ਕੀ ਯੂਕਰੇਨ ਤੇ ਰੂਸ ਕਰਨ ਲੱਗਾ ਪਰਮਾਣੂ ਧਮਾਕੇ – ਇੰਡੀਅਨ ਅੰਬੈਸੀ ਨੇ ਹੁਣੇ ਹੁਣੇ ਦਿੱਤਾ ਵੱਡਾ ਬਿਆਨ

ਆਈ ਤਾਜਾ ਵੱਡੀ ਖਬਰ 

ਰੂਸ ਵੱਲੋਂ ਕੀਤਾ ਜਾ ਰਿਹਾ ਹਮਲਾ ਲਗਾਤਾਰ ਜਾਰੀ ਹੈ ਉਥੇ ਹੀ ਯੂਕਰੇਨ ਦੇ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਯੂਕ੍ਰੇਨ ਵਿਚ ਜਿਥੇ ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਕਰਨ ਲਈ ਗਏ ਹੋਏ ਹਨ ਅਤੇ ਕਈ ਵਾਪਸ ਆਪਣੇ ਘਰ ਪਰਤ ਚੁੱਕੇ ਹਨ। ਉੱਥੇ ਹੀ ਪੋਲੈਂਡ ਵੱਲੋਂ ਵੀ ਯੂਕਰੇਨ ਦੇ ਬਹੁਤ ਸਾਰੇ ਨਾਗਰਿਕਾਂ ਨੂੰ ਆਪਣੇ ਦੇਸ਼ ਵਿੱਚ ਆਉਣ ਦਾ ਸੱਦਾ ਦੇ ਦਿੱਤਾ ਗਿਆ ਹੈ। ਯੁੱਧ ਦੀ ਸਥਿਤੀ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਅਤੇ ਰੂਸ ਨੂੰ ਇਸ ਯੁਧ ਨੂੰ ਰੋਕਣ ਵਾਸਤੇ ਵੀ ਅਪੀਲ ਕੀਤੀ ਜਾ ਰਹੀ ਹੈ। ਯੂਕ੍ਰੇਨ ਵਿਚ ਜਿੱਥੇ ਇਸ ਸਮੇਂ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਉਥੇ ਹੀ ਰੂਸ ਦੀਆਂ ਉਡਾਨਾਂ ਨੂੰ ਵੀ ਕਈ ਦੇਸ਼ਾਂ ਵੱਲੋਂ ਆਪਣੇ ਖੇਤਰ ਵਿੱਚ ਆਉਣ ਉਪਰ ਰੋਕ ਲਗਾ ਦਿੱਤੀ ਗਈ ਹੈ।

ਹੁਣ ਯੂਕਰੇਨ ਅਤੇ ਰੂਸ ਦੇ ਵਿਚਕਾਰ ਪ੍ਰਮਾਣੂ ਧਮਾਕੇ ਨੂੰ ਲੈ ਕੇ ਇਹ ਵੱਡਾ ਬਿਆਨ ਦਿੱਤਾ ਗਿਆ ਹੈ। ਇਸ ਸਮੇਂ ਯੂਕਰੇਨ ਦੇ ਵਿੱਚ ਬਹੁਤ ਸਾਰੇ ਭਾਰਤੀ ਇਸ ਸਮੇਂ ਫਸੇ ਹੋਏ ਹਨ। ਉਥੇ ਹੀ ਭਾਰਤ ਵੱਲੋਂ ਉਨ੍ਹਾਂ ਨੂੰ ਵਾਪਸ ਦੇਸ਼ ਸੁਰੱਖਿਅਤ ਲਿਆਉਣ ਵਾਸਤੇ ਵੀ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਸਮੇਂ ਰੂਸ ਵੱਲੋਂ ਯੂਕਰੇਨ ਉਪਰ ਹਮਲਾ ਕਰ ਦਿੱਤਾ ਗਿਆ ਸੀ ਤਾਂ ਬਹੁਤ ਸਾਰੇ ਦੇਸ਼ਾਂ ਵੱਲੋਂ ਰੋਮਾਨੀਆ ਅਤੇ ਹੰਗਰੀ ਦੇ ਰਸਤੇ ਰਾਹੀਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਾਹਰ ਲਿਆਂਦਾ ਜਾ ਰਿਹਾ ਹੈ।

ਹੁਣ ਯੂਕਰੇਨ ਦੇ ਵਿੱਚ ਭਾਰਤੀ ਦੂਤਘਰ ਵੱਲੋਂ ਵੀ ਮੌਜੂਦਾ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਜਧਾਨੀ ਕੀਵ ਵਿੱਚ ਫਸੇ ਹੋਏ ਵਿਦਿਆਰਥੀਆਂ ਸਮੇਤ ਸਾਰੇ ਭਾਰਤੀਆਂ ਲਈ ਮੰਗਲਵਾਰ ਨੂੰ ਨਵੀਂ ਐਡਵਾਇਜ਼ਰੀ ਕੀਤੀ ਗਈ ਹੈ। ਜਿਸ ਵਿਚ ਦੂਤਘਰ ਦੇ ਅਧਿਕਾਰੀਆਂ ਵੱਲੋਂ ਟਵੀਟ ਕੀਤਾ ਗਿਆ ਹੈ ਅਤੇ ਸਾਰੇ ਭਾਰਤੀ ਨਾਗਰਿਕਾ ਦੇ ਵਿਦਿਆਰਥੀਆਂ ਨੂੰ ਰਾਜਧਾਨੀ ਕੀਵ ਛੱਡ ਕੇ ਜਾਣ ਦੀ ਸਲਾਹ ਜਾਰੀ ਕੀਤੀ ਗਈ ਹੈ।

ਰਾਜਧਾਨੀ ਕੀਵ ਤੋਂ ਜਾਣ ਵਾਸਤੇ ਬਾਹਰ ਕੱਢਣਾ ਅਤੇ ਹੋਰ ਸਾਧਨ ਉਪਲੱਬਧ ਕਰਵਾਏ ਜਾ ਰਹੇ ਹਨ। ਭਾਰਤ ਵੱਲੋਂ ਵੀ ਆਪਣੇ ਨਾਗਰਿਕਾਂ ਨੂੰ ਵਾਪਸ ਦੇਸ਼ ਲਿਆਉਣ ਵਾਸਤੇ ਅਪ੍ਰੇਸ਼ਨ ਗੰਗਾ ਚਲਾਇਆ ਗਿਆ ਹੈ। ਜਿਸਦੇ ਤਹਿਤ 182 ਭਾਰਤੀਆਂ ਨੂੰ ਮੰਗਲਵਾਰ ਨੂੰ ਰੋਮਾਨੀਆ ਤੋਂ ਮੁੰਬਈ ਲਿਆਂਦਾ ਗਿਆ ਹੈ। ਅਜੇ ਵੀ ਯੂਕਰੇਨ ਦੇ ਵਿੱਚ 14 ਹਜ਼ਾਰ ਤੋਂ ਵਧੇਰੇ ਭਾਰਤੀ ਲੋਕ ਫਸੇ ਹੋਏ ਹਨ ਜਿਨ੍ਹਾਂ ਵਿੱਚੋਂ ਵਿਦਿਆਰਥੀਆਂ ਦੀ ਗਿਣਤੀ ਵਧੇਰੇ ਹੈ।

error: Content is protected !!