ਕਨੇਡਾ ਪੜਨ ਗਈ ਕੁੜੀ ਨਾਲ ਵਾਪਰਿਆ ਇਹ ਭਿਆਨਕ ਹਾਦਸਾ , ਪ੍ਰੀਵਾਰ ਕਰ ਰਿਹਾ ਅਰਦਾਸਾਂ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਲੜਕੇ -ਲੜਕੀਆਂ ਵਿਦੇਸ਼ਾਂ ਦੇ ਵਿੱਚ ਪੜਾਈ ਕਰਨ ਦੇ ਲਈ ਜਾਂਦੇ ਹੈ। ਤਾਂ ਜੋ ਉਹ ਪੜ ਲਿਖ ਕੇ ਵਿਦੇਸ਼ਾਂ ਦੇ ਵਿਚ ਵਸ ਕੇ ਆਪਣੇ ਪਰਿਵਾਰ ਦੀਆਂ ਆਰਥਿਕ ਤੰਗੀਆਂ ਨੂੰ ਦੂਰ ਕਰ ਸਕੇ। ਜ਼ਿਆਦਾਤਰ ਨੌਜਵਾਨ ਲੜਕੇ-ਲੜਕੀਆਂ ਆਪਣੇ ਭਵਿੱਖ ਨੂੰ ਵਧੀਆਂ ਬਣਾਉਣ ਦੇ ਲਈ ਵਿਦੇਸ਼ੀ ਧਰਤੀ ਤੇ ਜਾ ਰਹੇ ਹਨ। ਮਾਪੇ ਵੀ ਆਪਣੀਆਂ ਜ਼ਮੀਨਾਂ ਵੇਚ ਕੇ , ਕਰਜ਼ਾ ਚੁੱਕ ਕੇ , ਆਪਣੇ ਬੱਚਿਆਂ ਨੂੰ ਵਿਦੇਸ਼ਾਂ ਚ ਭੇਜਦੇ ਹਨ। ਜਿਥੇ ਜਾ ਕੇ ਓਹ ਦਿਨ -ਰਾਤ ਮਿਹਨਤ ਕਰਦੇ ਨੇ ਆਪਣੀ ਮੰਜ਼ਿਲ ਨੂੰ ਹਾਸਲ ਕਰਨ ਦੇ ਲਈ ।

ਪਰ ਕਈ ਵਾਰ ਉਹਨਾਂ ਪੰਜਾਬੀ ਨੌਜਵਾਨਾਂ ਦੇ ਨਾਲ ਆਪਣੀਆਂ ਮੰਜ਼ਿਲਾਂ ਨੂੰ ਹਾਸਲ ਕਰਦੇ ਹੋਏ ਕੁਝ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ , ਜੋ ਪਿੱਛੇ ਰਹਿੰਦੇ ਪਰਿਵਾਰ ਨੂੰ ਝਿੰਜੋੜ ਕੇ ਰੱਖ ਦਿੰਦੀਆਂ ਹੈ।ਕੁਝ ਅਜਿਹੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਕੈਨੇਡਾ ਦੇ ਵਿੱਚ ਪੜਨ ਦੇ ਲਈ ਗਈ ਪੰਜਾਬ ਦੇ ਜ਼ਿਲਾ ਨਾਭਾ ਦੀ ਰਹਿਣ ਵਾਲੀ ਇੱਕ ਧੀ ਦੇ ਨਾਲ। ਜਿਲ੍ਹਾ ਨਾਭਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਕੁਝ ਸਮਾਂ ਪਹਿਲਾਂ ਪੜਾਈ ਕਰਨ ਦੇ ਲਈ ਕੈਨੇਡਾ ਦੇ ਵਿਚ ਗਈ ਸੀ । ਜਿਥੇ ਉਹ ਪੜਾਈ ਕਰਨ ਦੇ ਨਾਲ ਨਾਲ ਕੰਮ ਵੀ ਕਰਦੀ ਸੀ ।

ਬੀਤੇ ਕੁਝ ਦਿਨ ਪਹਿਲਾਂ ਜਦੋ ਉਹ ਆਪਣਾ ਕੰਮ ਖਤਮ ਕਰ ਕੇ ਘਰ ਜਾ ਰਹੀ ਸੀ ਤਾਂ ਰਾਸਤੇ ਦੇ ਵਿੱਚ ਉਸ ਨਾਲ ਇੱਕ ਅਜਿਹੀ ਦੁਰਘਟਨਾ ਵਾਪਰ ਗਈ ਜਿਸਦੇ ਚਲੱਦੇ ਪਿੱਛੇ ਰਹਿੰਦੇ ਉਸਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ । ਪਰਿਵਾਰ ਦੇ ਵਲੋਂ ਹੁਣ ਜਸਪ੍ਰੀਤ ਕੌਰ ਦੇ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹੈ। ਦੱਸਦਿਆ ਕਿ ਵਾਪਸ ਰਾਸਤੇ ਚ ਆਉਂਦੇ ਹੋਏ ਜਸਪ੍ਰੀਤ ਦੇ ਨਾਲ ਇੱਕ ਅਜਿਹਾ ਭਿਆਨਕ ਸੜਕ ਹਾਦਸਾ ਵਾਪਰਿਆਂ ਕਿ ਹੁਣ ਉਹ ਹਸਪਤਾਲ ਦੇ ਵਿੱਚ ਦਾਖ਼ਲ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।

ਜਸਪ੍ਰੀਤ ਪਿੱਛਲੇ 13 ਦਿਨਾਂ ਤੋਂ ਕੌਮਾ ਵਿੱਚ ਹੈ। ਪਿੱਛੇ ਪਰਿਵਾਰ ਇਸ ਸਮੇ ਜਿਥੇ ਸਦਮੇ ਦੇ ਵਿੱਚ ਹੈ ਓਥੇ ਹੀ ਪਰਿਵਾਰ ਦੇ ਵਲੋਂ ਉਹਨਾਂ ਦੀ ਧੀ ਦੇ ਠੀਕ ਹੋਣ ਦੀਆਂ ਅਰਦਾਸਾਂ ਵੀ ਲਗਾਤਾਰ ਪ੍ਰਮਾਤਾਮਾ ਅਗੇ ਕੀਤੀਆਂ ਜਾ ਰਹੀਆਂ ਹੈ । ਨਾਲ ਹੀ ਪਰਿਵਾਰ ਦੇ ਵਲੋਂ ਭਾਰਤ ਦੀ ਸਰਕਾਰ ਦੇ ਕੋਲੋ ਅਪੀਲ ਕੀਤੀ ਜਾ ਰਹੀ ਹੈ ਕਿ ਭਾਰਤ ਦੀ ਸਰਕਾਰ ਓਹਨਾਂ ਨੂੰ ਵੀਜ਼ਾ ਦੇਣ ਅਤੇ ਉਹ ਆਪਣੀ ਬੇਟੀ ਦੇ ਕੋਲ ਜਾ ਕੇ ਉਸਦੀ ਦੇਖ-ਭਾਲ ਕਰ ਸਕੇ ।

error: Content is protected !!