ਚੋਟੀ ਦੀ ਮਸ਼ਹੂਰ ਬੋਲੀਵੁਡ ਅਦਾਕਾਰਾ ਕੈਟਰੀਨਾ ਕੈਫ ਪੰਜਾਬ ਦੇ ਇਸ ਪਿੰਡ ਦੀ ਬਣਨ ਜਾ ਰਹੀ ਨੂੰਹ

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਜਿਥੇ ਦੇਸ਼ ਅੰਦਰ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਉੱਥੇ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਸੁਪਨੇ ਵੀ ਅਧੂਰੇ ਰਹਿ ਗਏ ਸਨ ਜਿਨ੍ਹਾਂ ਨੂੰ ਹੁਣ ਪਾਬੰਦੀਆਂ ਦੇ ਨਾਲ ਹੀ ਪੂਰਾ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਕਰੋਨਾ ਦੇ ਦੌਰ ਵਿੱਚ ਜਿੱਥੇ ਵਿਆਹ ਨੇ ਬਹੁਤ ਹੀ ਵਧੀਆ ਰੂਪ ਲਿਆ ਹੈ ਉਥੇ ਹੀ ਲੋਕਾਂ ਵੱਲੋਂ ਝੂਠੀ ਸ਼ਾਨੋ-ਸ਼ੌਕਤ ਅਤੇ ਦਹੇਜ ਉਪਰ ਖਰਚਾ ਕੀਤੇ ਜਾਣ ਵਾਲੇ ਪੈਸੇ ਦੀ ਬੱਚਤ ਵੀ ਹੋਈ ਹੈ। ਉਥੇ ਹੀ ਸਧਾਰਨ ਵਿਆਹ ਕੀਤੇ ਜਾਣ ਦੀ ਰੀਤ ਵੀ ਸ਼ੁਰੂ ਹੋਈ। ਗੱਲ ਕੀਤੀ ਜਾਵੇ ਫ਼ਿਲਮੀ ਸਿਤਾਰਿਆਂ ਦੀ ਤਾਂ ਫ਼ਿਲਮੀ ਸਿਤਾਰਿਆਂ ਵੱਲੋਂ ਵੀ ਜਿੱਥੇ ਕਈ ਜਗ੍ਹਾ ਤੇ ਚੁੱਪ-ਚੁਪੀਤੇ ਵਿਆਹ ਕਰ ਲਿਆ ਜਾਂਦਾ ਹੈ ਉਥੇ ਹੀ ਕਈ ਅਜਿਹੀਆਂ ਹਸਤੀਆਂ ਵੀ ਹਨ ਜਿਨ੍ਹਾਂ ਦੇ ਵਿਆਹ ਦੀ ਚਰਚਾ ਸਭ ਪਾਸੇ ਹੋ ਜਾਂਦੀ ਹੈ।

ਹੁਣ ਚੋਟੀ ਦੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਪੰਜਾਬ ਦੇ ਇਸ ਪਿੰਡ ਦੀ ਨੂੰਹ ਬਣਨ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਨੂੰ ਰਾਜਸਥਾਨ ਵਿੱਚ ਵਿੱਕੀ ਕੌਸ਼ਲ ਨਾਲ ਵਿਆਹ ਕਰਵਾ ਰਹੀ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਵਿੱਕੀ ਕੋਸ਼ਲ ਦਾ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਆਉਣ ਵਾਲੇ ਪਿੰਡ ਮਿਰਜ਼ਾਪੁਰ ਨਾਲ ਹੈ। ਕਿਉਂਕਿ ਵਿਕੀ ਕੌਸ਼ਲ ਦੇ ਪਿਤਾ, ਅਤੇ ਬਹੁਤ ਸਾਰੇ ਬਾਲੀਵੁੱਡ ਵਿੱਚ ਵਿਕਾਰੀ ਐਵਾਰਡ ਜਿੱਤ ਚੁੱਕੇ ਸ਼ਾਮ ਕੌਸ਼ਲ ਇਸ ਪਿੰਡ ਤੋਂ 15 ਅਕਤੂਬਰ 1978 ਨੂੰ ਮੁੰਬਈ ਰੁਜ਼ਗਾਰ ਦੀ ਭਾਲ ਵਿੱਚ ਚਲੇ ਗਏ ਸਨ।

ਜਿੱਥੇ ਉਨ੍ਹਾਂ ਆਪਣੀ ਵੱਖਰੀ ਪਹਿਚਾਣ ਬਣਾਈ ਓਥੇ ਹੀ ਉਨ੍ਹਾਂ ਦੇ ਪੁੱਤਰਾਂ ਦਾ ਜਨਮ ਵੀ ਮੁੰਬਈ ਵਿੱਚ ਹੋਇਆ ਹੈ। ਪਰ ਉਹ ਪੰਜਾਬ ਨਾਲ ਅਤੇ ਪੰਜਾਬੀ ਬੋਲੀ ਨਾਲ ਬਹੁਤ ਜ਼ਿਆਦਾ ਮੋਹ ਕਰਦੇ ਹਨ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਹਮੇਸ਼ਾ ਆਪਣੇ ਪਰਿਵਾਰ ਸਮੇਤ ਪੰਜਾਬ ਆਉਂਦੇ ਰਹਿੰਦੇ ਹਨ।

ਅਤੇ ਪੰਜਾਬ ਰਹਿੰਦੇ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਹਨ। ਉੱਥੇ ਹੀ ਹੁਣ 9 ਦਸੰਬਰ ਨੂੰ ਹੋ ਰਹੇ ਵਿਆਹ ਦੀਆਂ ਤਿਆਰੀਆਂ ਰਾਜਸਥਾਨ ਦੇ ਬਰਵਾਰੇ ਕਿਲੇ ਦੇ 7 ਸਟਾਰ ਰਿਜੌਰਟ ਸਿਕਸ ਸੈਸ ਵਿੱਚ ਕੀਤੀਆਂ ਗਈਆਂ ਹਨ। ਉਹਨਾਂ ਦੇ ਪੰਜਾਬ ਰਹਿੰਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋ ਚੁੱਕੇ ਹਨ।

error: Content is protected !!