ਕੁਝ ਘੰਟਿਆਂ ਤੱਕ ਪੰਜਾਬ ਦੇ ਇਹਨਾਂ ਇਹਨਾਂ ਇਲਾਕਿਆਂ ਚ ਆ ਸਕਦਾ ਮੀਂਹ ਹੋ ਜਾਵੋ ਤਿਆਰ — ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਆਖ਼ਰੀ ਮਹੀਨੇ ਦੇ ਆਖਰੀ ਦਿਨਾਂ ਵਿੱਚ ਲੋਕਾਂ ਨੂੰ ਸ਼ੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਾੜੀ ਇਲਾਕਿਆਂ ਵਿਚ ਹੋਈ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਦੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਬਰਫਬਾਰੀ ਨੇ ਸਰਦੀ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਹੁਣ ਫਿਰ ਹੋਈ ਬੱਦਲਵਾਈ ਨੇ ਪੰਜਾਬ ਦੇ ਮੌਸਮ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਕਲ ਤੋਂ ਹੋਈ ਮੌਸਮ ਵਿੱਚ ਇਸ ਤਬਦੀਲੀ ਨੇ ਫਿਰ ਤੋਂ ਸਰਦੀ ਵਿੱਚ ਵਾਧਾ ਕਰ ਦਿੱਤਾ ਹੈ।

ਮੌਸਮ ਵਿਭਾਗ ਵੱਲੋਂ ਹੁਣ ਫਿਰ ਮੌਸਮ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਮੌਸਮ ਵਿਚ ਇਸ ਬਦਲਾਅ ਦੇ ਕਾਰਨ ਠੰਢ ਵਧ ਗਈ ਹੈ। ਸੀਤ ਲਹਿਰ ਦੇ ਚੱਲਣ ਨਾਲ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਫਿਰ ਤੋਂ ਪੰਜਾਬ ਅੰਦਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਜਿੱਥੇ ਸਵੇਰ ਦੇ ਸਮੇਂ ਧੁੱਪ ਵੇਖੀ ਗਈ, ਦੁਪਹਿਰ ਸਮੇਂ ਮੌਸਮ ਵਿਚ ਤਬਦੀਲੀ ਆਉਣ ਕਾਰਨ ਬੱਦਲਵਾਈ ਹੋ ਗਈ। ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ।

ਜਿਸ ਵਿੱਚ ਬਾਰਿਸ਼ ਤੋਂ ਪ੍ਰਭਾਵਤ ਹੋਣ ਵਾਲੇ ਇਲਾਕਿਆਂ ਦੀ ਜਾਣਕਾਰੀ ਸ਼ਾਮਲ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕੁਝ ਸ਼ਹਿਰਾਂ ਦਾ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇਨ੍ਹੀਂ ਦਿਨੀਂ ਪੰਜਾਬ ਵਿਚ ਮੌਸਮ ਦੀ ਤਬਦੀਲੀ ਨੇ ਠੰਡ ਵਿੱਚ ਵਾਧਾ ਕਰ ਦਿੱਤਾ ਹੈ। ਧੁੰਦ ਅਤੇ ਬੱਦਲਵਾਈ ਕਾਰਨ ਲੋਕ ਧੁੱਪ ਤੋਂ ਵਾਂਝੇ ਹੋ ਗਏ ਹਨ। ਸੂਬੇ ਦੇ ਜਿਆਦਾਤਰ ਇਲਾਕਿਆਂ ਚ ਰਾਤ ਤੋਂ ਧੁੰਦ ਛਾਈ ਹੋਈ ਹੈ। ਜਿਸਦੀ ਜਗ੍ਹਾ, ਜਲਦ ਬੱਦਲਵਾਈ ਲੈ ਲਵੇਗੀ।

ਪਹਿਲਾਂ ਜਿਕਰ ਕੀਤੇ ਮੁਤਾਬਕ ਸਾਲ ਦੇ ਅੰਤ ਚ ਪੰਜਾਬ ਫੇਰ ਸ਼ੀਤ ਲਹਿਰ ਦੀ ਚਪੇਟ ਚ ਆਉਣ ਵਾਲ਼ਾ ਹੈ, ਜਿਸਦੀ ਮੁਕੰਮਲ ਜਾਣਕਾਰੀ ਅਲੱਗ ਤੋਂ ਜਾਰੀ ਕੀਤੀ ਜਾਵੇਗੀ। ਦੋ ਦਿਨ ਹੋਣ ਵਾਲੀ ਬੱਦਲਵਾਈ ਦੇ ਦੌਰਾਨ ਬਾਰਸ਼ ਹੋਣ ਦੀ ਵੀ ਸੰਭਾਵਨਾ ਹੈ। ਪਹਾੜਾਂ ਵਿਚ ਹੋਈ ਬਰਫਬਾਰੀ ਕਾਰਨ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਆਉਣ ਵਾਲੇ 24 ਘੰਟਿਆਂ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਹਿਮਾਚਲ ਬੈਲਟ ਚ ਦਰਮਿਆਨੀ, ਜਦਕਿ ਤਰਨਤਾਰਨ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ ਪੂਰਬੀ ਦੇ ਇਲਾਕਿਆਂ ਤੱਕ ਹਲਕੀ ਬਰਸਾਤ ਹੋਵੇਗੀ।

error: Content is protected !!