ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਖਜਿੰਦਰ ਰੰਧਾਵਾ ਦੇ ਜਵਾਈ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀ ਸਿਆਸਤ ਵਿਚ ਆਏ ਦਿਨ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ ਜਿਸ ਬਾਰੇ ਲੋਕਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਕੁੱਝ ਕਹਾਵਤਾਂ ਵੀ ਅਜਿਹੀਆਂ ਬਣੀਆ ਹਨ ਜੋ ਕੁਝ ਲੋਕਾਂ ਉਪਰ ਵੀ ਬਿਲਕੁਲ ਸਹੀ ਢੁਕ ਜਾਂਦੀਆਂ ਹਨ, ਸਿਆਣੇ ਕਹਿੰਦੇ ਨੇ ਕਿ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ। ਕਈ ਜਗ੍ਹਾ ਤੇ ਇਹ ਕਹਾਵਤ ਬਿਲਕੁੱਲ ਸੱਚ ਵੀ ਸਾਬਤ ਹੋ ਜਾਂਦੀ ਹੈ। ਜਿੱਥੇ ਅੱਜ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਉਥੇ ਹੀ ਕੁਝ ਲੋਕ ਸਿਆਸੀ ਲਾਹਾ ਲੈਂਦੇ ਹੋਏ ਆਪਣੇ ਹੀ ਕਰੀਬੀਆਂ ਨੂੰ ਅਜਿਹੇ ਅਹੁਦਿਆਂ ਤੇ ਤੈਨਾਤ ਕਰ ਦਿੰਦੇ ਹਨ ਜਿਸ ਬਾਰੇ ਕਿਸੇ ਵੱਲੋਂ ਉਮੀਦ ਵੀ ਨਹੀਂ ਕੀਤੀ ਗਈ ਸੀ।

ਹੁਣ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਖਜਿੰਦਰ ਰੰਧਾਵਾ ਦੇ ਜਵਾਈ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਜਵਾਈ ਨੂੰ ਲੈ ਕੇ ਸਿਆਸਤ ਵਿਚ ਫਿਰ ਤੋਂ ਹਲਚਲ ਮਚ ਗਈ ਹੈ। ਜਿੱਥੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਲਾਏ ਜਾਣ ਦੀ ਖਬਰ ਸਾਹਮਣੇ ਆਈ ਹੈ ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਤੇ ਕਈ ਸਵਾਲ ਚੁੱਕੇ ਗਏ ਹਨ।

ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਜਿਥੇ ਤਰੁਣਵੀਰ ਸਿੰਘ ਲਹਿਲ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਦਾ ਅਹੁਦਾ ਦੇ ਦਿੱਤਾ ਗਿਆ ਹੈ। ਐਡਵੋਕੇਟ ਧਰਮਵੀਰ ਸਿੰਘ ਲਹਿਲ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੇ ਜਵਾਈ ਹਨ। ਜਿਨ੍ਹਾਂ ਨੂੰ ਇਹ ਅਹਿਮ ਅਹੁਦਾ ਦਿੱਤਾ ਗਿਆ ਹੈ। ਤਰੁਣਵੀਰ ਸਿੰਘ ਲਹਿਲ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕੀਤੇ ਜਾਣ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਐਡਵੋਕੇਟ ਦਿਨੇਸ਼ ਚੱਢਾ ਨੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਜਵਾਈ ਸਾਹਿਬ ਨੂੰ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਲੱਗਣ ਤੇ ਮੁਬਾਰਕਬਾਦ, ਘਰ ਘਰ ਰੁਜਗਾਰ।

ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਇਹ ਤੰਜ ਫੇਸਬੁਕ ਤੇ ਜਾਣਕਾਰੀ ਦਿੰਦੇ ਹੋਏ ਕੱਸਿਆ ਗਿਆ ਹੈ। ਕਾਂਗਰਸ ਸਰਕਾਰ ਵਿੱਚ ਹੁਣ ਇਸ ਅਹੁਦੇ ਤੇ ਤਾਇਨਾਤੀ ਨੂੰ ਲੈਕੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਗਏ ਹਨ। ਜਿਸ ਦਾ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਵੀ ਕੀਤਾ ਜਾਵੇਗਾ।

error: Content is protected !!