ਘਰਵਾਲੀ ਦੇ ਖਾਤੇ ਚ ਜਮੀਨ ਵੇਚ 39 ਲੱਖ ਜਮਾ ਕਰਾਏ ਪਰ 11 ਰੁਪਏ ਛੱਡ ਗਵਾਂਢੀ ਨਾਲ ਹੋ ਗਈ ਫਰਾਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜਕੱਲ੍ਹ ਧੋਖਾਧੜੀ ਦੀਆਂ ਵਾਰਦਾਤਾਂ ਲਗਾਤਾਰ ਹੀ ਵਧ ਰਹੀਆਂ ਹੈ । ਲੋਕਾਂ ਦੇ ਵੱਲੋਂ ਵੱਖ ਵੱਖ ਚੀਜ਼ਾਂ ਦੇ ਨਾਮ ਤੇ ਧੋਖਾ ਧੜੀ ਕੀਤੀ ਜਾਂਦੀ ਹੈ। ਕਦੇ ਵਿਦੇਸ਼ ਭੇਜਣ ਦੇ ਨਾਮ ਤੇ ਏਜੰਟਾਂ ਦੇ ਵਲੋਂ ਠੱਗੀਆਂ ਕੀਤੀਆਂ ਜਾਂਦੀਆਂ ਨੇ , ਕਦੇ ਆਈਲੈੱਟਸ ਪਾਸ ਲੜਕੀਆਂ ਦੇ ਵੱਲੋਂ ਮੁੰਡਿਆਂ ਦੇ ਪੈਸੇ ਲਗਵਾ ਕੇ ਵਿਦੇਸ਼ੀ ਧਰਤੀ ਤੇ ਜਾ ਕੇ ਉਨ੍ਹਾਂ ਨੂੰ ਵੀ ਉਥੇ ਲਿਜਾਣ ਦਾ ਵਾਅਦਾ ਕਰਕੇ ਠੱਗੀਆਂ ਕੀਤੀਆਂ ਜਾਂਦੀਆਂ ਨੇ । ਪਰ ਅੱਜ ਅਸੀਂ ਇਕ ਅਜਿਹੀ ਤੁਹਾਨੂੰ ਧੋਖਾਧੜੀ ਦੀ ਵਾਰਦਾਤ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਤਾਂ ਹੋ ਹੀ ਰਿਹਾ ਹੈ । ਨਾਲ ਹੀ ਇਸ ਅੌਰਤ ਨੂੰ ਲਾਹਨਤਾਂ ਵੀ ਪਾ ਰਿਹਾ ਹੈ ।

ਦਰਅਸਲ ਬਿਹਾਰ ਦੇ ਵਿੱਚ ਰਹਿਣ ਵਾਲੇ ਇਕ ਵਿਅਕਤੀ ਦੇ ਵੱਲੋਂ ਆਪਣੀ ਜੱਦੀ ਜ਼ਮੀਨ ਵੇਚ ਕੇ ਉਣੱਤੀ ਲੱਖ ਰੁਪਏ ਅਕਾਉਂਟ ਦੇ ਵਿੱਚ ਜਮ੍ਹਾਂ ਕਰਵਾਏ ਗਏ ਸੀ । ਪਰ ਇਸ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਕਿ ਉਸਦੀ ਪਤਨੀ ਉਣੱਤੀ ਲੱਖ ਰੁਪਈਆ ਲੈ ਕੇ ਉਸ ਦੇ ਗੁਆਂਢੀ ਦੇ ਨਾਲ ਕਿਤੇ ਫ਼ਰਾਰ ਹੋ ਚੁੱਕੀ ਹੈ । ਤੇ ਉਸ ਦੇ ਅਕਾਊਂਟ ਦੇ ਵਿੱਚ ਸਿਰਫ਼ ਗਿਆਰਾਂ ਰੁਪਏ ਬਾਕੀ ਰਹਿ ਗਏ ਨੇ ।

ਜ਼ਿਕਰਯੋਗ ਹੈ ਕਿ ਇਸ ਮਹਿਲਾ ਦੇ ਦੋ ਬੱਚੇ ਵੀ ਨੇ ।ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਵਿਅਕਤੀ ਦੇ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਦੇ ਵੱਲੋਂ ਹੁਣ ਮਾਮਲਾ ਦਰਜ ਕਰ ਕੇ ਇਸ ਵਿਅਕਤੀ ਦੀ ਪਤਨੀ ਅਤੇ ਉਨ੍ਹਾਂ ਦੇ ਗੁਆਂਢੀ ਦੀ ਭਾਲ ਕੀਤੀ ਜਾ ਰਹੀ ਹੈ । ਬਿਹਾਰ ਦੇ ਬਹਿਟਾ ਕੌੜਿਆਂ ਦੇ ਵਸਨੀਕ ਬ੍ਰਿਜਕਿਸ਼ੋਰ ਸਿੰਘ ਦਾ ਵਿਆਹ ਚੌਦਾਂ ਸਾਲ ਪਹਿਲਾਂ ਪ੍ਰਭਾਤੀ ਦੇਵੀ ਨਾਲ ਹੋਇਆ ਸੀ ।

ਅਤੇ ਬ੍ਰਿਜ ਕਿਸ਼ੋਰ ਨੇ ਆਪਣੀ ਪਤਨੀ ਪ੍ਰਭਾਤੀ ਦੇਵੀ ਦੇ ਕਹਿਣ ਤੇ ਆਪਣਾ ਜੱਦੀ ਪੁਸ਼ਤੀ ਘਰ ਉਣੱਤੀ ਲੱਖ ਰੁਪਏ ਦੇ ਵਿਚ ਵੇਚ ਦਿੱਤਾ ਸੀ ਅਤੇ ਉਹ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ । ਉੱਥੇ ਹੀ ਪੁਲੀਸ ਨੇ ਆਪਣੀ ਜਾਂਚ ਦੇਵਿਚ ਪਾਇਆ ਕਿ ਪ੍ਰਭਾਤੀ ਦੇਵੀ ਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਸੀ ਤੇ ਉਸ ਨੇ ਉਸਦੇ ਖਾਤੇ ਦੇ ਵਿੱਚ ਛੱਬੀ ਲੱਖ ਟ੍ਰਾਂਸਫਰ ਕੀਤੇ ਸੀ । ਅਤੇ ਬਾਕੀ ਦੇ ਪੈਸੇ ਉਸ ਨੇ ਚੈੱਕ ਰਾਹੀਂ ਕਢਵਾਏ ਸਨ । ਫਿਲਹਾਲ ਪੁਲੀਸ ਦੇ ਵੱਲੋਂ ਇਸ ਪੂਰੇ ਮਾਮਲੇ ਸਬੰਧੀ ਜਾਂਚ ਪੜਤਾਲ ਬਾਰੀਕੀ ਦੇ ਨਾਲ ਕੀਤੀ ਜਾ ਰਹੀ ਹੈ ।

error: Content is protected !!