ਕਿਸਾਨ ਨੇ ਮੱਝ ਵੇਚ ਇਸ ਕਾਰਨ ਲਗਾ ਤਾ ਕਿਸਾਨਾਂ ਲਈ ਦਿਲੀ ਬਾਡਰ ਤੇ ਲੰਗਰ – ਸਾਰੇ ਪਾਸੇ ਹੋ ਗਈ ਚਰਚਾ

ਤਾਜਾ ਵੱਡੀ ਖਬਰ

ਕਿਸਾਨਾਂ ਵੱਲੋਂ ਦਿੱਲੀ ਵਿੱਚ ਸੰਘਰਸ਼ ਜਾਰੀ ਕੀਤੇ ਹੋਏ ਇਕ ਪੂਰਾ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਕਰਦੇ ਹੋਏ ਪੰਜਾਬ ਦੇ ਕਿਸਾਨਾ ਨੂੰ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਹੁਣ ਤੱਕ ਕਿਸਾਨਾਂ ਦੀਆਂ ਕੇਂਦਰ ਸਰਕਾਰ ਦੇ ਨਾਲ ਕੀਤੀਆਂ ਗਈਆਂ ਸਾਰੀਆਂ ਮੀਟਿੰਗਾਂ ਬੇਸਿੱਟਾ ਹੀ ਰਹੀਆਂ ਸਨ। ਕਿਸਾਨ 26 ਨਵੰਬਰ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇੰਨਾ ਕਾਲੇ ਕਾਨੂੰਨਾਂ ਦਾ ਵਿਰੋਧ ਸ਼ਾਂਤਮਈ ਢੰਗ ਨਾਲ ਕਰ ਰਹੇ ਹਨ।

ਜਿਥੇ ਕਿਸਾਨਾਂ ਵੱਲੋਂ ਅਮੀਰ ਘਰਾਣਿਆਂ ਦੇ ਸ਼ਾਪਿੰਗ ਮਾਲਜ਼, ਅਨਾਜ ਦੇ ਗੋਦਾਮ, ਪੈਟਰੋਲ ਪੰਪ, ਰੇਲਵੇ ਲਾਈਨਾਂ, ਟੋਲ ਪਲਾਜ਼ਿਆਂ ਅਤੇ ਭਾਜਪਾ ਨੇਤਾਵਾਂ ਦੇ ਘਰ ਦਾ ਲਗਾਤਾਰ ਘਿਰਾਓ ਕੀਤਾ ਜਾ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ ਤੇ ਕੀਤੇ ਜਾ ਰਹੇ ਸੰਘਰਸ਼ ਵਿੱਚ ਪੰਜਾਬ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਦੇ ਕਿਸਾਨ ਅਤੇ ਮਜ਼ਦੂਰ ਜਥੇ ਬੰਦੀਆਂ ਸ਼ਾਮਲ ਹੋਈਆਂ ਹਨ। ਕਿਸਾਨਾਂ ਨੂੰ ਪੂਰੇ ਦੇਸ਼ ਦੇ ਲੋਕਾਂ ਵੱਲੋਂ ਆਪਣੇ ਹਿਸਾਬ ਨਾਲ ਮਦਦ ਮੁਹਈਆ ਕਰਵਾਈ ਜਾ ਰਹੀ ਹੈ। ਭਾਰਤ ਦਾ ਹਰ ਕਿਸਾਨ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦਾ ਹੈ।

ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਕਿਸਾਨ ਨੇ ਆਪਣੀ ਮੱਝ ਨੂੰ ਵੇਚ ਕੇ ਦਿੱਲੀ ਦੇ ਟਿਕਰੀ ਬਾਰਡਰ ਦੇ ਕਿਸਾਨਾਂ ਲਈ ਲੰਗਰ ਲਾ ਦਿੱਤਾ ਹੈ। ਇਸ ਘਟਨਾ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਹਰਿਆਣੇ ਦੇ ਰਹਿਣ ਵਾਲੇ ਇੱਕ ਕਿਸਾਨ ਸੁਖਬੀਰ ਸਿੰਘ ਨੇ ਆਪਣੀ ਮੱਝ 51 ਲੱਖ ਰੁਪਏ ਵਿੱਚ ਵੇਚ ਦਿੱਤੀ ਹੈ। ਇਸ ਸਰਸਵਤੀ ਨਾਮ ਦੀ ਮੱਝ ਦੇ ਸਿਰ ਕਈ ਰਿਕਾਰਡ ਸਨ। ਇਹ ਮੱਝ ਪੰਜਾਬ ਦੇ ਮਾਛੀਵਾੜਾ ਦੇ ਨਜ਼ਦੀਕ ਇੱਕ ਪਿੰਡ ਦੇ ਇੱਕ ਕਿਸਾਨ ਪਵਿੱਤਰ ਸਿੰਘ ਵੱਲੋਂ ਖਰੀਦੀ ਗਈ ਹੈ।

ਇਸ ਮੱਝ ਨੂੰ ਵੇਚਣ ਵਾਲੇ ਕਿਸਾਨ ਸੁਖਬੀਰ ਨੇ ਦੱਸਿਆ ਹੈ ਕਿ ਇਸ ਸਰਸਵਤੀ ਨਾਂ ਦੀ ਮੱਝ ਦੇ ਸਿਰ 33 ਕਿਲੋ 131 ਗ੍ਰਾਮ ਦੁੱਧ ਦੇਣ ਦਾ ਵਰਲਡ ਰਿਕਾਰਡ ਪੈਦਾ ਕੀਤਾ ਸੀ। ਪਰ ਇਸ ਮੱਝ ਨੇ ਹੁਣ ਪੀ ਡੀ ਐੱਫ ਵਿਚ ਪਾਕਿਸਤਾਨ ਦੀ ਮੱਝ ਦਾ ਰਿਕਾਰਡ 32 ਕਿਲੋ 66 ਗ੍ਰਾਮ ਦੁੱਧ ਦੇ ਕੇ ਤੋੜਿਆ ਸੀ। ਇਸ ਮੱਝ ਦੇ ਪੈਦਾ ਹੋਣ ਵਾਲੇ ਕੱਟੇ ਦੀ ਕੀਮਤ ਪਹਿਲਾਂ ਹੀ 11 ਲੱਖ ਰੁਪਏ ਤੈਅ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਇਸ ਮੱਝ ਦੇ ਪੈਦਾ ਹੋਣ ਵਾਲੀ ਕੱਟੀ ਦੀ ਕੀਮਤ ਵੀ 5 ਲੱਖ ਰੁਪਏ ਤੈਅ ਕੀਤੀ ਗਈ ਸੀ।ਇਸ ਲੰਗਰ ਦੀ ਪਹਿਚਾਣ ਮੱਝ ਸਰਸਵਤੀ ਦੇ ਨਾਮ ਤੋਂ ਹੋ ਰਹੀ ਹੈ। ਇਸ ਕਿਸਾਨ ਨੇ ਕਿਹਾ ਕਿ ਪਸ਼ੂ ਪਾਲਕ ਹੋਣ ਤੋਂ ਪਹਿਲਾਂ ਉਹ ਇੱਕ ਕਿਸਾਨ ਹੈ ਅਤੇ ਆਪਣੇ ਵੱਲੋਂ ਆਪਣਾ ਫਰਜ਼ ਅਦਾ ਕਰ ਰਿਹਾ ਹੈ।

error: Content is protected !!