ਕੁੜੀ ਦੇ ਵਿਆਹ ਤੋਂ 15 ਦਿਨ ਪਹਿਲਾਂ ਵਾਪਰ ਗਿਆ ਇਹ ਕਾਂਡ ਪ੍ਰੀਵਾਰ ਨਾਲ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਭਰ ਦੇ ਵਿੱਚ ਚੋਰਾਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ । ਚੋਰ ਆਪਣੇ ਬੁਲੰਦ ਹੌਸਲੇ ਸਦਕਾ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ । ਹਾਲਾਂਕਿ ਪ੍ਰਸ਼ਾਸਨ ਵਲੋਂ ਅਜਿਹੇ ਚੋਰਾਂ ਤੇ ਨਕੇਲ ਕੱਸਣ ਦੇ ਲਈ ਸਮੇਂ ਸਮੇਂ ਤੋਂ ਬਹੁਤ ਸਾਰੀਆ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ । ਪਰ ਇਸ ਦੇ ਬਾਵਜੂਦ ਵੀ ਚੋਰ ਅਪਰਾਧ ਨਾਲ ਸਬੰਧਤ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਿੱਛੇ ਨਹੀਂ ਹਟਦੇ । ਹਾਲਾਂਕਿ ਪੰਜਾਬ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੁਲੀਸ ਪ੍ਰਸ਼ਾਸਨ ਦੇ ਵੱਲੋਂ ਕਾਫੀ ਸਖਤੀ ਕੀਤੀ ਗਈ ਹੈ , ਪਰ ਇਸਦੇ ਬਾਵਜੂਦ ਵੀ ਚੋਰ ਲੁਟੇਰੇ ਕੇ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ।

ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ । ਜਿੱਥੇ ਇੱਕ ਘਰ ਵਾਲੇ ਵਿਆਹ ਦੇ ਵਿੱਚੋਂ ਚੋਰ ਨਕਦੀ ਅਤੇ ਸੋਨਾ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੂਰੇ ਪੰਦਰਾਂ ਦਿਨਾਂ ਬਾਅਦ ਇਸ ਘਰ ਦੇ ਵਿੱਚ ਕੁੜੀ ਦਾ ਵਿਆਹ ਹੈ । ਉੱਥੇ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਵਿਆਹ ਵਾਲੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਦਿਨ ਵੇਲੇ ਕਰੀਬ ਸਾਢੇ ਬਾਰਾਂ ਵਜੇ ਪਰਿਵਾਰ ਸਮੇਤ ਕੁੜੀ ਦੇ ਵਿਆਹ ਦੀ ਖ਼ਰੀਦਦਾਰੀ ਲਈ ਬਾਜ਼ਾਰ ਗਏ ਹੋਏ ਸਨ । ਵਾਪਸ ਜਦੋਂ ਉਹ ਆਏ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ।

ਚੋਰ ਘਰੋ ਛੇ ਲੱਖ ਰੁਪਏ ਦੀ ਨਗਦੀ ਸਮੇਤ ਕਰੀਬ ਗਿਆਰਾਂ ਲੱਖ ਰੁਪਏ ਦੇ ਗਹਿਣੇ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ । ਜਿਸ ਤੋਂ ਬਾਅਦ ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲੀਸ ਨੇ ਘਟਨਾ ਦੀ ਸੂਚਨਾ ਪਾਉਂਦੇ ਸਾਰ ਹੀ ਪਰਿਵਾਰ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਥਾਣੇ ਆ ਕੇ ਰਿਪੋਰਟ ਲਿਖਾਉਣ ।

ਪੂਰੇ ਡੇਢ ਘੰਟੇ ਬਾਅਦ ਪਰਿਵਾਰ ਮੁਤਾਬਕ ਪੁਲੀਸ ਮੌਕੇ ਤੇ ਪਹੁੰਚੀ। ਉਥੇ ਹੀ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਪੰਜ ਫਰਵਰੀ ਨੂੰ ਉਨ੍ਹਾਂ ਦੀ ਕੁੜੀ ਦਾ ਵਿਆਹ ਹੈ ਅਤੇ ਪਰਿਵਾਰ ਦਾ ਸਭ ਕੁਝ ਚੋਰੀ ਹੋ ਚੁੱਕਿਆ ਹੈ । ਪਰਿਵਾਰ ਹੁਣ ਖਾਸੀ ਚਿੰਤਾ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਹ ਆਪਣੀ ਬੱਚੀ ਦਾ ਵਿਆਹ ਕਿਵੇਂ ਕਰਨਗੇ ।

error: Content is protected !!