ਕਿੱਧਰ ਨੂੰ ਤੁਰ ਪਏ ਮੁੰਡੇ ਕੁੜੀਆਂ : ਕੁੜੀ ਨੇ ਡਾਇਰੀ ਤੇ ਇਹ ਗਲ੍ਹ ਲਿੱਖ ਕੇ ਦੇ ਦਿੱਤੀ ਆਪਣੀ ਜਾਨ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਜਿਥੇ ਮਾਪਿਆਂ ਵੱਲੋਂ ਧੀਆਂ ਤੇ ਪੁੱਤਰਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾ ਰਿਹਾ ਹੈ। ਉਥੇ ਹੀ ਆਪਣੇ ਬੱਚਿਆਂ ਨੂੰ ਮਾਪਿਆਂ ਵੱਲੋਂ ਬਿਹਤਰ ਇਨਸਾਨ ਬਣਾਉਣ ਲਈ ਉਨ੍ਹਾਂ ਨੂੰ ਬਿਹਤਰ ਪਰਵਰਿਸ਼ ਦਿੱਤੀ ਜਾ ਰਹੀ ਹੈ। ਬੱਚਿਆਂ ਦੀ ਖੁਸ਼ੀ ਲਈ ਜਿਥੇ ਮਾਪਿਆਂ ਵੱਲੋਂ ਆਪਣੀ ਹਰ ਖੁੱਸ਼ੀ ਕੁਰਬਾਨ ਕਰ ਦਿੱਤੀ ਜਾਂਦੀ ਹੈ ਉਥੇ ਹੀ ਬੱਚਿਆਂ ਨੂੰ ਮਾਪਿਆਂ ਵੱਲੋਂ ਦਿੱਤੀ ਗਈ ਆਜ਼ਾਦੀ ਦਾ ਗਲਤ ਫਾਇਦਾ ਚੁੱਕਿਆ ਜਾਂਦਾ ਹੈ ਅਤੇ ਆਪਣੇ ਮਾਂ-ਬਾਪ ਨੂੰ ਧੋਖਾ ਦਿੱਤਾ ਜਾਂਦਾ ਹੈ। ਮਾਪਿਆ ਵੱਲੋਂ ਜਿੱਥੇ ਬੱਚਿਆਂ ਨੂੰ ਘਰ ਤੋਂ ਬਾਹਰ ਚੰਗੇ ਭਵਿੱਖ ਲਈ ਭੇਜਿਆ ਜਾਂਦਾ ਹੈ। ਉਥੇ ਹੀ ਬੱਚਿਆਂ ਵੱਲੋਂ ਗ਼ਲਤ ਰਾਹ ਤੇ ਜਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ।

ਬੱਚਿਆਂ ਵੱਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਗਲਤੀਆਂ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਇਥੇ ਇੱਕ ਕੁੜੀ ਵੱਲੋਂ ਆਪਣੀ ਡਾਇਰੀ ਵਿਚ ਕੁਛ ਲਿਖ ਕੇ ਆਪਣੀ ਜਾਨ ਦੇ ਦਿਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਾਨਪੁਰ ਦੇ ਕਲਿਆਣਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਮੂਲ ਰੂਪ ਵਿੱਚ ਇਟਾਵਾ ਦੇ ਬਿਸ਼ਨਪੁਰਾ ਪਿੰਡ ਦੀ ਰਹਿਣ ਵਾਲੀ ਇਕ ਲੜਕੀ ਰੀਬੁਲ ਉੱਰਫ ਸ਼ਿਵਾ ਏ ਐਨ ਐਮ ਦਾ ਕੋਰਸ ਰਾਮਾ ਡੈਂਟਲ ਕਾਲਜ ਤੋਂ ਕਰ ਰਹੀ ਸੀ।

ਜਿਸ ਦੇ ਨਾਲ ਉਹ ਇਕ ਕਲਿਆਣਪੁਰ ਦੇ ਨਰਸਿੰਗ ਹੋਮ ਵਿੱਚ ਪਾਰਟ ਟਾਈਮ ਤੇ ਨਰਸ ਦੀ ਨੌਕਰੀ ਕਰਦੀ ਸੀ। ਇਸ ਲੜਕੀ ਵੱਲੋਂ ਕਲਿਆਣਪੁਰ ਦੇ ਅਸ਼ੋਕਨਗਰ ਖਲਵਾ ਵਿੱਚ ਪਿਛਲੇ ਕੁਝ ਦਿਨ ਪਹਿਲਾਂ ਹੀ ਇੱਕ ਕਮਰਾ ਕਿਰਾਏ ਤੇ ਲਿਆ ਗਿਆ ਸੀ। ਜਿੱਥੇ ਐਤਵਾਰ ਨੂੰ ਇਸ ਲੜਕੀ ਵੱਲੋਂ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ਵਿੱਚ ਜਾ ਕੇ ਆਪਣੇ ਪ੍ਰੇਮੀ ਨੂੰ ਵੀਡੀਓ ਕਾਲ ਕਰ ਕੇ ਆਪਣੀ ਜੀਵਨ ਲੀਲਾ ਕਮਰੇ ਵਿਚ ਹੀ ਫਾਹਾ ਲੈ ਕੇ ਸਮਾਪਤ ਕਰ ਲਈ ਗਈ। ਇਸ ਸਾਰੀ ਘਟਨਾ ਦੀ ਜਾਣਕਾਰੀ ਘਰ ਦੀ ਮਾਲਕਣ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ।

ਉਥੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਮੌਕੇ ਤੋਂ ਇੱਕ ਡਾਇਰੀ ਬਰਾਮਦ ਕੀਤੀ ਗਈ ਹੈ। ਇਸ ਡਾਇਰੀ ਵਿੱਚ ਉਸ ਵੱਲੋਂ ਆਪਣੇ ਪ੍ਰੇਮੀ ਅਮਨ ਦੇ ਨਾਮ ਉਪਰ ਸੰਦੇਸ਼ ਲਿਖਿਆ ਗਿਆ ਸੀ ਕੀ ਤੁਸੀਂ ਕਿੱਥੇ ਹੋ, ਹਸਪਤਾਲ ਨਹੀਂ ਆ ਰਹੇ। ਉੱਥੇ ਹੀ ਇਸ ਲੜਕੀ ਨੂੰ ਬਲੈਕਮੇਲ ਕਰਨ ਵਾਲੇ ਲੜਕਿਆਂ ਬਾਰੇ ਵੀ ਗੱਲਬਾਤ ਕੀਤੀ ਗਈ ਹੈ। ਜਿਨ੍ਹਾਂ ਵੱਲੋਂ ਇਸ ਲੜਕੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪੁਲਿਸ ਵੱਲੋ ਲੜਕੇ ਅਮਨ ਤੋਂ ਪੁੱਛਗਿੱਛ ਕਰ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!