ਖੇਤ ਚ ਹੋਈ ਅਜੀਬ ਚੋਰੀ ਸੁਣ ਸਭ ਰਹਿ ਗਏ ਹੈਰਾਨ – ਤੁਸੀ ਵੀ ਹੋ ਜਾਵੋ ਸਾਵਧਾਨ

ਆਈ ਤਾਜ਼ਾ ਵੱਡੀ ਖਬਰ

ਦੇਸ਼ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ , ਜਿਨ੍ਹਾਂ ਬੁਲੰਦ ਹੌਸਲਿਆਂ ਦੇ ਸਦਕਾ ਚੋਰਾਂ ਦੇ ਵੱਲੋਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ । ਹਰ ਰੋਜ਼ ਹੀ ਚੋਰਾਂ ਦੇ ਵੱਲੋਂ ਦੇਸ਼ ਭਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਦਾ ਹੈ , ਜਿਸ ਦੇ ਚੱਲਦੇ ਪ੍ਰਸ਼ਾਸਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਹਨ । ਪਰ ਚੋਰਾਂ ਤੇ ਲੁਟੇਰਿਆਂ ਦੇ ਹੌਂਸਲੇ ਕਾਫੀ ਬੁਲੰਦ ਹੋ ਚੁੱਕੇ ਹਨ, ਉਨ੍ਹਾਂ ਨੂੰ ਨਾ ਹੀ ਪੁਲੀਸ ਦਾ ਕੋਈ ਡਰ ਹੈ ਤੇ ਨਾ ਹੀ ਕਾਨੂੰਨਾਂ ਦਾ । ਹਰ ਰੋਜ਼ ਹੀ ਚੋਰਾਂ ਦੇ ਵੱਲੋਂ ਵੱਖ ਵੱਖ ਥਾਵਾਂ ਤੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਕਈ ਵਾਰ ਚੋਰਾਂ ਦੀਆਂ ਚੋਰੀਆਂ ਕਾਰਨ ਪਰਿਵਾਰਾਂ ਦੇ ਪਰਿਵਾਰ ਹੀ ਤਬਾਹ ਹੋ ਜਾਂਦੇ ਹਨ ਕਿਉਂਕਿ ਕਈ ਵਾਰ ਚੋਰ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਕੁਝ ਅਜਿਹਾ ਕਾਂਡ ਕਰ ਦਿੰਦੇ ਨੇ , ਜਿਸ ਦੇ ਚਲਦੇ ਕੋਈ ਵੱਡਾ ਹਾਦਸਾ ਵੀ ਵਾਪਰ ਜਾਂਦਾ ਹੈ ।

ਚੋਰਾਂ ਦੇ ਵੱਲੋਂ ਕਈ ਵਾਰ ਫਿਲਮੀ ਅੰਦਾਜ਼ ਵਿਚ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਅਜਿਹੀ ਹੀ ਇੱਕ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਵਿਚ । ਜਿੱਥੇ ਚੋਰਾਂ ਦੇ ਵੱਲੋਂ ਇਕ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਨੇ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ ਹੈ । ਦਰਅਸਲ ਇੱਥੇ ਚੋਰ ਖੇਤਾਂ ਵਿਚੋਂ ਕਰੀਬ ਪੰਜ ਕੁਇੰਟਲ ਅਦਰਕ ਚੋਰੀ ਕਰਕੇ ਲੈ ਗਏ । ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਸ਼ਿਕਾਇਤ ਦਰਜ ਕਰ ਲਈ ਗਈ ।

ਜ਼ਿਕਰਯੋਗ ਹੈ ਕਿ ਜਦੋਂ ਕਿਸਾਨ ਨੂੰ ਇਸ ਚੋਰੀ ਬਾਰੇ ਪਤਾ ਲੱਗਿਆ ਤਾਂ ਉਹ ਕਾਫ਼ੀ ਨਿਰਾਸ਼ ਹੋ ਗਿਆ ਤੇ ਉਸ ਦੇ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਵੀ ਹੁਣ ਇਸ ਮਾਮਲੇ ਦੀ ਤਫਤੀਸ਼ ਦੇ ਵਿੱਚ ਜੁੜ ਚੁੱਕੀ ਹੈ । ਪੁਲੀਸ ਦੇ ਵੱਲੋਂ ਹੁਣ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਚੋਰ ਇਸ ਕਿਸਾਨ ਦੇ ਖੇਤਾਂ ਵਿੱਚੋਂ ਅਦਰਕ ਦੀ ਫ਼ਸਲ ਵੱਢ ਕੇ ਲੈ ਗਏ ਹਨ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਦੋਂ ਬੀਤੇ ਦਿਨੀਂ ਚੋਰ ਕਿਸਾਨ ਆਪਣੇ ਖੇਤਾਂ ਵੱਲ ਗਿਆ ਤਾਂ ਉਸ ਨੇ ਖੇਤਾਂ ਵਿੱਚ ਜਾ ਕੇ ਵੇਖਿਆ ਕਿ ਅਦਰਕ ਖੇਤਾਂ ਵਿੱਚੋਂ ਗਾਇਬ ਸੀ ।

ਉਸ ਖੇਤ ਵਿਚ ਸਿਰਫ਼ ਅਦਰਕ ਦੇ ਘਾਹ ਦੀਆਂ ਟਾਹਣੀਆਂ ਪਈਆਂ ਹੋਈਆਂ ਸਨ। ਚੋਰ ਅਦਰਕ ਸਮੇਤ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ । ਕਿਸਾਨ ਦੇ ਵੱਲੋਂ ਮੌਕੇ ਤੇ ਹੋਰਨਾਂ ਲੋਕਾਂ ਨੂੰ ਵੀ ਬੁਲਾਇਆ ਗਿਆ ਜਿਨ੍ਹਾਂ ਵੱਲੋਂ ਇਕੱਠੇ ਹੋ ਕੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਹੁਣ ਪੁਲੀਸ ਵੱਲੋਂ ਮਾਮਲੇ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ।

error: Content is protected !!