ਘਰਵਾਲੀ ਨੇ ਪੇਕਿਆਂ ਨਾਲ ਰਲ ਕੇ ਸਮਸ਼ਾਨ ਘਾਟ ਚ ਪਤੀ ਨਾਲ ਕੀਤਾ ਅਜਿਹਾ ਰੂਹ ਕੰਬਾਊ ਕਾਂਡ

ਆਈ ਤਾਜਾ ਵੱਡੀ ਖਬਰ 

ਅੱਜ ਕੱਲ੍ਹ ਦੇ ਸਮੇਂ ਵਿੱਚ ਲੋਕਾਂ ਦੇ ਦਿਮਾਗ ਇੰਨੇ ਜ਼ਿਆਦਾ ਸ਼ਾਤਰ ਹੋ ਚੁੱਕੇ ਹਨ ਕਿ ਲੋਕ ਵੱਡੀਆਂ ਵੱਡੀਆਂ ਵਾਰਦਾਤਾਂ ਬਿਨਾਂ ਕਿਸੇ ਡਰ ਤੇ ਭੈਅ ਤੋਂ ਅੰਜਾਮ ਦਿੰਦੇ ਹਨ । ਹਰ ਰੋਜ਼ ਹੀ ਅਪਰਾਧ ਨਾਲ ਸਬੰਧਤ ਵਾਰਦਾਤਾਂ ਵਿਚ ਇਜ਼ਾਫਾ ਹੁੰਦਾ ਜਾ ਰਿਹਾ ਹੈ , ਜਿਸ ਦੇ ਚਲਦੇ ਹੁਣ ਲੋਕਾਂ ਵਿੱਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਦੀ ਭਾਵਨਾ ਲਗਾਤਾਰ ਵਧ ਰਹੀ ਹੈ । ਹਰ ਰੋਜ਼ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਅਜਿਹਾ ਹੀ ਇਕ ਮਾਮਲਾ ਫਾਜ਼ਿਲਕਾ ਦੇ ਪਿੰਡ ਖਰਾਸ ਵਾਲੀ ਤੋਂ ਸਾਹਮਣੇ ਆਇਆ ਹੈ , ਜਿੱਥੇ ਇਕ ਔਰਤ ਵੱਲੋਂ ਪਹਿਲਾਂ ਆਪਣੇ ਪੇਕੇ ਪਰਿਵਾਰ ਵਿੱਚ ਆਪਣੇ ਮਾਸੂਮ ਬੱਚੇ ਦੇ ਕੋਲੋਂ ਆਪਣੇ ਪਤੀ ਨੂੰ ਪੇਕੇ ਘਰ ਬੁਲਾਇਆ ਗਿਆ ।

ਜਿੱਥੇ ਪਤਨੀ ਦੇ ਪੇਕੇ ਪਰਿਵਾਰ ਦੇ ਪਰਿਵਾਰਕ ਮੈਬਰਾਂ ਨੇ ਰਲ ਕੇ ਉਸ ਨੌਜਵਾਨ ਦੀ ਕੁੱਟਮਾਰ ਕੀਤੀ ਇੰਨਾ ਹੀ ਨਹੀਂ ਸਗੋਂ ਉਸ ਦੀ ਮਾਰ ਕੁਟਾਈ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਫਿਰ ਉਸ ਦੀ ਲਾਸ਼ ਨੂੰ ਨਜ਼ਦੀਕੀ ਪਿੰਡ ਦੇ ਸ਼ਮਸ਼ਾਨਘਾਟ ਤੇ ਵਿੱਚ ਦੱਬ ਦਿੱਤਾ । ਜਦੋਂ ਇਸ ਦੀ ਜਾਣਕਾਰੀ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੀ ਤਾਂ ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਪੁਲੀਸ ਦੇ ਵੱਲੋਂ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਮ੍ਰਿਤਕ ਦੇ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ।

ਉੱਥੇ ਹੀ ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਦੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕੀ ਉਸ ਦਾ ਬੱਤੀ ਸਾਲਾ ਭਰਾ ਮਲਕੀਤ ਸਿੰਘ ਅਤੇ ਉਸ ਦੀ ਭਰਜਾਈ ਸੁਨੀਤਾ ਰਾਣੀ ਪਿਛਲੇ ਡੇਢ ਸਾਲਾਂ ਤੋਂ ਵੱਖ ਹੋ ਚੁੱਕੇ ਹਨ ।

ਉਸ ਦੀ ਭਰਜਾਈ ਸੁਨੀਤਾ ਰਾਣੀ ਡੇਢ ਸਾਲ ਤੋਂ ਤੋਂ ਰੁੱਸ ਕੇ ਆਪਣੇ ਪੇਕੇ ਪਰਿਵਾਰ ਵਿੱਚ ਰਹਿ ਰਹੀ ਸੀ ਉਸ ਨੇ ਬਿਆਨ ਚ ਦੱਸਿਆ ਕਿ ਪੰਜ ਫਰਵਰੀ ਨੂੰ ਉਸ ਦਾ ਭਰਾ ਮਲਕੀਤ ਸਿੰਘ ਆਪਣੇ ਸਹੁਰੇ ਪਰਿਵਾਰ ਗਿਆ , ਜਿੱਥੇ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਭਰਜਾਈ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਨੇ ਉਸ ਦੇ ਭਰਾ ਦੀ ਕੁੱਟਮਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਤਾਂ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਕੇ ਸ਼ਮਸ਼ਾਨਘਾਟ ਤੇ ਵਿੱਚ ਦੱਬ ਦਿੱਤਾ ਹੈ ਜਿਸ ਦੇ ਚੱਲਦੇ ਉਨ੍ਹਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ, ਹੁਣ ਪੁਲੀਸ ਵੱਲੋਂ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ।

error: Content is protected !!