ਚਲਦੀ ਹੋਈ ਰੇਲ ਗੱਡੀ ਦੇ ਹੇਠਾਂ ਇਸ ਕਾਰਨ ਮਾਰੀ ਵਿਅਕਤੀ ਨੇ ਛਾਲ – ਸਾਰੇ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ 

ਦੇਸ਼ ਦੁਨੀਆਂ ਵਿੱਚ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਅਜੀਬੋ ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ, ਜੋ ਫਿਰ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਅਣਗਹਿਲੀ ਵਰਤੀ ਜਾਂਦੀ ਹੈ ਅਤੇ ਉਹ ਕਈ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਦੀ ਚਪੇਟ ਵਿਚ ਆਉਣ ਵਾਲੇ ਲੋਕਾਂ ਨੂੰ ਕਈ ਵਾਰ ਕੁਝ ਲੋਕਾਂ ਵੱਲੋਂ ਫ਼ਰਿਸ਼ਤੇ ਬਣ ਕੇ ਬਚਾਇਆ ਜਾਂਦਾ ਹੈ। ਜਿਨ੍ਹਾਂ ਵੱਲੋਂ ਵਿਅਕਤੀ ਦੀ ਜ਼ਿੰਦਗੀ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਆਪਣੀ ਜ਼ਿੰਦਗੀ ਨੂੰ ਵੀ ਦਾਅ ਤੇ ਲਾ ਦਿਤਾ ਜਾਂਦਾ ਹੈ। ਹੁਣ ਇਥੇ ਚਲਦੀ ਰੇਲ ਗੱਡੀ ਦੇ ਹੇਠਾਂ ਇਸ ਕਾਰਨ ਇਕ ਵਿਅਕਤੀ ਵੱਲੋਂ ਛਾਲ ਮਾਰੀ ਗਈ ਹੈ ਜਿਸ ਬਾਰੇ ਸੁਣ ਕੇ ਸਾਰੇ ਹੈਰਾਨ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਲੜਕੀ ਦੀ ਜ਼ਿੰਦਗੀ ਬਚਾਉਣ ਲਈ ਇਕ 37 ਸਾਲਾ ਸਖਸ਼ ਵੱਲੋਂ ਆਪਣੀ ਜ਼ਿੰਦਗੀ ਬਾਰੇ ਬਿਨਾਂ ਸੋਚੇ ਸਮਝੇ ਚਲਦੀ ਪਈ ਮਾਲ ਗੱਡੀ ਦੇ ਹੇਠਾਂ ਛਾਲ ਮਾਰ ਦਿੱਤੀ। ਉਸ ਵੱਲੋਂ ਇਹ ਸਭ ਕੁਝ ਇਕ ਲੜਕੀ ਦੀ ਜਾਨ ਬਚਾਉਣ ਲਈ ਕੀਤਾ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 5 ਫਰਵਰੀ ਦੀ ਰਾਤ ਨੂੰ ਅੱਠ ਵਜੇ ਦੇ ਕਰੀਬ ਭੋਪਾਲ ਦੇ ਬਰਖੇੜੀ ਵਿੱਚ ਇੱਕ 20 ਸਾਲਾ ਕੁੜੀ ਉਸ ਸਮੇਂ ਮਾਲ ਗੱਡੀ ਦੇ ਹੇਠਾਂ ਆ ਗਈ ਸੀ ਜਦੋਂ ਇਸ ਕੁੜੀ ਵੱਲੋ ਰੇਲਵੇ ਟਰੈਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਮਾਲ ਗੱਡੀ ਅਚਾਨਕ ਹੀ ਚੱਲ ਪਈ।

ਜਿਸ ਕਾਰਨ ਇਹ ਕੁੜੀ ਪਟੜੀ ਦੇ ਹੇਠਾਂ ਡਿੱਗ ਪਈ। ਇਸ ਸਾਰੀ ਘਟਨਾ ਨੂੰ 37 ਸਾਲਾਂ ਦੇ ਇਕ ਵਿਅਕਤੀ ਮੁਹੰਮਦ ਮਹਿਬੂਬ ਵੱਲੋਂ ਦੇਖਿਆ ਗਿਆ। ਜਿਸ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਛਾਲ ਮਾਰ ਕੇ ਚੱਲਦੀ ਹੋਈ ਮਾਲ ਗੱਡੀ ਦੇ ਹੇਠਾਂ ਲੜਕੀ ਨੂੰ ਲਿਟਾ ਕੇ ਉਸ ਦੀ ਜਾਨ ਬਚਾਈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਉਸ ਵਿਅਕਤੀ ਵੱਲੋਂ ਲੜਕੀ ਦੇ ਸਿਰ ਨੂੰ ਥੱਲੇ ਦਬਾ ਕੇ ਰੱਖਿਆ ਗਿਆ ਤਾਂ ਜੋ ਉਹ ਸੁਰੱਖਿਅਤ ਰਹਿ ਸਕੇ।

ਪੇਸ਼ੇ ਤੋਂ ਇਸ ਤਰਖਾਣ ਵਿਅਕਤੀ ਵੱਲੋਂ ਜਿੱਥੇ ਬਹਾਦਰੀ ਦਿਖਾ ਕੇ ਇਸ ਕੁੜੀ ਦੀ ਜਾਨ ਬਚਾਈ ਗਈ ਹੈ ਉਥੇ ਹੀ ਮਾਲ ਗੱਡੀ ਦੇ ਗੁਜ਼ਰਨ ਤੋਂ ਬਾਅਦ ਤੋਂ ਬਿਲਕੁਲ ਸੁਰੱਖਿਅਤ ਬਾਹਰ ਆ ਗਏ। ਇਸ ਘਟਨਾ ਕਾਰਨ ਜਿੱਥੇ ਲੜਕੀ ਕਾਫੀ ਘਬਰਾ ਗਈ ਉਥੇ ਹੀ ਆਪਣੇ ਪਿਤਾ ਅਤੇ ਭਰਾ ਦੇ ਗਲ ਲੱਗ ਕੇ ਰੋਣ ਲੱਗ ਪਈ। ਉਥੇ ਹੀ ਕੁੜੀ ਦੀ ਜਾਨ ਬਚਾਉਣ ਵਾਲੇ ਵਿਅਕਤੀ ਦੀ ਸਭ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।

error: Content is protected !!