ਕੁਦਰਤ ਦੇ ਰੰਗ : ਜੁੜਵਾਂ ਭੈਣਾਂ ਨੇ ਕਰਾਇਆ ਜੁੜਵਾਂ ਭਰਾਵਾਂ ਨਾਲ ਵਿਆਹ – ਬੱਚੇ ਵੀ ਦੋਵਾਂ ਜੋੜਿਆਂ ਦੇ ਹੋਏ ਹਮਸ਼ਕਲ ਪੈਦਾ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿਚ ਜਿੱਥੇ ਆਏ ਦਿਨ ਹੀ ਅਜੀਬੋ ਗਰੀਬ ਮਾਮਲੇ ਸਾਹਮਣੇ ਆਉਦੇ ਹਨ ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਵਿਸ਼ਵ ਰਿਕਾਰਡ ਵੀ ਬਣਾਏ ਜਾਂਦੇ ਹਨ। ਜਿੱਥੇ ਇਨ੍ਹਾਂ ਰਿਕਾਰਡਾਂ ਨੂੰ ਬਣਾਉਣ ਵਾਸਤੇ ਬਹੁਤ ਸਾਰੇ ਲੋਕਾਂ ਵੱਲੋਂ ਸਖਤ ਮਿਹਨਤ ਕੀਤੀ ਜਾਂਦੀ ਹੈ ਉਥੇ ਕੁਝ ਲੋਕਾਂ ਨੂੰ ਕੁਦਰਤ ਵੱਲੋਂ ਬਖਸ਼ੀ ਹੋਈ ਅਜਿਹੀ ਵਿਭਿੰਨਤਾ ਹੀ ਉਨ੍ਹਾਂ ਦੇ ਰਿਕਾਰਡ ਬਣਾਉਣ ਦਾ ਕਾਰਨ ਬਣ ਜਾਂਦੀ ਹੈ। ਜਿਸ ਕਾਰਨ ਉਹ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਜਾਂਦੇ ਹਨ। ਦੁਨੀਆਂ ਉਪਰ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਪੈਦਾ ਹੁੰਦੇ ਹੀ ਬਾਕੀ ਲੋਕਾਂ ਤੋਂ ਕੁਝ ਵੱਖਰਾ ਕੀਤਾ ਜਾਂਦਾ ਹੈ। ਉੱਥੇ ਹੀ ਇਕ ਤੋਂ ਬਾਅਦ ਇਕ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜੋ ਲੋਕਾਂ ਨੂੰ ਹੈਰਾਨੀਜਨਕ ਹੀ ਜਾਪਦੇ ਹਨ।

ਜਿਸ ਨੂੰ ਇੱਕ ਕੁਦਰਤ ਦਾ ਕ੍ਰਿਸ਼ਮਾ ਵੀ ਆਖਿਆ ਜਾਂਦਾ ਹੈ। ਹੁਣ ਇਥੇ ਕੁਦਰਤ ਦੇ ਰੰਗ ਹਨ ਜਿੱਥੇ ਜੁੜਵਾ ਭੈਣਾਂ ਵੱਲੋਂ ਜੁੜਵਾ ਭਰਾਵਾਂ ਨਾਲ ਵਿਆਹ ਕਰਵਾਉਣ ਤੋਂ ਬਾਅਦ ਬੱਚੇ ਵੀ ਹਮ-ਸ਼ਕਲ ਪੈਦਾ ਹੋਏ ਹਨ ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ 3 ਜੋੜਿਆਂ ਦੀ ਚਰਚਾ ਸਭ ਪਾਸੇ ਹੋ ਰਹੀ ਹੈ।

ਜਿੱਥੇ ਅਮਰੀਕਾ ਦੇ ਵਰਜੀਨੀਆ ਸ਼ਹਿਰ ਵਿੱਚ ਰਹਿਣ ਵਾਲ਼ੀਆਂ ਦੋ ਜੁੜਵਾ ਭੈਣਾਂ ਜਿਨ੍ਹਾਂ ਦੇ ਨਾਮ ਬ੍ਰਿਟਨੀ ਅਤੇ ਬ੍ਰਿਆਨਾ ਹੈ। ਦੋਨੋਂ ਭੈਣਾਂ ਹੀ ਜੋੜਿਆਂ ਦੇ ਕਰਵਾਏ ਗਏ ਇਕ ਸਮਾਗਮ ਵਾਸਤੇ ਟਵਿੰਸ ਵਰਗ ਵਿੱਚ 2018 ਵਿਚ ਪਹੁੰਚੀਆਂ ਸਨ। ਜਿੱਥੇ ਪੂਰੇ ਦੇਸ਼ ਦੁਨੀਆਂ ਦੇ ਜੋੜੇ ਇਸ ਮੇਲੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ। ਇਨ੍ਹਾਂ ਦੋਹਾਂ ਭੈਣਾਂ ਦੀ ਪਹਿਚਾਣ ਇਸ ਮੇਲੇ ਵਿੱਚ ਆਏ ਹੋਏ ਦੋ ਜੁੜਵਾ ਭਰਾਵਾਂ ਜੇਮਸ ਅਤੇ ਅਤੇ ਜੇਰਬੀ ਨਾਲ ਹੋਈ। ਉਹ ਵੀ ਬਿਲਕੁਲ ਹਮ-ਸ਼ਕਲ ਸਨ ਅਤੇ ਇਨ੍ਹਾਂ ਵੱਲੋਂ ਆਪਸ ਵਿੱਚ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।

ਜਿੱਥੇ ਇਨ੍ਹਾਂ ਦੋਹਾਂ ਜੋੜਿਆਂ ਨੂੰ ਆਪਸ ਵਿੱਚ ਪਿਆਰ ਹੋ ਗਿਆ ਉਥੇ ਹੀ ਇਨ੍ਹਾਂ ਵੱਲੋਂ ਵਿਆਹ ਕਰਵਾਇਆ ਗਿਆ। ਹੁਣ ਇਨ੍ਹਾਂ ਦੋਹਾਂ ਜੋੜਿਆਂ ਦੇ ਕੁਝ ਮਹੀਨੇ ਦੇ ਫ਼ਰਕ ਨਾਲ ਬਚੇ ਹੋਏ ਹਨ ਅਤੇ ਜਿਨ੍ਹਾਂ ਦੀ ਸ਼ਕਲ ਬਿਲਕੁੱਲ ਇੱਕੋ ਜਿਹੀ ਹੈ ਅਤੇ ਵੇਖਣ ਵਿਚ ਇਹ ਦੋਵੇਂ ਜੁੜਵਾਂ ਲੱਗਦੇ ਹਨ। ਜਿੱਥੇ ਹੁਣ ਤਿੰਨ ਜੁੜਵਾ ਜੋੜੇ ਇਕ ਘਰ ਵਿਚ ਰਹਿੰਦੇ ਹਨ ਉਥੇ ਹੀ ਇਸ ਘਟਨਾ ਦੀ ਚਰਚਾ ਸਭ ਪਾਸੇ ਹੋ ਰਹੀ ਹੈ।

error: Content is protected !!