ਚਲ ਰਹੀ ਜੰਗ ਦੇ ਵਿਚਕਾਰ ਹੁਣ ਅਚਾਨਕ ਰੂਸ ਨੇ ਲੈ ਲਿਆ ਇਹ ਵੱਡਾ ਫੈਸਲਾ , ਜਨਤਾ ਚ ਖੁਸ਼ੀ

ਆਈ ਤਾਜਾ ਵੱਡੀ ਖਬਰ 

ਪੂਰੇ ਵਿਸ਼ਵ ਦੀ ਨਜ਼ਰ ਇਸ ਸਮੇਂ ਜਿਥੇ ਯੂਕਰੇਨ ਅਤੇ ਰੂਸ ਦੀ ਜੰਗ ਉਪਰ ਲੱਗੀ ਹੋਈ ਹੈ। ਕਿਉਂਕਿ ਇਸ ਜੰਗ ਦਾ ਅਸਰ ਪੂਰੀ ਦੁਨੀਆਂ ਉਪਰ ਪੈ ਰਿਹਾ ਹੈ। ਜਿੱਥੇ ਆਯਾਤ ਨਿਰਯਾਤ ਨੂੰ ਲੈ ਕੇ ਬਹੁਤ ਸਾਰੇ ਦੇਸ਼ਾਂ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਰਹੀਆਂ ਹਨ ਜਿਸ ਦੇ ਚੱਲਦੇ ਹੋਏ ਬਹੁਤ ਸਾਰੇ ਦੇਸ਼ਾਂ ਨੂੰ ਆਰਥਿਕ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਯੁਧ ਨੂੰ ਲੈ ਕੇ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਦੇ ਖਿਲਾਫ ਲਗਾਤਾਰ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਸਦੇ ਕਾਰਨ ਰੂਸ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ। ਰੂਸ ਉਪਰ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਲਗਾਤਾਰ ਇਸ ਯੁੱਧ ਨੂੰ ਰੋਕਣ ਵਾਸਤੇ ਦਬਾਅ ਬਣਾਇਆ ਜਾ ਰਿਹਾ ਹੈ, ਤੇ ਇਸ ਮਸਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਵਾਸਤੇ ਵੀ ਅਪੀਲ ਕੀਤੀ ਜਾ ਰਹੀ ਹੈ ।

ਹੁਣ ਚੱਲ ਰਹੇ ਯੁੱਧ ਦੇ ਦੌਰਾਨ ਅਚਾਨਕ ਹੀ ਰੂਸ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਜਿਸ ਨਾਲ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਰੂਸ ਦੇ ਰਾਸ਼ਟਰਪਤੀ ਨੂੰ ਇਸ ਮਸਲੇ ਨੂੰ ਸੁਲਝਾਉਣ ਵਾਸਤੇ ਅਪੀਲ ਕੀਤੀ ਗਈ ਸੀ। ਉਥੇ ਹੀ ਹੁਣ ਬੇਲਾਰੂਸ ਦੇ ਵਿਚ ਤੀਜੇ ਦੌਰ ਦੀ ਬੈਠਕ ਦੌਰਾਨ ਇਨ੍ਹਾਂ ਦੋਹਾਂ ਦੇਸ਼ਾਂ ਦੇ ਵਿਚਾਲੇ ਗੱਲਬਾਤ ਵੀ ਕੀਤੀ ਜਾਵੇਗੀ। ਜਿੱਥੇ ਪਿਛਲੇ 12 ਦਿਨਾਂ ਤੋਂ ਲਗਾਤਾਰ ਇਹ ਜੰਗ ਜਾਰੀ ਹੈ। ਉੱਥੇ ਹੀ ਹੁਣ ਰੂਸ ਵੱਲੋਂ ਸੀਜ਼ਫਾਇਰ ਦਾ ਐਲਾਨ ਯੂਕਰੇਨ ਦੇ ਚਾਰ ਇਲਾਕਿਆਂ ਵਿੱਚ ਕੀਤਾ ਗਿਆ ਹੈ।

ਇਸ ਤੋਂ ਫ਼ਾਇਦਾ ਉਨ੍ਹਾਂ ਵਿਦਿਆਰਥੀਆਂ ਨੂੰ ਹੋਵੇਗਾ ਅਤੇ ਲੋਕਾਂ ਨੂੰ ਹੋਵੇਗਾ ਜੋ ਇਸ ਸਮੇਂ ਇਨ੍ਹਾਂ ਖੇਤਰਾਂ ਵਿੱਚ ਫਸੇ ਹੋਏ ਹਨ ਜਿਨ੍ਹਾਂ ਵਿੱਚ ਰਾਜਧਾਨੀ ਕੀਵ, ਸੁਮੀ, ਮਾਰਿਓਪੋਲ, ਖਾਰਕਿਵ ਸ਼ਾਮਲ ਹਨ। ਇਸੇ ਦੌਰਾਨ ਹੁਣ ਇਨ੍ਹਾਂ ਲੋਕਾਂ ਨੂੰ ਇਸ ਯੁੱਧ ਵਿਚੋਂ ਕੱਢਣ ਵਾਸਤੇ ਮਨੁੱਖੀ ਕਾਰੀਡੋਰ ਬਣਾਇਆ ਜਾਵੇਗਾ, ਇਹ ਸੀਜ਼ਫਾਇਰ ਸਾਢੇ ਬਾਰਾਂ ਵਜੇ ਤੋਂ ਸ਼ੁਰੂ ਹੋਵੇਗਾ।

ਇਸ ਤੋਂ ਪਹਿਲਾਂ ਵੀ ਰੂਸ ਵੱਲੋਂ ਅਜਿਹਾ ਕੀਤਾ ਗਿਆ ਸੀ। ਜਿਸ ਤਰਾਂ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਕੱਢਿਆ ਗਿਆ ਸੀ ਪਰ ਕੁਝ ਸਮੇਂ ਬਾਅਦ ਹੀ ਰੂਸ ਵੱਲੋਂ ਫਿਰ ਤੋਂ ਲਗਾਤਾਰ ਹਮਲੇ ਸ਼ੁਰੂ ਕਰ ਦਿੱਤੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੋਹਾਂ ਰਾਸ਼ਟਰਪਤੀਆਂ ਨਾਲ ਗੱਲਬਾਤ ਕਰਨ ਲਈ ਜਾ ਰਹੇ ਹਨ।

error: Content is protected !!