ਗੁਰਦਵਾਰਾ ਸਾਹਿਬ ਦੇ ਗੈਸਟ ਹਾਊਸ ਵਿਚ ਮੁੰਡੇ ਨੇ ਇਸ ਕਾਰਨ ਫੇਸਬੁੱਕ ਤੇ ਲਾਈਵ ਹੋ ਸ਼ਰੇਆਮ ਦਿੱਤੀ ਆਪਣੀ ਜਾਨ

ਆਈ ਤਾਜ਼ਾ ਵੱਡੀ ਖਬਰ

ਦੇਸ਼ ਵਿੱਚ ਕੀਤੀ ਗਈ ਕਰੋਨਾ ਕਾਰਨ ਤਾਲਾਬੰਦੀ ਨੇ ਜਿਥੇ ਲੋਕਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੱਤਾ ਹੈ ਉਥੇ ਹੀ ਬਹੁਤ ਸਾਰੇ ਲੋਕ ਮਾਨਸਿਕ ਤੌਰ ਤੇ ਵੀ ਕਮਜ਼ੋਰ ਹੋ ਗਏ ਸਨ। ਜਿਨ੍ਹਾਂ ਵੱਲੋਂ ਆਪਣੇ ਘਰ ਦੀ ਆਰਥਿਕ ਤੰਗੀ ਨੂੰ ਲੈ ਕੇ ਮਾਨਸਿਕ ਤਣਾਅ ਦੇ ਚਲਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ। ਜਿਸ ਦੇ ਬਹੁਤ ਸਾਰੇ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਜ਼ਾਹਿਰ ਹੋ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਬਾਰੇ ਕਲਪਨਾ ਨਹੀਂ ਕੀਤੀ ਜਾਂਦੀ। ਜਿਸ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਸਭ ਪਾਸੇ ਫੈਲ ਜਾਂਦੀਆਂ ਹਨ। ਬਚਪਨ ਤੋਂ ਜਵਾਨੀ ਦੇ ਜੋਸ਼ ਵਿਚ ਕਈ ਗਲਤ ਫੈਸਲੇ ਲੈਂਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ।

ਹੁਣ ਗੁਰਦੁਆਰਾ ਸਾਹਿਬ ਦੇ ਗੈਸਟ ਹਾਊਸ ਵਿਚ ਇਕ ਮੁੰਡੇ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਆਪਣੀ ਜਾਨ ਸ਼ਰੇਆਮ ਦੇ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਟਨਾ ਸਾਹਿਬ ਦੇ ਇਕ ਗੁਰੂ ਘਰ ਦੇ ਗੈਸਟ ਹਾਊਸ ਤੋਂ ਸਾਹਮਣੇ ਆਇਆ। ਇਹ ਇਹ ਗੈਸਟ-ਹਾਊਸ ਪਟਨਾ ਸਾਹਿਬ ਦੇ ਵਿੱਚ ਬਾਲ ਲੀਲਾ ਗੁਰਦੁਆਰਾ ਸਾਹਿਬ ਅਧੀਨ ਆਉਂਦਾ ਹੈ ਜਿੱਥੇ ਐਨਆਰਆਈ ਗੈਸਟ ਹਾਊਸ ਵਿਚ ਇਕ ਨੌਜਵਾਨ ਵੱਲੋਂ ਕਮਰਾ ਨੰਬਰ 107 ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਉਥੇ ਹੀ ਉਸ ਵੱਲੋਂ ਇਹ ਸਭ ਕੁਝ ਫੇਸਬੁੱਕ ਤੇ ਲਾਈਵ ਹੋ ਕੇ ਕੀਤਾ ਗਿਆ ਹੈ।

ਇਹ ਹਾਦਸਾ ਕਲ ਐਤਵਾਰ ਨੂੰ ਵਾਪਰਿਆ ਹੈ। ਉਥੇ ਹੀ ਸਮਰਥਕ ਨੌਜਵਾਨ ਦੀ ਪਹਿਚਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਪਰਮਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਕੁਝ ਦਿਨਾਂ ਤੋਂ ਇੱਕ ਸੈਲਾਨੀ ਵਜੋਂ ਇਸ ਗੈਸਟ ਹਾਊਸ ਵਿੱਚ ਠਹਿਰਿਆ ਹੋਇਆ ਸੀ। ਉਥੇ ਹੀ ਇਸ ਨੌਜਵਾਨ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਆਪਣੇ ਪ੍ਰੇਮ ਸਬੰਧਾਂ ਬਾਰੇ ਦੱਸਦੇ ਹੋਏ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਉਥੇ ਹੀ ਆਪਣੀ ਪ੍ਰੇਮਿਕਾ ਨੂੰ ਆਪਣਾ ਖਿਆਲ ਰੱਖੀਂ।

ਇਹ ਨੌਜਵਾਨ ਕਈ ਦਿਨਾਂ ਤੋਂ ਹੀ ਗੁਰਦੁਆਰਾ ਸਾਹਿਬ ਵਿੱਚ ਗੁਰਬਾਣੀ ਕੀਰਤਨ ਵੀ ਕਰ ਰਿਹਾ ਸੀ। ਪੁਲਿਸ ਵੱਲੋਂ ਜਿੱਥੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਰਟਮ ਲਈ ਭੇਜ ਦਿੱਤਾ ਗਿਆ ਹੈ। ਉੱਥੇ ਹੀ ਇਸ ਮਾਮਲੇ ਬਾਰੇ ਜਾਂਚ ਕੀਤੀ ਜਾ ਰਹੀ ਹੈ।

error: Content is protected !!