ਘਰਵਾਲੀ ਅਤੇ ਆਪਣੇ 2 ਸਾਲਿਆਂ ਨੂੰ ਇਸ ਤਰਾਂ ਉਤਾਰਿਆ ਮੌਤ ਦੇ ਘਾਟ – ਇਲਾਕੇ ਚ ਪਈ ਦਹਿਸ਼ਤ

ਆਈ ਤਾਜਾ ਵੱਡੀ ਖਬਰ

ਕਹਿੰਦੇ ਹਨ ਜੇਕਰ ਕੋਈ ਰਿਸ਼ਤਾ ਦਿਲ ਤੋ ਨਿਭਾਇਆ ਜਾਵੇ ਤਾਂ ਉਹ ਰਿਸ਼ਤਾ ਕਿਸੇ ਫਰਿਸ਼ਤੇ ਨਾਲੋਂ ਘੱਟ ਨਹੀਂ ਹੁੰਦਾ । ਹਰੇਕ ਮਨੁੱਖ ਦੇ ਵੱਖ ਵੱਖ ਰਿਸ਼ਤੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਕੁਝ ਰਿਸ਼ਤਿਆਂ ਨੂੰ ਤਾਂ ਮਨੁੱਖ ਪੂਰੇ ਦਿਲ ਦੇ ਨਾਲ ਨਿਭਾਉਂਦੇ ਹਨ ਪਰ ਕੁਝ ਰਿਸ਼ਤਿਆਂ ਨੂੰ ਏਨੀ ਮਹੱਤਤਾ ਨਹੀਂ ਦਿੱਤੀ ਜਾਂਦੀ । ਜਿਸ ਕਾਰਨ ਕਈ ਵਾਰ ਇਨ੍ਹਾਂ ਰਿਸ਼ਤਿਆਂ ਵਿੱਚ ਕੁੜੱਤਣ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ । ਜਦੋਂ ਕਿਸੇ ਰਿਸ਼ਤੇ ਵਿੱਚ ਕੁੜੱਤਣ ਪੈਦਾ ਹੁੰਦੀ ਹੈ ਤੇ ਅਕਸਰ ਹੀ ਇਹ ਰਿਸ਼ਤਾ ਫਿਰ ਇਕ ਖਤਰਨਾਕ ਰੂਪ ਧਾਰਦਾ ਹੈ । ਜੋ ਵੱਖ ਵੱਖ ਰੂਪਾਂ ਵਿੱਚ ਕਿਸੇ ਤੇ ਭਾਰੀ ਪੈ ਜਾਂਦਾ ਹੈ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਰਿਸ਼ਤਿਆਂ ਨੂੰ ਤਾਰ ਤਾਰ ਕਰ ਕੇ ਰੱਖ ਦੇਣ ਵਾਲਾ ਹੈ ।

ਦਰਅਸਲ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨੇਤਾਜੀ ਸੁਭਾਸ਼ ਪੈਲੇਸ ਇਲਾਕੇ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ । ਜਿੱਥੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਸਮੇਤ ਆਪਣੇ ਸਾਲਿਆ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਦੱਸ ਦੇਈਏ ਕਿ ਇੱਕ ਤਰਤਾਈ ਸਾਲਾ ਵਿਅਕਤੀ ਨੇ ਆਪਣੀ ਪਤਨੀ ਤੇ ਦੋ ਸਾਲਿਆਂ ਦੇ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ, ਜਦਕਿ ਇਕ ਸਾਲੇ ਦੀ ਪਤਨੀ ਦੇ ਵੀ ਗੋਲੀਆਂ ਵੱਜੀਆਂ , ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਪਹੁੰਚਾਇਆ ਗਿਆ ।

ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਮੌਕੇ ਤੇ ਇਸ ਘਟਨਾ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਦੋਂ ਇਸ ਵਿਅਕਤੀ ਦੇ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਜਾ ਰਹੀ ਸੀ ਉਸ ਸਮੇਂ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ।

ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ , ਜਿਨ੍ਹਾਂ ਵਿਚੋਂ ਸੀਮਾ ਅਤੇ ਉਸ ਦੇ ਦੋ ਭਰਾ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ, ਜਦਕਿ ਦੋਸ਼ੀ ਦੇ ਸਾਲੇ ਦੀ ਪਤਨੀ ਬਬਿਤਾ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਫਿਲਹਾਲ ਪੁਲਸ ਵਲੋਂ ਵੀ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ।

error: Content is protected !!