ਗੁੱਸੇ ਦਾ ਤਾਂਡਵ : ਘਰਵਾਲੀ ਵਲੋਂ ਤੋਲੀਆ ਦੇਣ ਚ ਦੇਰ ਕਰਨ ਤੇ ਪਤੀ ਨੇ ਕਰਤਾ ਇਹ ਕਾਂਡ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਆਏ ਦਿਨ ਹੀ ਅਜਿਹੀਆਂ ਅਪਰਾਧਿਕ ਘਟਨਾਵਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਉਪਰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕੁਝ ਲੋਕਾਂ ਵੱਲੋਂ ਵੀ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿੱਥੇ ਲੁੱਟ-ਖੋਹ ਅਤੇ ਚੋਰੀ ਠੱਗੀ ਦੇ ਮਕਸਦ ਨਾਲ ਹੁੰਦੀਆਂ ਹਨ। ਉੱਥੇ ਹੀ ਪਰਿਵਾਰਕ ਮਾਮਲੇ ਵੀ ਬਹੁਤ ਸਾਰੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਕਈ ਅਪਰਾਧਿਕ ਘਟਨਾਵਾਂ ਵਾਪਰ ਜਾਂਦੀਆਂ ਹਨ। ਪਰਿਵਾਰ ਵਿਚ ਹੀ ਵਾਪਰਣ ਵਾਲੀਆਂ ਅਜਿਹੀਆਂ ਘਟਨਾਵਾਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ।

ਹੁਣ ਘਰਵਾਲੀ ਵੱਲੋਂ ਤੋਲੀਆਂ ਦੇਣ ਵਿੱਚ ਦੇਰੀ ਹੋਣ ਤੇ ਪਤੀ ਵੱਲੋਂ ਇਹ ਕਾਡ ਕੀਤਾ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਅਧੀਨ ਆਉਣ ਵਾਲੇ ਪਿੰਡ ਹੀਰਾਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਪਤੀ ਵੱਲੋਂ ਆਪਣੀ ਪਤਨੀ ਦੀ ਬੇ-ਰ-ਹਿ-ਮੀ ਨਾਲ ਹੱ-ਤਿ-ਆ ਕਰ ਦਿੱਤੀ ਗਈ ਹੈ। ਪਤੀ ਵੱਲੋਂ ਇਹ ਸਭ ਕੁਝ ਇਸ ਲਈ ਕੀਤਾ ਗਿਆ, ਕਿਉਂਕਿ ਜਦੋਂ ਉਹ ਨਹਾ ਰਿਹਾ ਸੀ ਤਾ, ਉਸ ਵੱਲੋਂ ਆਪਣੀ ਪਤਨੀ ਤੋ ਤੋਲੀਆ ਮੰਗਿਆ ਗਿਆ ਜੋ ਕਿ ਉਸ ਸਮੇਂ ਬਰਤਨ ਸਾਫ਼ ਕਰ ਰਹੀ ਸੀ।

ਉਸ ਸਮੇਂ ਉਸਨੇ ਇੰਤਜ਼ਾਰ ਕਰਨ ਲਈ ਕਿਹਾ ਅਤੇ ਇਸੇ ਕਾਰਨ ਪਤੀ ਵੱਲੋਂ ਗੁੱਸੇ ਵਿਚ ਆ ਕੇ ਆਪਣੀ ਪਤਨੀ ਉੱਪਰ ਘਰ ਵਿਚ ਪਏ ਹੋਏ ਬੇਲਚੇ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਾਦਸੇ ਕਾਰਨ 45 ਸਾਲਾ ਪਤਨੀ ਪੁਸ਼ਪਾ ਬਾਈ ਦੀ ਮੌਕੇ ਤੇ ਹੀ ਮੌਤ ਹੋ ਗਈ। ਕਿਉਂਕਿ ਇਸ ਹਾਦਸੇ ਵਿਚ ਉਸ ਦੇ ਸਿਰ ਉਪਰ ਗਹਿਰੀ ਸੱਟ ਲੱਗ ਗਈ ਸੀ।

ਇਸ ਮਾਮਲੇ ਦੇ ਦੋਸ਼ ਵਿੱਚ ਪੁਲੀਸ ਵੱਲੋਂ ਦੋਸ਼ੀ 50 ਸਾਲਾ ਰਾਜ ਕੁਮਾਰ ਬਾਹ ਨੂੰ ਧਾਰਾ 302, 201, 506 ਦੇ ਤਹਿਤ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਹੈ। ਇਹ ਘਟਨਾ ਸ਼ਨੀਵਾਰ ਸ਼ਾਮ ਦੀ ਹੈ, ਉਥੇ ਹੀ ਦੋਸ਼ੀ ਦੀ ਬੇਟੀ ਨੇਹਾ 23 ਸਾਲਾ ਨੇ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਥੇ ਹੀ ਦੋਸ਼ੀ ਵੱਲੋਂ ਉਸ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ।

error: Content is protected !!