ਗਾਇਕ ਹਨੀ ਸਿੰਘ ਬਾਰੇ ਆਈ ਵੱਡੀ ਖਬਰ ਵੱਧ ਗਈਆਂ ਮੁਸ਼ਕਲਾਂ – ਇਸ ਕਰਕੇ ਅਦਾਲਤ ਚ ਦੇਣਾ ਪਵੇਗਾ ਵਾਈਸ ਸੈਮਪਲ

ਆਈ ਤਾਜਾ ਵੱਡੀ ਖਬਰ 

ਜਿੱਥੇ ਬਹੁਤ ਸਾਰੇ ਪੰਜਾਬੀ ਸਿੰਗਰਾ ਵੱਲੋਂ ਆਪਣੇ ਗੀਤਾਂ ਦੇ ਜ਼ਰੀਏ ਪੂਰੀ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਗਿਆ ਹੈ । ਵੱਖੋ ਵੱਖਰੇ ਗੀਤ ਪੰਜਾਬੀ ਜਗਤ ਨਾਲ ਜੁੜੇ ਸਿਗਰਾ ਵੱਲੋਂ ਜਨਤਾ ਦੀ ਝੋਲੀ ਪਾਏ ਗਏ , ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ । ਗੱਲ ਕੀਤੀ ਜਾਵੇ ਜੇਕਰ ਯੋ ਯੋ ਹਨੀ ਸਿੰਘ ਦੀ ਤਾਂ , ਇਸ ਸਿੰਗਰ ਦੇ ਵੱਲੋਂ ਜਿੱਥੇ ਆਪਣੇ ਗੀਤਾਂ ਦੇ ਜ਼ਰੀਏ ਪੂਰੀ ਦੁਨੀਆਂ ਭਰ ਦੇ ਵਿੱਚ ਪੰਜਾਬੀ ਗਾਣਿਆਂ ਨੂੰ ਪ੍ਰਮੋਟ ਕੀਤਾ ਗਿਆ ਹੈ , ਉਥੇ ਹੀ ਇਸ ਸਿੰਗਰ ਦਾ ਅਦਾਲਤ ਅਤੇ ਪੁਲੀਸ ਦੇ ਨਾਲ ਹੁਣ ਪੁਰਾਣਾ ਰਿਸ਼ਤਾ ਲੱਗ ਰਿਹਾ ਹੈ । ਕਦੇ ਘਰੇਲੂ ਹਿੰਸਾ ਮਾਮਲੇ ਦੇ ਵਿੱਚ ਤੇ ਕਦੇ ਉਨ੍ਹਾਂ ਦੇ ਵੱਲੋਂ ਗਾਏ ਗਏ ਅਸ਼ਲੀਲ ਗੀਤਾਂ ਦੇ ਘਰ ਉਹ ਕਈ ਵਾਰ ਪੁਲੀਸ ਅਤੇ ਅਦਾਲਤ ਦੇ ਚੱਕਰਾਂ ਵਿੱਚ ਫਸੇ ਹੋਏ ਹਨ ।

ਇਸੇ ਵਿਚਕਾਰ ਹੁਣ ਇਸ ਗਾਇਕ ਦੇ ਬਾਰੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਇਸ ਗਾਇਕ ਦੀਆਂ ਮੁਸ਼ਕਲਾਂ ਵਧ ਸਕਦੀਆਂ ਨੇ , ਜਿਸ ਕਾਰਨ ਹੁਣ ਇਸ ਗਾਇਕ ਨੂੰ ਅਦਾਲਤ ਵਿਚ ਵਾਈਸ ਸੈਂਪਲ ਦੇਣਾ ਪੈ ਸਕੇਗਾ । ਦਰਅਸਲ ਹਾਲ ਹੀ ਵਿੱਚ ਮਹਾਰਾਸ਼ਟਰ ਦੇ ਨਾਗਪੁਰ ਤੇ ਇਕ ਜ਼ਿਲ੍ਹਾ ਅਦਾਲਤ ਨੇ ਹਨੀ ਸਿੰਘ ਨੂੰ ਆਪਣਾ ਉਪ ਨਮੂਨਾ ਦੇਣ ਲਈ ਕਿਹਾ ਹੈ ਤੇ ਅਦਾਲਤ ਨੇ ਸਥਾਨਕ ਪੁਲੀਸ ਨੂੰ ਨਮੂਨਾ ਥਾਣੇ ਵਿਚ ਪੇਸ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ । ਜ਼ਿਕਰਯੋਗ ਹੈ ਕਿ ਪ੍ਰਸਿੱਧ ਗਾਇਕ ਹਨੀ ਸਿੰਘ ਤੇ ਗੀਤਾਂ ਰਾਹੀਂ ਅਸ਼ਲੀਲਤਾ ਫੈਲਾਉਣ ਦਾ ਵੱਡਾ ਦੋਸ਼ ਲੱਗਿਆ ਹੈ ।

ਦੱਸਣਾ ਬਣਦਾ ਹੈ ਕਿ ਜ਼ਿਲ੍ਹੇ ਅਤੇ ਵਧੀਕ ਸੈਸ਼ਨ ਜੱਜ ਨੇ ਸਤਾਈ ਜਨਵਰੀ ਨੂੰ ਗਾਇਕ ਨੂੰ 4 ਫਰਵਰੀ ਤੋਂ 11 ਫਰਵਰੀ ਦਰਮਿਆਨ ਨਾਗਪੁਰ ਦੇ ਪੰਚਪੌਲੀ ਥਾਣੇ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ।

ਇਸ ਦੇ ਨਾਲ ਹੀ ਅਦਾਲਤ ਨੇ ਗਾਇਕ ਨੂੰ ਇਹ ਨਿਰਦੇਸ਼ ਗਾਇਕ ਵੱਲੋਂ ਵਿਦੇਸ਼ਾਂ ਯਾਤਰਾ ਤੇ ਲੱਗੀ ਰੋਕ ਦੀ ਸ਼ਰਤ ਵਿੱਚ ਢਿੱਲ ਦੇਣ ਦੀ ਮੰਗ ਕਰਨ ਸਬੰਧੀ ਜੋ ਅਰਜ਼ੀ ਦਿੱਤੀ ਗਈ ਸੀ ਉਸ ਤੇ ਸੁਣਵਾਈ ਕਰਦਿਆਂ ਦਿੱਤਾ ਗਿਆ । ਅਦਾਲਤ ਨੇ ਉਣੱਤੀ ਜਨਵਰੀ ਤੋਂ ਚਾਰ ਫਰਵਰੀ ਦਰਮਿਆਨ ਹਰੀ ਸਿੰਘ ਨੂੰ ਦੁਬਈ ਜਾਣ ਦੀ ਇਜਾਜ਼ਤ ਦਿੰਦਿਆਂ ਉਸ ਨੂੰ ਚਾਰ ਤੋਂ ਗਿਆਰਾਂ ਫਰਵਰੀ ਦਰਮਿਆਨ ਪੁਲੀਸ ਸਟੇਸ਼ਨ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ ।

error: Content is protected !!