ਕਰੋਨਾ ਦੇ ਦੌਰਾਨ ਪੰਜਾਬ ਦੇ ਸਕੂਲਾਂ ਵਲੋਂ ਫੀਸਾਂ ਲੈਣ ਦੇ ਮਾਮਲੇ ਬਾਰੇ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਵਿਸ਼ਵ ਵਿਚ ਆਈ ਕਰੋਨਾ ਨੇ ਸਭ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਦੁਨੀਆ ਦਾ ਕੋਈ ਵੀ ਦੇਸ਼ ਇਸ ਦੀ ਚਪੇਟ ਵਿੱਚ ਆਉਣ ਤੋਂ ਨਹੀਂ ਬਚ ਸਕਿਆ। 2019 ਦੇ ਅਖ਼ੀਰ ਵਿੱਚ ਸ਼ੁਰੂ ਹੋਈ ਇਹ ਕਰੋਨਾ ਸਭ ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਜਿੱਥੇ ਇਸਦੀ ਅਗਲੀ ਲਹਿਰ ਕਾਰਨ ਮੁੜ ਤੋਂ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਉਹ ਸਾਰੇ ਦੇਸ਼ਾਂ ਵਿੱਚ ਕਰੋਨਾ ਦੇ ਵਧਦੇ ਕੇਸਾਂ ਨੂੰ ਦੇਖ ਕੇ ਤਾਲਾਬੰਦੀ ਕੀਤੀ ਜਾ ਰਹੀ ਹੈ। ਭਾਰਤ ਵਿੱਚ ਵੀ ਮਾਰਚ 2020 ਨੂੰ ਤਾਲਾਬੰਦੀ ਕੀਤੀ ਗਈ ਸੀ। ਤਾਂ ਜੋ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਇਸ ਸਮੇਂ ਦੌਰਾਨ ਹੀ ਵਿੱਦਿਅਕ ਅਦਾਰਿਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ।

ਤਾਂ ਜੋ ਸਕੂਲ ਆਉਣ ਵਾਲੇ ਵਿਦਿਆਰਥੀਆਂ ਨੂੰ ਇਸ ਦੇ ਪ੍ਰਭਾਵ ਵਿਚ ਆਉਂਣ ਤੋਂ ਬਚਾਇਆ ਜਾ ਸਕੇ। ਉੱਥੇ ਹੀ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਵਿੱਚ ਪੜ੍ਹਾਈ ਨੂੰ ਆਨਲਾਈਨ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਤੇ ਕੋਈ ਨੁਕਸਾਨ ਨਾ ਹੋ ਸਕੇ। ਉਥੇ ਹੀ ਇਸ ਦੌਰ ਦੇ ਵਿਚ ਲੋਕਾਂ ਨੂੰ ਆਰਥਿਕ ਮੰ-ਦੀ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਮਾਪਿਆਂ ਵੱਲੋਂ ਸਕੂਲਾਂ ਦੀਆਂ ਫੀਸਾਂ ਦੇਣੀਆਂ ਮੁਸ਼ਕਲ ਹੋ ਗਈਆਂ ਸਨ। ਉਥੇ ਹੀ ਸਕੂਲਾਂ ਵੱਲੋਂ ਵੀ ਪੂਰੀ ਫੀਸ ਵਸੂਲੀ ਜਾ ਰਹੀ ਸੀ। ਇਸ ਦਾ ਮੁੱਦਾ ਅਦਾਲਤ ਤੱਕ ਵੀ ਜਾ ਪਹੁੰਚਾ। ਅਦਾਲਤ ਵੱਲੋਂ ਬਾਕੀ ਫੀਸਾਂ ਨੂੰ ਛੱਡ ਕੇ ਸਿਰਫ਼ ਟਿਊਸ਼ਨ ਫੀਸ ਲੈਣ ਦਾ ਹੀ ਫ਼ੈਸਲਾ ਲਾਗੂ ਕੀਤਾ ਗਿਆ।

ਹੁਣ ਕੋਰੋਨਾ ਦੇ ਦੌਰ ਦੌਰਾਨ ਪੰਜਾਬ ਦੇ ਸਕੂਲਾਂ ਵੱਲੋਂ ਫ਼ੀਸਾਂ ਲੈਣ ਦੇ ਮਾਮਲੇ ਬਾਰੇ ਇਕ ਹੋਰ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਸਦਨ ਵਿੱਚ ਬੋਲਦੇ ਹੋਏ ਕਰੋਨਾ ਦੌਰ ਦੌਰਾਨ ਨਿੱਜੀ ਸਕੂਲਾਂ ਵੱਲੋਂ ਲਈਆਂ ਗਈਆਂ ਫੀਸਾਂ ਬਾਰੇ ਮੁੱਦਾ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਭ ਨਿੱਜੀ ਸਕੂਲਾਂ ਵੱਲੋਂ ਦੱਬ ਕੇ ਫੀਸਾਂ ਵਸੂਲੀਆਂ ਗਈਆਂ ਹਨ। ਉੱਥੇ ਹੀ ਤਨਖਾਹ ਨਾ ਮਿਲਣ ਕਾਰਨ ਇਕ ਸਕੂਲ ਦੇ ਮਾਲੀ ਵੱਲੋਂ ਖੁ-ਦ-ਕੁ-ਸ਼ੀ ਕਰ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ।

ਮੁਲਾਜਮਾਂ ਨੂੰ ਤਨਖਾਹ, ਭੱ-ਤੇ ਟੀ. ਡੀ. ਵੀ ਨਹੀਂ ਮਿਲ ਰਿਹਾ। ਉਨ੍ਹਾਂ ਅੰਸਾਰੀ ਮਾਮਲੇ ਵਿੱਚ ਵੀ ਸਰਕਾਰ ਨੂੰ ਘੇਰਿਆ ਹੈ। ਇਸ ਤਰਾਂ ਇਹ ਗੱਲਬਾਤ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਅਜਿਹਾ ਦੌਰ ਚੱਲ ਰਿਹਾ ਹੈ ਜਿੱਥੇ ਮੁਲਾਜ਼ਮਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਸਕੂਲਾਂ ਵੱਲੋਂ ਪੂਰੀ ਫੀਸ ਲਈ ਗਈ ਹੈ ਜਦ ਕਿ ਇਕ ਦਿਨ ਲਈ ਸਕੂਲ ਨਹੀਂ ਖੋਲੇ ਗਏ ਸਨ।

error: Content is protected !!