ਕਰਲੋ ਘਿਓ ਨੂੰ ਭਾਂਡਾ – ਮਾਂ ਬਾਪ ਨੇ 11 ਸਾਲ ਦੀ ਬੱਚੀ ਨੂੰ ਮੋਬਾਈਲ ਤੋਂ ਰੋਕਿਆ ਤਾਂ ਬੱਚੀ ਨੇ ਕਰਤਾ ਅਜਿਹਾ ਕਾਂਡ ਪੁਲਸ ਪਾਈ ਸੋਚਾਂ ਚ

ਆਈ ਤਾਜਾ ਵੱਡੀ ਖਬਰ

ਸੋਸ਼ਲ ਮੀਡੀਆ ਜਿੱਥੇ ਲੋਕਾਂ ਲਈ ਬਹੁਤ ਜ਼ਿਆਦਾ ਮਦਦਗਾਰ ਸਾਬਤ ਹੁੰਦਾ ਹੈ ਉਥੇ ਹੀ ਕਈ ਕੇਸਾਂ ਦੇ ਵਿੱਚ ਇਸ ਦਾ ਨੁਕਸਾਨ ਵੀ ਸਾਹਮਣੇ ਆਇਆ ਹੈ। ਆਏ ਦਿਨ ਹੀ ਸੋਸ਼ਲ ਮੀਡੀਆ ਉਪਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨੂੰ ਵੇਖ ਅਤੇ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅੱਜ ਦੇ ਯੁੱਗ ਵਿੱਚ ਫੋਨ ਦਾ ਸਭ ਤੋਂ ਵਧੇਰੇ ਅਸਰ ਬੱਚਿਆਂ ਉਪਰ ਪੈ ਰਿਹਾ ਹੈ ਕਿਉਂਕਿ ਬੱਚਿਆਂ ਨੂੰ ਕਰੋਨਾ ਦੋਰਾਨ ਆਨ ਲਾਈਨ ਕਲਾਸਾਂ ਲਗਾਉਣ ਨੂੰ ਲੈ ਕੇ ਫੋਨ ਦੀ ਵਧੇਰੇ ਵਰਤੋਂ ਕਰਨ ਦੀ ਆਦਤ ਪੈ ਚੁੱਕੀ ਹੈ। ਜੋ ਕਿਤੇ ਨਾ ਕਿਤੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਲਈ ਹਾਨੀਕਾਰਕ ਸਾਬਤ ਹੋ ਰਹੀ ਹੈ। ਫੋਨ ਤੇ ਗੇਮਾਂ ਦੇ ਜ਼ਰੀਏ ਵੀ ਬੱਚਿਆਂ ਵੱਲੋਂ ਆਪਣੇ ਮਾਪਿਆਂ ਦਾ ਬਹੁਤ ਜ਼ਿਆਦਾ ਪੈਸਾ ਖਰਾਬ ਕੀਤਾ ਜਾ ਚੁੱਕਾ ਹੈ।

ਹੁਣ ਮਾਂ-ਬਾਪ ਨੇ 11 ਸਾਲ ਦੀ ਬੱਚੀ ਨੂੰ ਮੋਬਾਇਲ ਤੋਂ ਰੋਕਿਆ ਤਾਂ ਬੱਚੀ ਵੱਲੋਂ ਅਜਿਹਾ ਕੰਮ ਕੀਤਾ ਗਿਆ ਹੈ ਜਿਸ ਨੂੰ ਸੁਣ ਕੇ ਸਾਰੇ ਲੋਕ ਸੋਚ ਵਿੱਚ ਪੈ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਤੇ ਗਾਜ਼ੀਆਬਾਦ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਗਿਆਰਾਂ ਸਾਲਾਂ ਦੀ ਬੱਚੀ ਨੂੰ ਫ਼ੋਨ ਦੀ ਵਧੇਰੇ ਵਰਤੋਂ ਕਰਨ ਤੋਂ ਰੋਕਣਾ ਮਾਂ-ਬਾਪ ਨੂੰ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਨ੍ਹਾਂ ਨੂੰ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾਣ ਦੀ ਖਬਰ ਸਾਹਮਣੇ ਆਈ। ਜਿਸ ਦੇ ਚੱਲਦੇ ਹੋਏ ਗਿਆਰਾਂ ਸਾਲਾਂ ਦੀ ਬੱਚੀ ਦੇ ਪਿਤਾ ਵੱਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।

ਜਿਸ ਤੋਂ ਬਾਅਦ ਪੁਲਿਸ ਵੱਲੋਂ ਸ਼ਿਕਾਇਤ ਦਰਜ ਕਰਦੇ ਹੀ ਇਸ ਘਟਨਾ ਦੀ ਜਾਂਚ ਕੀਤੀ ਗਈ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਇਹ ਸਾਰਾ ਕੰਮ ਉਨ੍ਹਾਂ ਦੀ ਗਿਆਰਾਂ ਸਾਲਾਂ ਦੀ ਬੱਚੀ ਵੱਲੋਂ ਕੀਤਾ ਗਿਆ ਸੀ। 11 ਸਾਲਾਂ ਦੀ ਲੜਕੀ ਨੇ ਆਪਣੇ ਮਾਪਿਆਂ ਦੇ ਵਟਸਐਪ ਨੰਬਰ ਦੀ ਵੈਬ ਰਾਹੀਂ ਲੈਪਟਾਪ ਤੇ ਵਰਤੋਂ ਕੀਤੀ ਅਤੇ ਆਪਣੇ ਪਿਤਾ ਤੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਉਥੇ ਹੀ ਇਹ ਵੀ ਆਖਿਆ ਗਿਆ ਕਿ ਅਗਰ ਫਿਰੋਤੀ ਨਾ ਦਿੱਤੀ ਗਈ ਤਾਂ ਉਨ੍ਹਾਂ ਦੇ ਪੁੱਤਰ ਅਤੇ ਧੀ ਦੀ ਹੱਤਿਆ ਕਰ ਦਿੱਤੀ ਜਾਵੇਗੀ।

ਜਿਸ ਕਾਰਨ ਪੀੜਤ ਪਿਤਾ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਵਿਚ ਕੀਤੀ ਗਈ। ਸਚਾਈ ਸਾਹਮਣੇ ਆਉਣ ਤੇ ਬੱਚੀ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਮਾਪਿਆਂ ਨੂੰ ਉਸ ਦੀ ਕੌਂਸਲਿੰਗ ਕਰਨ ਵਾਸਤੇ ਆਖਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸੱਤਵੀ ਕਲਾਸ ਵਿੱਚ ਪੜ੍ਹਨ ਵਾਲੀ ਇਸ ਬੱਚੀ ਨੇ ਦੱਸਿਆ ਕਿ ਉਸ ਦੇ ਪਰਿਵਾਰ ਵੱਲੋਂ ਉਸਨੂੰ ਫੋਨ ਦੀ ਵਰਤੋਂ ਕਰਨ ਤੋਂ ਰੋਕਿਆ ਜਾਂਦਾ ਹੈ ਜਿਸ ਕਾਰਨ ਗੁੱਸੇ ਵਿੱਚ ਆ ਕੇ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ।

error: Content is protected !!