ਕੁੜੀ ਦੇ ਮਰਨ ਤੋਂ 15 ਦਿਨ ਬਾਅਦ ਜੋ ਸ਼ਮਸ਼ਾਨਘਾਟ ਚ ਹੋਇਆ ਕਿਸੇ ਨੇ ਸੁਪਨੇ ਚ ਵੀ ਨਹੀਂ ਸੀ ਸੋਚਿਆ

ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਪਤੀ ਪਤਨੀ ਦੇ ਪਿਆਰ ਦੇ ਬਹੁਤ ਸਾਰੇ ਕਿੱਸੇ ਸੁਣਨ ਨੂੰ ਮਿਲ ਜਾਂਦੇ ਹਨ ਜੋ ਦੁਨੀਆਂ ਦੇ ਇਕ ਮਿਸਾਲ ਬਣ ਜਾਂਦੇ ਹਨ। ਜਿੱਥੇ ਕੁੱਝ ਜੋੜੀਆ ਵੱਲੋਂ ਇਕੱਠੇ ਸਾਥ ਨਿਭਾਇਆ ਜਾਂਦਾ ਹੈ, ਤੇ ਇਕੱਠੇ ਹੀ ਜੀਣ ਮਰਨ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ। ਕੁਝ ਲੋਕਾਂ ਵੱਲੋਂ ਉਹਨਾਂ ਨੂੰ ਪੂਰੇ ਵੀ ਕਰ ਦਿੱਤਾ ਜਾਂਦਾ ਹੈ। ਵਿਆਹ ਵਰਗੇ ਪਵਿੱਤਰ ਬੰਧਨ ਵਿਚ ਕੁਝ ਖੂਬਸੂਰਤ ਜੋੜੇ ਇਸ ਤਰ੍ਹਾਂ ਬਝ ਜਾਂਦੇ ਹਨ ਕਿ ਇਹ ਇੱਕ ਦੂਸਰੇ ਤੋਂ ਬਿਨਾ ਰਹਿਣਾ ਉਨ੍ਹਾਂ ਲਈ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਵਕਤ ਦੀ ਐਸੀ ਮਾਰ ਪੈਂਦੀ ਹੈ ਕਿ ਦੋ ਪਿਆਰ ਕਰਨ ਵਾਲਿਆਂ ਨੂੰ ਜੁਦਾ ਕਰ ਦਿੰਦੀ ਹੈ।

ਜਿਸ ਨੂੰ ਸਹਿਣ ਕਰਨਾ ਉਨ੍ਹਾਂ ਲਈ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਜਿਸ ਕਾਰਨ ਕਈ ਵਾਰ ਅਜਿਹੇ ਲੋਕਾਂ ਵੱਲੋਂ ਤਣਾਅ ਦੇ ਦੌਰ ਵਿੱਚ ਗਲਤ ਫੈਸਲੇ ਲਏ ਜਾਂਦੇ ਹਨ। ਹੁਣ ਕੁੜੀ ਦੇ ਮਰਨ ਤੇ ਪੰਦਰਾਂ ਦਿਨ ਬਾਅਦ ਹੀ ਸ਼ਮਸ਼ਾਨ ਘਾਟ ਵਿਚ ਉਹ ਹੋਇਆ ਜੋ ਕਿਸੇ ਵੱਲੋਂ ਸੁਪਨੇ ਵਿਚ ਵੀ ਨਹੀਂ ਸੋਚਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਲੋਦ ਥਾਣਾ ਖੇਤਰ ਦੇ ਅਧੀਨ ਆਉਣ ਵਾਲੇ ਪਿੰਡ ਦੇ ਟੇਕਾਪਾਰ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਪਤੀ ਵੱਲੋਂ ਆਪਣੀ ਪਤਨੀ ਦੇ ਦੁੱਖ ਨੂੰ ਨਾ ਸਹਾਰਦੇ ਹੋਏ ਆਪਣੀ ਜਾਨ ਦੇ ਦਿੱਤੀ ਗਈ ਹੈ।

30 ਸਾਲਾਂ ਦਾ ਮ੍ਰਿਤਕ ਨੌਜਵਾਨ ਮਨੀਸ਼ ਪੇਸ਼ੇ ਵਜੋਂ ਕਾਂਸਟੇਬਲ ਸੀ। ਜਿਸ ਦਾ ਵਿਆਹ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ। ਜੋ ਆਪਣੀ ਪਤਨੀ ਨਾਲ ਵਿਆਹ ਤੋਂ ਬਾਅਦ ਬਹੁਤ ਜ਼ਿਆਦਾ ਖੁਸ਼ੀ ਨਾਲ ਰਹਿ ਰਿਹਾ ਸੀ। ਉਥੇ ਹੀ ਉਨ੍ਹਾਂ ਦੀ ਖੁਸ਼ੀਆਂ ਦੀ ਉਮਰ ਵਧੇਰੇ ਲੰਬੀ ਨਾ ਹੋ ਸਕੀ। 25 ਜੁਲਾਈ ਨੂੰ ਉਸਦੀ ਪਤਨੀ ਘਰ ਵਿਚ ਕੰਮ ਕਰਦੇ ਸਮੇਂ ਅਚਾਨਕ ਜਮੀਨ ਤੇ ਡਿਗ ਗਈ ਸੀ, ਜਿਸ ਨੂੰ ਹਸਪਤਾਲ ਲਿਜਾਂਦੇ ਸਮੇਂ ਰਸਤੇ ਚ ਹੀ ਉਸਦੀ ਮੌਤ ਹੋ ਗਈ। ਇਸ ਦੁੱਖ ਵਿਚੋਂ ਉਸ ਦਾ ਪਤੀ ਬਾਹਰ ਨਹੀਂ ਨਿਕਲ ਸਕਿਆ। ਪਤੀ ਅਕਸਰ ਹੀ

ਉਸ ਜਗ੍ਹਾ ਤੇ ਜਾ ਕੇ ਰੋਂਦਾ ਸੀ। ਜਿੱਥੇ ਹੇਮਲਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਤੇ ਹੁਣ ਉਸ ਵੱਲੋਂ ਵੀ ਉਥੇ ਹੀ ਦਰਖਤ ਨਾਲ ਇਕ ਰੱਸੀ ਦੀ ਮਦਦ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਦੀ ਸੂਚਨਾ ਮਿਲਣ ਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਗਿਆ ਹੈ। ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦਾ ਸੀ ਅਤੇ ਆਪਣੇ ਕੰਮ ਤੇ ਵੀ ਨਹੀਂ ਜਾ ਰਿਹਾ ਸੀ।

error: Content is protected !!