ਕਨੇਡਾ ਦਾ ਸਿਆਪਾ : ਹੁਣ ਇਸ ਮੁੰਡੇ ਨੇ ਘਰਵਾਲੀ ਨਾਲ ਕੀਤੀ ਇਹ ਚੈਟ ਲਿਆਂਦੀ ਸਾਹਮਣੇ – ਪੜ ਉਡੇ ਸਭ ਦੇ ਹੋਸ਼

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਹਰ ਪਰਿਵਾਰ ਵੱਲੋਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਸੁਪਨਾ ਦੇਖਿਆ ਜਾ ਰਿਹਾ ਹੈ ਉਥੇ ਹੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਵਿਆਹ ਕਰਵਾ ਕੇ ਵਿਦੇਸ਼ ਜਾ ਰਹੀ ਹੈ। ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਰੋਜ਼ਾਨਾ ਹੀ ਅਜਿਹੇ ਹਜ਼ਾਰਾਂ ਕੇਸ ਸਾਹਮਣੇ ਆਏ ਹਨ। ਜਿੱਥੇ ਕੁੜੀਆਂ ਵੱਲੋਂ ਵਿਆਹ ਤੋਂ ਬਾਅਦ ਵਿਦੇਸ਼ ਜਾ ਕੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਸਹੁਰਾ ਪਰਿਵਾਰ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਹੈ। ਉਥੇ ਹੀ ਅਜਿਹੇ ਪੀੜਤ ਪਰਵਾਰਾਂ ਵੱਲੋਂ ਅਜਿਹੀਆਂ ਕੁੜੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਜਿਸ ਨਾਲ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ।

ਹੁਣ ਇਸ ਮੁੰਡੇ ਨੇ ਆਪਣੀ ਘਰਵਾਲੀ ਨਾਲ ਕੀਤੀ ਹੋਈ ਚੈਟ ਸਾਹਮਣੇ ਲਿਆਂਦੀ ਹੈ, ਜਿਸ ਨੂੰ ਵੇਖ ਕੇ ਸਾਰੇ ਹੈਰਾਨ ਹਨ। ਵਿਦੇਸ਼ ਜਾ ਕੇ ਮੁਟਿਆਰਾਂ ਵੱਲੋਂ ਠੱਗੀ ਮਾਰਨ ਦੇ ਮਾਮਲੇ ਵਿੱਚ ਉਸ ਸਮੇਂ ਵਾਧਾ ਹੋ ਗਿਆ ਜਦੋਂ ਮਾਹਿਲਪੁਰ ਤੋਂ ਇਕ ਹੋਰ ਅਜਿਹੀ ਖਬਰ ਸਾਹਮਣੇ ਆਈ ਹੈ। ਜਿੱਥੇ ਪੀੜਤ ਨੌਜਵਾਨ ਵੱਲੋਂ ਥਾਣਾ ਮਾਹਿਲਪੁਰ ਵਿਚ ਸ਼ਿਕਾਇਤ ਕੀਤੀ ਗਈ ਹੈ। ਇਹ ਪੀੜਤ ਪਰਿਵਾਰ ਪਿੰਡ ਤਾਜੋਵਾਲ ਦਾ ਰਹਿਣ ਵਾਲਾ ਹੈ। ਪੁਲਿਸ ਸਟੇਸ਼ਨ ਵਿੱਚ ਦਰਜ ਕਰਾਈ ਗਈ ਸ਼ਿਕਾਇਤ ਵਿਚ ਹਰਬਿਲਾਸ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਦਾ ਸੁਪਨਾ ਵੇਖਿਆ ਗਿਆ ਸੀ ਜਿਸ ਲਈ ਉਨ੍ਹਾਂ ਵੱਲੋਂ ਆਪਣੀ ਨੂੰਹ ਨੂੰ 16 ਲੱਖ ਰੁਪਏ ਖ਼ਰਚ ਕੇ ਕੈਨੇਡਾ ਭੇਜਿਆ ਗਿਆ।

ਉਸ ਦੀਆਂ ਸਾਰੀਆਂ ਫੀਸਾਂ ਦੀ ਭਰਪਾਈ ਵੀ ਲੜਕੇ ਪਰਿਵਾਰ ਵੱਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਸੁਮਨ ਦਾ ਪਿਆਰ 13 ਅਪ੍ਰੈਲ 2019 ਨੂੰ ਬਲਾਕ ਮਾਹਿਲਪੁਰ ਦੇ ਪਿੰਡ ਖੜੌਦੀ ਦੇ ਦਿਲਾਵਰ ਸਿੰਘ ਦੀ ਪੁੱਤਰੀ ਮਨਮੀਤ ਕੌਰ ਨਾਲ ਹੋਇਆ ਸੀ। ਜੋ ਕੁੱਝ ਸਮੇਂ ਬਾਅਦ ਹੀ 28 ਅਪ੍ਰੈਲ ਨੂੰ ਕੈਨੇਡਾ ਚਲੀ ਗਈ ਸੀ। ਜਿੱਥੇ ਜਾ ਕੇ ਕੁਝ ਸਮੇਂ ਬਾਅਦ ਹੀ ਉਸ ਵੱਲੋਂ ਆਪਣਾ ਫੋਨ ਨੰਬਰ ਬਦਲ ਦਿੱਤਾ ਗਿਆ। ਸਕੂਲ ਦੀ ਫੀਸ 2500 ਡਾਲਰ ਮੰਗੀ ਗਈ ਸੀ, ਜੋ ਲੜਕੇ ਪਰਿਵਾਰ ਵੱਲੋਂ 300 ਭੇਜਣ ਤੇ ਲੜਕੀ ਵੱਲੋਂ ਗੁੱਸੇ ਵਿੱਚ ਆ ਕੇ ਆਪਣੇ ਪਤੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਗਈ।

ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਆਪਣੇ ਪਤੀ ਨਾਲ ਗਲਤ ਵਿਵਹਾਰ ਕੀਤਾ ਜਾ ਰਿਹਾ ਸੀ। ਹੁਣ ਪੀੜਤ ਪਰਿਵਾਰ ਵੱਲੋਂ ਲੜਕੀ ਅਤੇ ਲੜਕੇ ਵਿਚਕਾਰ ਹੋਈ ਚੈਟ ਜਨਤਕ ਕੀਤੀ ਗਈ ਹੈ। ਜਿੱਥੇ ਉਹ ਲੜਕੇ ਅਤੇ ਸਹੁਰਾ ਪਰਿਵਾਰ ਨੂੰ ਗਾਲ੍ਹਾਂ ਕੱਢ ਰਹੀ ਹੈ। ਇਸ ਲਈ ਮਾਹਿਲਪੁਰ ਦੀ ਪੁਲਸ ਵੱਲੋਂ ਲੜਕੀ ਦੇ ਪਿਤਾ ਅਤੇ ਜੀਜੇ ਵਿਰੋਧ 406,420 ਦਾ ਮਾਮਲਾ ਦਰਜ ਕੀਤਾ ਗਿਆ ਹੈ।

error: Content is protected !!