ਕਰਲੋ ਘਿਓ ਨੂੰ ਭਾਂਡਾ : ਪੰਜਾਬ ਚ ਪੁਲਸ ਨੂੰ ਇਥੇ ਇੱਕ ਘਰੇ ਜਮੀਨ ਦੇ ਥਲੇ ਮਿਲਿਆ ਇਹ ਗੁਪਤ ਟਿਕਾਣਾ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਸਰਕਾਰਾਂ ਦੇ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਕਿ ਉਨ੍ਹਾਂ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਖ਼ਤਮ ਕਰ ਦਿੱਤਾ ਜਾਵੇਗਾ । ਦੂਜੇ ਪਾਸੇ ਨੌਜਵਾਨ ਲਗਾਤਾਰ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਹਨ ਅਤੇ ਇਨ੍ਹਾਂ ਨਸ਼ਿਆਂ ਨੂੰ ਵੇਚਣ ਵਾਲੇ ਤਸਕਰਾਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕਿ ਉਨ੍ਹਾਂ ਦੇ ਵੱਲੋਂ ਬਿਨਾਂ ਕਿਸੇ ਡਰ ਦੇ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਹੈ । ਇਨ੍ਹਾਂ ਤਸਕਰਾਂ ਦੇ ਵੱਲੋਂ ਭੋਲੇ ਭਾਲੇ ਨੌਜਵਾਨਾਂ ਨੂੰ ਨਸ਼ੇ ਤੇ ਲਗਾਇਆ ਜਾਂਦਾ ਏ ਫਿਰ ਉਨ੍ਹਾਂ ਨੂੰ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਹੈ । ਇਸ ਨਸ਼ੇ ਨੇ ਹੁਣ ਤਕ ਕਈ ਘਰ ਤਬਾਹ ਕਰ ਦਿੱਤੇ ਹਨ ।

ਪਰ ਪੁਲੀਸ ਵੱਲੋਂ ਹੁਣ ਅਜਿਹੇ ਤਸਕਰਾਂ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ । ਪੁਲੀਸ ਦੇ ਵਲੋ ਅਜਿਹੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੇ ਘਰ ਦੇ ਕਮਰੇ ਵਿੱਚ ਤਹਿਖਾਨੇ ਤਿਆਰ ਕੀਤਾ ਹੈ । ਬੀਤੇ ਦਿਨੀਂ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਤੇ ਵੱਲੋਂ ਬਠਿੰਡਾ ਦੇ ਵਿਚ ਉਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ । ਜਿਨ੍ਹਾਂ ਦੇ ਘਰ ਦੇ ਵਿੱਚ ਤਹਿਖਾਨੇ ਬਣੇ ਹੋਏ ਸਨ ਤੇ ਪੁਲੀਸ ਵੱਲੋਂ ਘਰ ਦੇ ਵਿੱਚ ਬਣਾਏ ਗਏ ਤਹਿਖਾਨਿਆਂ ਦੇ ਵਿੱਚੋਂ ਸੱਤ ਕਿੱਲੋ ਡੋਡੇ ਚਾਰ ਸੌ ਪੰਜਾਹ ਗ੍ਰਾਮ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ।

ਜਿਸ ਦੇ ਚਲਦੇ ਪੁਲੀਸ ਦੇ ਵੱਲੋਂ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਉੱਥੇ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਸਨ । ਪੁਲੀਸ ਦੇ ਖਿਲਾਫ ਥਾਣਾ ਨੰਦਗੜ੍ਹ ਵਿੱਚ ਪਰਚਾ ਦਰਜ ਕੀਤਾ ਗਿਆ ਹੈ । ਉੱਥੇ ਹੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਜਲਦੀ ਹੀ ਪੁਲੀਸ ਨੂੰ ਸੂਚਨਾ ਮਿਲੀ । ਜਿਸ ਦੇ ਆਧਾਰ ਤੇ ਪੁਲਿਸ ਨੇ ਦੋਸ਼ੀਆਂ ਦੇ ਘਰ ਛਾਪਾ ਮਾਰਿਆ ਤਾਂ ਉਹ ਕਮਰੇ ਵਿਚ ਲੁਕ ਗਿਆ ।

ਜਦ ਪੁਲਸ ਪਾਰਟੀ ਇਸ ਕਮਰੇ ਵਿੱਚ ਪਹੁੰਚੇ ਤਾਂ ਨਸ਼ਾ ਤਸਕਰ ਅਚਾਨਕ ਗਾਇਬ ਹੋ ਗਏ । ਇਸ ਤੋਂ ਬਾਅਦ ਪੁਲੀਸ ਨੇ ਤਸਕਰ ਦੀ ਭਾਲ ਦੇ ਲਈ ਕਮਰੇ ਦੀ ਬਰੀਕੀ ਨਾਲ ਜਾਂਚ ਪਡ਼ਤਾਲ ਸ਼ੁਰੂ ਕੀਤੇ ਕਮਰੇ ਦੀ ਨੁੱਕਰ ਦੇ ਕੋਲ ਰੱਖੇ ਫਰੀਜ਼ ਕੋਲੋਂ ਕੁਝ ਹਲਚਲ ਹੋਣ ਲਗੀ । ਪੁਲੀਸ ਨੇ ਜਦੋਂ ਫਰਿੱਜ ਦੇ ਪਾਸੇ ਦੇਖਿਆ ਤਾਂ ਉਹ ਥੱਲਿਓਂ ਤਹਿਖਾਨਾ ਨਿਕਲਿਆ । ਅਜਿਹੀ ਸਥਿਤੀ ਵਿੱਚ ਨਸ਼ਾ ਤਸਕਰ ਲੁਕਿਆ ਹੋਇਆ ਸੀ ਤੇ ਉਸ ਦੇ ਤਹਿਖ਼ਾਨੇ ਦੇ ਵਿੱਚ ਭੁੱਕੀ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆ । ਫਿਲਹਾਲ ਪੁਲੀਸ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ ।

error: Content is protected !!