਾਂ ਦੇ ਹੱਕਾਂ ਦੀ ਰੱਖਿਆ ਲਈ ਕੰਮ ਕੀਤਾ ਜਾ ਰਿਹਾ ਹੈ। ਉੱਥੇ ਹੀ ਇਸ ਸੰਸਥਾ ਵੱਲੋਂ ਹਰ ਸਾਲ ਉਨ੍ਹਾਂ ਔਰਤਾਂ ਦਾ ਸਨਮਾਨ ਕੀਤਾ ਜਾਂਦਾ ਹੈ ਜਿਨ੍ਹਾਂ ਵੱਲੋਂ ਸਮਾਜ ਵਿਚ ਕੀਤੇ ਜਾ ਰਹੇ ਕੰਮਾਂ ਵਿੱਚ ਭਰਪੂਰ ਸਹਿਯੋਗ ਦਿੱਤਾ ਜਾਂਦਾ ਹੈ। ਇਸ ਸੰਸਥਾ ਵੱਲੋਂ ਇਸ ਸਾਲ ਕੈਨੇਡਾ ਵਿੱਚ 2021 ਲਈ ਮੋਸਟ ਪਾਵਰਫੁੱਲ ਵੁਮੈਨ ਦੇ 100 ਉਹਨਾਂ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।

ਜਿਸ ਵਿਚ ਕਿੰਗਸਟਨ ਦੀ ਕੁਈਨ ਯੂਨੀਵਰਸਿਟੀ ਤੋਂ ਐਮ ਬੀ ਏ ਦੀ ਵਿਦਿਆ ਹਾਸਲ ਕਰਨ ਵਾਲੀ ਜੱਗੀ ਸਹੋਤਾ ਦਾ ਨਾਮ ਸ਼ਾਮਲ ਹੈ। ਜੋ ਕਿ ਇਸ ਸਮੇਂ ਵੈਨਕੂਵਰ ਵਿੱਚ ਰਹਿ ਰਹੀ ਹੈ। ਉੱਥੇ ਹੀ ਇਸ ਵੱਕਾਰੀ ਸਨਮਾਨ ਲਈ ਉਸ ਦੀ ਚੋਣ ਕੀਤੀ ਗਈ ਹੈ। ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਭਾਰਤੀ ਔਰਤਾਂ ਨੂੰ ਇਸ ਸਨਮਾਨ ਵਿੱਚ ਸ਼ਾਮਲ ਕੀਤਾ ਗਿਆ ਹੈ। ਜੱਗੀ ਸਹੋਤਾ ਦੇ ਨਾਮ ਨੂੰ ਲੈ ਕੇ ਪੰਜਾਬੀਆਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਇਹ ਇਨਾਮ ਵੰਡ ਸਮਾਗਮ ਕੈਨੇਡਾ ਦੇ ਵਿੱਚ 25 ਨਵੰਬਰ ਨੂੰ ਹੋਵੇਗਾ।

ਜੱਗੀ ਸਹੋਤਾ ਵੱਲੋਂ ਲੋਕਾਂ ਨੂੰ ਜਿਥੇ ਜਾਗਰੂਕ ਕਰਨ ਲਈ ਸਿਹਤ ਸਬੰਧੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ ਉਸ ਵੱਲੋਂ ਵੈਨਕੂਵਰ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਉੱਪਰ ਡਾਇਰੈਕਟਰ ਵਜੋਂ, ਨਗਰ ਪਾਲਿਕਾ ਵਿਚ ਸਮਾਜਿਕ ਨਿਆਂ ਦੀ ਨਸਲੀ ਮੁੱਦਿਆਂ ਦੀ ਸਲਾਹਕਾਰ ਵਜੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉੱਥੇ ਹੀ ਇਸ ਸਮੇਂ ਕੈਨੇਡਾ ਦੀ ਇੱਕ ਨਾਮਵਰ ਟੈਲੀਫੋਨ ਅਤੇ ਇੰਟਰਨੈਟ ਕੰਪਨੀ ਟੈਲਸ਼ ਵਿੱਚ ਵੀ ਉਹ ਉਪ ਪ੍ਰਧਾਨ ਵਜੋਂ ਆਪਣੀ ਸੇਵਾ ਦੇ ਰਹੇ ਹਨ।

error: Content is protected !!