ਕਿਸਾਨਾਂ ਦੀ ਹਮਾਇਤ ਚ ਹੋ ਗਿਆ 15 ਜਨਵਰੀ ਬਾਰੇ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਦਾ ਅੰਨਦਾਤਾ ਇਸ ਸਮੇਂ ਆਪਣੇ ਹੱਕਾਂ ਦੇ ਲਈ ਦਿੱਲੀ ਦੀਆਂ ਸਰਹੱਦਾਂ ਉਪਰ ਡਟਿਆ ਹੋਇਆ ਹੈ। ਇੱਥੇ ਪੈ ਰਹੀ ਅੱਤ ਦੀ ਠੰਡ ਵੀ ਕਿਸਾਨਾਂ ਦੇ ਜਜ਼ਬੇ ਅਤੇ ਜਨੂੰਨ ਨੂੰ ਨਹੀਂ ਘੱਟ ਕਰ ਪਾ ਰਹੀ। ਕਿਸਾਨ ਆਪਣੀਆਂ ਮੰਗਾਂ ਨੂੰ ਹਰ ਹਾਲਤ ਦੇ ਵਿੱਚ ਪੂਰੀਆਂ ਕਰਵਾਉਣਾ ਚਾਹੁੰਦੇ ਹਨ ਜਿਸ ਕਾਰਨ ਉਹ ਇਹੋ ਜਿਹੇ ਸਰਦ ਹਲਾਤਾਂ ਦੇ ਵਿਚ ਵੀ ਦਿੱਲੀ ਦੀਆਂ ਬਰੂਹਾਂ ਨੂੰ ਡੱਕ ਕੇ ਬੈਠੇ ਹੋਏ ਹਨ। ਇਸ ਖੇਤੀ ਅੰਦੋਲਨ ਦੇ ਸਬੰਧ ਵਿਚ ਹੁਣ ਤਕ ਕਈ ਸਿਆਸੀ ਪਾਰਟੀਆਂ ਦੇ ਲੀਡਰ ਆਪਣੇ ਬਿਆਨ ਦੇ ਚੁੱਕੇ ਹਨ।

ਇਨ੍ਹਾਂ ਦੇ ਵਿਚੋਂ ਹੀ ਹੁਣ ਰਾਸ਼ਟਰੀ ਕਾਂਗਰਸ ਪਾਰਟੀ ਦੇ ਇੱਕ ਬੁਲਾਰੇ ਨੇ ਪ੍ਰੈਸ ਕਾਨਫਰੰਸ ਜ਼ਰੀਏ ਪ੍ਰਧਾਨ ਮੰਤਰੀ ਮੋਦੀ ਨੂੰ ਲੰਬੇ ਹੱਥੀ ਲੈਂਦੇ ਹੋਏ ਨੇ ਇਕ ਅਹਿਮ ਬਿਆਨ ਦਿੱਤਾ ਹੈ। ਰਾਸ਼ਟਰੀ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਆਖਿਆ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ ਦਾ ਅੰਨਦਾਤਾ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀਆਂ ਹੱਦਾਂ ਉਪਰ ਗੁਹਾਰ ਲਗਾ ਰਿਹਾ ਹੈ। ਇਸ ਸਰਦ ਮੌਸਮ ਦੇ ਵਿਚ ਪੈ ਰਹੀ ਇਸ ਹੱਡ ਚੀਰਵੀਂ ਠੰਡ ਕਾਰਨ 60 ਤੋਂ ਵੱਧ ਕਿਸਾਨਾਂ ਨੇ ਆਪਣਾ ਦਮ ਤੋੜ ਦਿੱਤਾ ਹੈ।

ਪਰ ਆਪਣੇ ਹੱਕਾਂ ਦੀ ਲੜਾਈ ਖਾਤਰ ਦੇਸ਼ ਲਈ ਕੁ-ਰ-ਬਾ-ਨ ਹੋਣ ਵਾਲੇ ਕਿਸਾਨਾਂ ਦੀ ਕੁਰਬਾਨੀ ਉੱਪਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕ ਵੀ ਸ਼ਬਦ ਨਹੀਂ ਕਿਹਾ ਗਿਆ। ਇਸ ਦੇ ਨਾਲ ਹੀ ਰਣਦੀਪ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹੁਣ ਇਹ ਫੈਸਲਾ ਕੀਤਾ ਹੈ ਕਿ ਉਹ ਕਿਸਾਨਾਂ ਦੇ ਸਮਰਥਨ ਵਿਚ 15 ਜਨਵਰੀ ਨੂੰ ਆਪਣੇ ਹਰ ਜ਼ਿਲ੍ਹਾ ਹੈੱਡ ਕੁਆਰਟਰ ਉੱਪਰ ਕਿਸਾਨ ਅਧਿਕਾਰ ਦਿਵਸ ਦੇ ਰੂਪ ਵਜੋਂ ਇਕ ਜਨ ਅੰਦੋਲਨ ਤਿਆਰ ਕਰੇਗੀ। ਇਸ ਜਨ ਅੰਦੋਲਨ ਦੇ

ਤਹਿਤ ਧਰਨਾ ਪ੍ਰਦਰਸ਼ਨ ਅਤੇ ਰੈਲੀ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਸ਼ਾਮਲ ਹੋਏ ਵਰਕਰ ਰਾਜ ਭਵਨ ਤੱਕ ਮਾਰਚ ਕਰਨਗੇ। ਕਿਸਾਨੀ ਦੇ ਇਸ ਮੁੱਦੇ ਉਪਰ ਸ਼ਨੀਵਾਰ ਨੂੰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਪਾਰਟੀ ਦੇ ਸਕੱਤਰ ਅਤੇ ਇੰਚਾਰਜਾਂ ਨਾਲ ਬੈਠਕ ਕੀਤੀ ਸੀ। ਵੀਡੀਓ ਕਾਨਫਰੰਸ ਜ਼ਰੀਏ ਹੋਈ ਇਸ ਮੀਟਿੰਗ ਦੇ ਵਿਚ ਪ੍ਰਿਯੰਕਾ ਗਾਂਧੀ ਸਮੇਤ ਕਈ ਸੀਨੀਅਰ ਨੇਤਾ ਮੌਜੂਦ ਰਹੇ। ਇਸ ਮੀਟਿੰਗ ਦੇ ਵਿਚ ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਵਿਚਾਲੇ 8ਵੀਂ ਮੀਟਿੰਗ ਦੇ ਬੇਸਿੱਟਾ ਰਹਿਣ ਦਾ ਮੁੱਦਾ ਚੁੱਕਿਆ ਗਿਆ ਸੀ। ਜਿਸ ਵਿੱਚ ਕਾਂਗਰਸ ਪਾਰਟੀ ਨੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਖਿਲਵਾੜ ਕਰ ਰਹੀ ਹੈ ਜੋ ਕਿਸੇ ਵੀ ਪਾਸੇ ਤੋਂ ਠੀਕ ਨਹੀਂ ਹੈ।

error: Content is protected !!