ਕਿਸਾਨ ਅੰਦੋਲਨ :22 ਅਤੇ 23 ਜਨਵਰੀ ਬਾਰੇ ਆਈ ਵੱਡੀ ਖਬਰ,ਇਹਨਾਂ ਨੇ ਕੀਤਾ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਖੇਤੀ ਅੰਦੋਲਨ ਦੇ ਵਿਚੋਂ ਰੋਜ਼ਾਨਾਂ ਹੀ ਨਵੀਆਂ ਖਬਰਾਂ ਦਾ ਆਉਣਾ ਜਾਰੀ ਹੈ। ਇਨ੍ਹਾਂ ਖਬਰਾਂ ਦਾ ਅਸਰ ਪੂਰੇ ਭਾਰਤ ਤੋਂ ਇਲਾਵਾ ਪੂਰੇ ਵਿਸ਼ਵ ਦੇ ਉਪਰ ਵੀ ਪੈਂਦਾ ਹੈ। ਦਿੱਲੀ ਦੀਆਂ ਸਰਹੱਦਾਂ ਉਪਰ ਬੈਠੇ ਹੋਏ ਕਿਸਾਨਾਂ ਦਾ ਇਹ ਅੰਦੋਲਨ ਅੱਜ 53ਵੇਂ ਦਿਨ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਜਿਸਦੇ ਚਲਦੇ ਹੋਏ ਕਈ ਕਿਸਾਨੀ ਆਗੂਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਐਲਾਨ ਕੀਤੇ ਗਏ ਹਨ। ਜਿਸ ਦੇ ਤਹਿਤ ਸ਼ਨੀਵਾਰ ਨੂੰ ਸੁਪਰੀਮ ਕੋਰਟ ਨੂੰ ਇਕ ਨਵੀਂ ਸੰਗਠਿਤ ਕਮੇਟੀ ਬਣਾਉਣ ਦੀ ਗੱਲ ਆਖੀ ਗਈ ਹੈ

ਅਤੇ ਉਥੇ ਹੀ ਦੂਜੇ ਪਾਸੇ 26 ਜਨਵਰੀ ਵਾਲੇ ਦਿਨ ਕਿਸਾਨਾਂ ਦੀ ਪਰੇਡ ਮਾਰਚ ਦੇ ਟਰੈਕਟਰਾਂ ਦੀ ਤਿਆਰੀ ਸਬੰਧੀ ਵੀ ਖਬਰਾਂ ਆ ਰਹੀਆਂ ਹਨ। ਪਰ ਹੁਣ ਭਾਰਤੀ ਕਿਸਾਨ ਯੂਨੀਅਨ ਚਢੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਇਕ ਅਹਿਮ ਫ਼ੈਸਲਾ ਕਰਦੇ ਹੋਏ ਆਖਿਆ ਹੈ ਕਿ ਉਹ 22 ਅਤੇ 23 ਜਨਵਰੀ ਨੂੰ ਸਿਆਸੀ ਪਾਰਟੀਆਂ ਦੀ ਇੱਕ ਜਨ ਸੰਸਦ ਨੂੰ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਦਾ ਫੈਸਲਾ ਉਹਨਾਂ ਨੇ ਦਿੱਲੀ ਸਿਆਸੀ ਦਲਾਂ ਦੀ ਸ਼ਮੂਲੀਅਤ ਵਾਲੀ ਇੱਕ ਮੀਟਿੰਗ ਦੇ ਵਿੱਚ ਲਿਆ ਗਿਆ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਚਢੂਨੀ ਉਸ ਨੇ ਦੱਸਿਆ ਕਿ ਇਸ ਜਨ-ਸੰਸਦ ਦੇ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਡੈਮੋਕ੍ਰੇਟਿਕ ਅਤੇ ਪੰਜਾਬ ਏਕਤਾ ਪਾਰਟੀ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਹਾਲਾਂਕਿ ਚਢੂਨੀ ਨੇ ਸਪਸ਼ਟ ਕਰਦੇ ਹੋਏ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਆਗੂਆਂ ਦੇ ਨਾਲ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਉਨ੍ਹਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਹੁਣ ਤੱਕ ਇਸ ਅੰਦੋਲਨ ਨੂੰ

ਸਿਆਸੀ ਲੀਡਰਾਂ ਤੋਂ ਪਰ੍ਹੇ ਹੀ ਰੱਖਿਆ ਸੀ। ਇਸ ਸਬੰਧੀ ਕੀਤੀ ਗਈ ਮੀਟਿੰਗ ਦੇ ਵਿਚ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ, ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਐਮਐਲਏ, ਅਕਾਲੀ ਦਲ ਡੈਮੋਕ੍ਰੇਟਿਕ ਦੇ ਪਰਮਿੰਦਰ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ ਅਤੇ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਸ਼ਾਮਲ ਹੋਏ ਸਨ। ਇਸ ਮੀਟਿੰਗ ਦੌਰਾਨ ਹੀ ਜਨ ਸੰਸਦ ਨੂੰ ਸੱਦਣ ਲਈ ਫੈਸਲਾ ਲਿਆ ਗਿਆ ਹੈ।

error: Content is protected !!