ਖਤਰੇ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਤੋਂ ਕੇਜਰੀਵਾਲ ਨੇ ਕਰਤੀ ਇਹ ਵੱਡੀ ਮੰਗ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਘਟਣ ਕਾਰਨ ਬੇਸ਼ੱਕ ਹੁਣ ਦੇਸ਼ ਦੇ ਹਾਲਾਤ ਕੁਝ ਸੁਧਰੇ ਹੋਏ ਨਜ਼ਰ ਆ ਰਹੇ ਹਨ , ਵੱਖ ਵੱਖ ਦੇਸ਼ਾਂ ਦੇ ਵਿੱਚ ਕਰੋਨਾ ਮਹਾਂਮਾਰੀ ਦੇ ਕਾਰਨ ਲਗਾਈਆਂ ਹੋਈਆਂ ਪਾ-ਬੰ-ਦੀ-ਆਂ ਨੂੰ ਹਟਾਇਆ ਜਾ ਰਿਹਾ ਹੈ , ਤੇ ਹੁਣ ਲੋਕ ਮੁੜ ਤੋਂ ਪਹਿਲਾਂ ਵਰਗੀ ਜ਼ਿੰਦਗੀ ਜੀ ਰਹੇ ਹਨ । ਪਰ ਦੂਜੇ ਪਾਸੇ ਦੱਖਣੀ ਅਫ਼ਰੀਕਾ ਦੇ ਵਿੱਚ ਕੋਰੋਨਾ ਮਹਾਂਮਾਰੀ ਦਾ ਜੋ ਨਵਾਂ ਰੂਪ ਪਾਇਆ ਗਿਆ ਹੈ ਉਸ ਦੇ ਚੱਲਦੇ ਹੁਣ ਦੁਨੀਆਂ ਭਰ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ । ਹਰ ਇੱਕ ਦੇਸ਼ ਦੀਆਂ ਸਰਕਾਰਾਂ ਦੇ ਵੱਲੋਂ ਹੁਣ ਤੋਂ ਹੀ ਉਪਰਾਲੇ ਕੀਤੇ ਜਾ ਰਹੇ ਹਨ ਕਿ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ ।

ਕਿਉਂਕਿ ਸਭ ਨੂੰ ਹੀ ਪਤਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਦੁਨੀਆਂ ਭਰ ਨੂੰ ਕਿੰਨਾ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਇਸ ਮਹਾਂਮਾਰੀ ਦੇ ਨਵੇਂ ਰੂਪ ਬਾਰੇ ਪਤਾ ਲੱਗਣ ਕਾਰਨ ਪੂਰੀ ਦੁਨੀਆਂ ਵਿੱਚ ਖ਼ੌਫ਼ ਪੈਦਾ ਹੋ ਰਿਹਾ ਹੈ ।ਦੱਖਣੀ ਅਫ਼ਰੀਕਾ ਦੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦਾ ਪਤਾ ਲੱਗਣ ਵਿਚਕਾਰ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਹੁਣ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਦੇਸ਼ ਦੇ ਪ੍ਰਧਾਨਮੰਤਰੀ ਨੂੰ ਇਕ ਖਾਸ ਅਪੀਲ ਵੀ ਕੀਤੀ ਗਈ ਹੈ ।

ਇਨ੍ਹਾਂ ਨੇ ਆਪਣੀ ਅਪੀਲ ਵਿੱਚ ਕਿਹਾ ਹੈ ਕਿ ਮੈਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ੳੁਨ੍ਹਾਂ ਦੇਸ਼ਾਂ ਤੋਂ ਉਡਾਣਾਂ ਬੰਦ ਕਰਨ ਦੀ ਅਪੀਲ ਕਰਦਾ ਹਾਂ, ਜਿੱਥੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਪ੍ਰਾਪਤ ਹੋਏ ਹਨ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਾਡਾ ਦੇਸ਼ ਇਸ ਕਰੋਨਾ ਮਹਾਂਮਾਰੀ ਦੀ ਲਾਗ ਤੋਂ ਮਸਾਂ ਬਾਹਰ ਉੱਭਰ ਸਕਿਆ ਹੈ, ਸਾਨੂੰ ਇਸ ਨਵੇਂ ਵੇਰੀਐਂਟ ਨੂੰ ਭਾਰਤ ਵਿਚ ਐਂਟਰੀ ਕਰਨ ਤੋਂ ਰੋਕਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ । ਜ਼ਿਕਰਯੋਗ ਹੈ ਕਿ ਇਸ ਮਹਾਂਮਾਰੀ ਦੀ ਲਾਗ਼ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ , ਇਸ ਮਹਾਂਮਾਰੀ ਦੇ ਕਾਰਨ ਪੂਰੀ ਦੁਨੀਆਂ ਆਰਥਿਕ ਸੰਕਟ ਦੇ ਨਾਲ ਲੜ ਰਹੀ ਹੈ

ਤੇ ਹੁਣ ਇਸੇ ਵਿਚਕਾਰ ਇਸ ਵਾਇਰਸ ਦੇ ਨਵੇਂ ਰੂਪ ਤੇ ਬਾਰੇ ਪਤਾ ਲੱਗਣ ਤੇ ਚੱਲਦੇ ਦੁਨੀਆ ਭਰ ਦੇ ਵਿੱਚ ਕਾਫ਼ੀ ਡਰ ਫੈਲਿਆ ਹੋਇਆ ਹੈ ਹਰ ਦੇਸ਼ ਦੀ ਸਰਕਾਰ ਦੇ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜੋ ਕੋਰੋਨਾ ਵਾਇਰਸ ਦਾ ਨਵਾਂ ਰੂਪ ਪਾਇਆ ਗਿਆ ਹੈ ,ਉਸ ਨੂੰ ਆਪਣੇ ਦੇਸ਼ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਉਣ ਤੋਂ ਰੋਕਿਆ ਜਾ ਸਕੇ । ਇਸੇ ਕਾਰਨ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਭਾਰਤ ਦੇਸ਼ ਦੀ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇਸ਼ਾਂ ਦੀਆਂ ਉਡਾਣਾਂ ਤੇ ਰੋਕ ਲਗਾਉਣ ਜਿੱਥੇ ਇਸ ਵਾਇਰਸ ਦੇ ਨਵੇਂ ਲੱਛਣ ਪ੍ਰਾਪਤ ਹੋਏ ਹਨ ।

error: Content is protected !!